24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਪਾਕਿ ਕਮੇਟੀ ਗੁਰਦੁਆਰਾ ਲਾਲ ਖੂਹ ਦੀ ਹੋਂਦ ਨੂੰ ਨਹੀਂ ਰੱਖ ਸਕੀ ਬਰਕਰਾਰ

ਅੰਮ੍ਰਿਤਸਰ, 24 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਲਾਹੌਰ ਸ਼ਹਿਰ ’ਚ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨਾਲ ਸੰਬੰਧਿਤ ਚੰਦੂ ਦੀ ਹਵੇਲੀ ਅਤੇ ਗੁਰਦੁਆਰਾ ’ਚ ਤਬਦੀਲ ਕੀਤੇ ਗਏ ਉਸ ਵਿਚਲੇ ਇਤਿਹਾਸਕ ਖੂਹ ਦੀ ਹੋਂਦ ਨੂੰ ਬਰਕਰਾਰ ਰੱਖਣ ’ਚ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਪੂਰੀ ਤਰ੍ਹਾਂ ਨਾਕਾਮ ਰਹੇ ਹਨ। ਮੌਜੂਦਾ ਸਮੇਂ ਉਕਤ ਇਤਿਹਾਸਕ ਖੂਹ ਦੀਆਂ ਕੰਧਾਂ ’ਤੇ ਉਰਦੂ ’ਚ ‘ਹੱਕ ਚਾਰ ਯਾਰ ਦਰਬਾਰ’ ਅਤੇ ‘ਯਹਾਂ ਨਹਾਨਾਂ ਔਰ ਕੱਪੜੇ ਧੋਣਾ ਮਨ੍ਹਾ ਹੈ’ ਲਿਖਿਆ ਸਾਫ਼ ਪੜ੍ਹਿਆ ਜਾ ਸਕਦਾ ਹੈ ।

Ad Position 21
No active advertisement
ਹੱਕ ਚਾਰ ਯਾਰ ਦਰਬਾਰ ’ਚ ਤਬਦੀਲ ਕੀਤੇ ਗਏ ਗੁਰਦੁਆਰਾ ਲਾਲ ਖੂਹ ਦਾ ਬਾਹਰੀ ਦ੍ਰਿਸ਼। ਤਸਵੀਰ ਰਾਹੀਂ : ਸੁਰਿੰਦਰ ਕੋਛੜ 25-09-2026

ਅੰਮ੍ਰਿਤਸਰ, 24 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਲਾਹੌਰ ਸ਼ਹਿਰ ’ਚ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨਾਲ ਸੰਬੰਧਿਤ ਚੰਦੂ ਦੀ ਹਵੇਲੀ ਅਤੇ ਗੁਰਦੁਆਰਾ ’ਚ ਤਬਦੀਲ ਕੀਤੇ ਗਏ ਉਸ ਵਿਚਲੇ ਇਤਿਹਾਸਕ ਖੂਹ ਦੀ ਹੋਂਦ ਨੂੰ ਬਰਕਰਾਰ ਰੱਖਣ ’ਚ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਪੂਰੀ ਤਰ੍ਹਾਂ ਨਾਕਾਮ ਰਹੇ ਹਨ। ਮੌਜੂਦਾ ਸਮੇਂ ਉਕਤ ਇਤਿਹਾਸਕ ਖੂਹ ਦੀਆਂ ਕੰਧਾਂ ’ਤੇ ਉਰਦੂ ’ਚ ‘ਹੱਕ ਚਾਰ ਯਾਰ ਦਰਬਾਰ’ ਅਤੇ ‘ਯਹਾਂ ਨਹਾਨਾਂ ਔਰ ਕੱਪੜੇ ਧੋਣਾ ਮਨ੍ਹਾ ਹੈ’ ਲਿਖਿਆ ਸਾਫ਼ ਪੜ੍ਹਿਆ ਜਾ ਸਕਦਾ ਹੈ । ਲਾਹੌਰ ਦੇ ਮੋਚੀ ਦਰਵਾਜ਼ੇ ਦੇ ਅੰਦਰ ਮੌਜੂਦ ਇਹ ਖੂਹ ਦੀਵਾਨ ਚੰਦੂ ਦੀ ਲਾਲ ਹਵੇਲੀ ਦਾ ਹਿੱਸਾ ਸੀ । ਗ੍ਰਿਫ਼ਤਾਰੀ ਸਮੇਂ ਗੁਰੂ ਅਰਜਨ ਦੇਵ ਜੀ ਨੂੰ ਚੰਦੂ ਨੇ ਆਪਣੀ ਹਵੇਲੀ ਦੀ ਹੀ ਇਕ ਕੋਠੜੀ ’ਚ ਰੱਖਿਆ ਸੀ ਅਤੇ ਹਵੇਲੀ ਵਿਚਲੇ ਇਸੇ ਖੂਹ ਦੇ ਜਲ ਨਾਲ ਗੁਰੂ ਜੀ ਇਸ਼ਨਾਨ ਕਰਿਆ ਕਰਦੇ ਸਨ। ਗੁਰਦੁਆਰਾ ਲਾਲ ਖੂਹ ਦੀ ਹੋਂਦ ਨੂੰ ਖ਼ਤਮ ਕੀਤੇ ਜਾਣ ਦਾ ਮਾਮਲਾ ‘ਅਜੀਤ’ ਵਲੋਂ ਬੀਤੇ ਕਈ ਵਰ੍ਹਿਆਂ ਤੋਂ ਪ੍ਰਮੁੱਖਤਾ ਨਾਲ ਚੁੱਕਿਆ ਜਾਂਦਾ ਰਿਹਾ ਹੈ। ਹੁਣ ਫ਼ਰੀਦਕੋਟ ਦੇ ਜਗਦੀਪ ਸਿੰਘ ਨੇ ਗੁਰਦੁਆਰਾ ਲਾਲ ਖੂਹ ਅਤੇ ਚੰਦੂ ਦੀ ਹਵੇਲੀ ਬਾਰੇ ਤਾਜ਼ਾ ਵੀਡੀਓ ਜਾਰੀ ਕਰਕੇ ਦੱਸਿਆ ਹੈ ਕਿ ਜਿਸ ਲਾਲ ਹਵੇਲੀ ’ਚ ਗੁਰੂ ਸਾਹਿਬ ਨੂੰ ਚੰਦੂ ਨੇ ਤਸੀਹੇ ਦਿੰਦਿਆਂ ਤੱਤੀ ਲੋਹ ’ਤੇ ਬਿਠਾਇਆ ਅਤੇ ਤੱਤੀ ਰੇਤਾ ਉਨ੍ਹਾਂ ਦੇ ਸੀਸ ’ਤੇ ਪਵਾਈ ਸੀ, ਬਾਅਦ ’ਚ ਇਸ ਜਗ੍ਹਾ ’ਤੇ ਸੰਗਤ ਵਲੋਂ ਗੁਰਦੁਆਰਾ ਉਸਾਰਿਆ ਗਿਆ। ਇਤਿਹਾਸਕ ਦਸਤਾਵੇਜ਼ਾਂ ਮੁਤਾਬਿਕ ਪਹਿਲਾਂ ਗੁਰਦੁਆਰਾ ਬਹੁਤ ਛੋਟਾ ਸੀ, ਫਿਰ ਮਹਾਰਾਜਾ ਰਣਜੀਤ ਸਿੰਘ ਸਮੇਂ ਨਾਲ ਲੱਗਦੇ ਮਕਾਨ ਖ਼ਰੀਦ ਕੇ ਗੁਰਦੁਆਰੇ ਦੀ ਵਿਸ਼ਾਲ ਇਮਾਰਤ ਦਾ ਨਿਰਮਾਣ ਕੀਤਾ। ਇਸ ਗੁਰਦੁਆਰੇ ਦੇ ਨਾਂਅ ਇਕ ਦੁਕਾਨ, 21 ਕਨਾਲ 14 ਮਰਲੇ ਜ਼ਮੀਨ ਪਿੰਡ ਖੋਖਰ ’ਚ ਸੀ। ਮਿਸਲ ਕਾਲ ਵੇਲੇ ਚੰਦੂ ਦੀ ਹਵੇਲੀ ਨੂੰ ਢਾਹੇ ਜਾਣ ਤੋਂ ਬਾਅਦ ਨਾਨਕਸ਼ਾਹੀ ਇੱਟਾਂ ਨਾਲ ਉਸੇ ਸਥਾਨ ’ਤੇ ਮੁੜ ਤੋਂ ਯਾਦਗਾਰ ਵਜੋਂ ਹਵੇਲੀ ਉਸਾਰੀ ਗਈ। ਦੇਸ਼ ਦੀ ਵੰਡ ਤੋਂ ਬਾਅਦ ਇਸ ’ਚ ਸ਼ਰਨਾਰਥੀ ਪਰਿਵਾਰ ਰਹਿੰਦੇ ਰਹੇ ਅਤੇ ਹੁਣ ਇਕ ਵਾਰ ਫਿਰ ਤੋਂ ਇਸ ਨੂੰ ਢਾਹ ਕੇ ਇਸ ਦੇ ਸਾਹਮਣੇ ਹਿੱਸੇ ’ਚ ਪੱਕੀ ਕੰਧ ਬਣਾ ਦਿੱਤੀ ਗਈ ਹੈ।

Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਕਮੇਟੀ ਵਲੋਂ ਗਠਿਤ ਉੱਚ ਪੱਧਰੀ ਜਾਂਚ ਕਮੇਟੀ ਦੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਲੇਠੀ ਇੱਕਤਰਤਾ ਅੱਜ ਅਗਲੀ ਖ਼ਬਰ ਝੋਨੇ ਦੇ ਖਰੀਦ ਸੀਜ਼ਨ ਤੋਂ ਪਹਿਲਾਂ ਮੰਤਰੀ ਸਮੂਹ ਵਲੋਂ ਆੜ੍ਹਤੀਆ ਐਸੋਸੀਏਸ਼ਨਾਂ ਨਾਲ ਵਿਸਥਾਰਪੂਰਵਕ ਵਿਚਾਰ - ਵਟਾਂਦਰਾ
Ad Position 24