ਬਿਹਾਰ ’ਚ ਲੜਕੀ ਨਾਲ ਜਨਤਕ ਤੌਰ ’ਤੇ ਛੇੜਛਾੜ, 4 ਗ੍ਰਿਫ਼ਤਾਰ
ਸਮਸਤੀਪੁਰ (ਬਿਹਾਰ), 24 ਸਤੰਬਰ (ਪੀ. ਟੀ.
ਸਮਸਤੀਪੁਰ (ਬਿਹਾਰ), 24 ਸਤੰਬਰ (ਪੀ.ਟੀ.ਆਈ.)-ਪੁਲਿਸ ਨੇ ਵੀਰਵਾਰ ਨੂੰ ਕਿਹਾ ਕਿ ਬਿਹਾਰ ਦੇ ਸਮਸਤੀਪੁਰ ਜ਼ਿਲ੍ਹੇ ਵਿਚ ਲੋਕਾਂ ਦੇ ਇੱਕ ਸਮੂਹ ਨੇ ਇੱਕ ਲੜਕੀ ਨਾਲ ਜਨਤਕ ਤੌਰ ‘ਤੇ ਛੇੜਛਾੜ ਕੀਤੀ, ਜਿਸ ਤੋਂ ਬਾਅਦ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।ਇਹ ਘਟਨਾ ਪਿਛਲੇ ਕੁਝ ਦਿਨਾਂ ’ਚ ਜਮੂਈ ਅਤੇ ਦਰਭੰਗਾ ਵਿਚ ਦਰਜ ਛੇੜਛਾੜ ਦੇ ਮਾਮਲਿਆਂ ਵਰਗੀ ਸੀ।ਤਾਜ਼ਾ ਘਟਨਾ ਸੋਮਵਾਰ ਨੂੰ ਉਦੋਂ ਸਾਹਮਣੇ ਆਈ ਜਦੋਂ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋਇਆ, ਜਿਸ ਵਿੱਚ ਕਥਿਤ ਤੌਰ ‘ਤੇ ਤਿੰਨ ਜਾਂ ਚਾਰ ਆਦਮੀ ਲੜਕੀ ਨਾਲ ਛੇੜਛਾੜ ਕਰਦੇ ਦਿਖਾਈ ਦੇ ਰਹੇ ਹਨ। ਪੀ.ਟੀ.ਆਈ. ਵੀਡੀਓ ਦੀ ਪ੍ਰਮਾਣਿਕਤਾ ਦੀ ਸੁਤੰਤਰ ਤੌਰ ‘ਤੇ ਪੁਸ਼ਟੀ ਨਹੀਂ ਕਰ ਸਕਿਆ।ਸਮਸਤੀਪੁਰ ਪੁਲਿਸ ਵੱਲੋਂ ਵੀਰਵਾਰ ਨੂੰ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਵੀਡੀਓ ਦੀ ਤਕਨੀਕੀ ਤੌਰ ‘ਤੇ ਪੁਸ਼ਟੀ ਕੀਤੀ ਗਈ ਸੀ ਅਤੇ ਇਹ ਘਟਨਾ ਜਗਤ ਸਿੰਘਪੁਰ ਪਿੰਡ ਦੇ ਇੱਕ ਪੁਲ ਦੇ ਨੇੜੇ ਵਾਪਰੀ। ਇਹ ਘਟਨਾ ਲਗਭਗ ਇੱਕ ਹਫ਼ਤਾ ਪੁਰਾਣੀ ਮੰਨੀ ਜਾ ਰਹੀ ਹੈ। ਭਾਰਤੀ ਦੰਡਾਵਲੀ, ਪੋਕਸੋ ਐਕਟ ਅਤੇ ਸੂਚਨਾ ਤਕਨਾਲੋਜੀ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਘਟਨਾ ਦੇ ਸਬੰਧ ਵਿੱਚ ਐਫ.ਆਈ.ਆਰ. ਦਰਜ ਕੀਤੀ ਗਈ ਹੈ।