ਅਕਾਲੀ ਦਲ ਚੋਣ ਮਨੋਰਥ ਕਮੇਟੀ ਨੇ ਵੱਖ-ਵੱਖ ਪਾਰਟੀ ਵਿੰਗਾਂ ਤੋਂ ਲਏ ਸੁਝਾਅ
ਚੰਡੀਗੜ੍ਹ, 25 ਸਤੰਬਰ (ਮਾਰਕੰਡਾ)- ਸਿਵਲ ਜੱਜ (ਜੂਨੀਅਰ ਡਿਵੀਜ਼ਨ) ਚੰਡੀਗੜ੍ਹ ਦੀ ਅਦਾਲਤ ਨੇ ਮੁੱਖ ਮੰਤਰੀ ਦੀ ਪਤਨੀ ਗੁਰਪ੍ਰੀਤ ਕੌਰ ਵਲੋਂ ਦਾਇਰ ਮਾਣਹਾਨੀ ਸੰਬੰਧੀ ਮਾਮਲੇ ਵਿਚ ਪ੍ਰਤੀਵਾਦੀ ਨੰਬਰ-2 ਅਤੇ ਪੰਜਾਬ ਹਿਊਮਨ ਰਾਈਟਸ ਆਰਗੇਨਾਈਜ਼ੇਸ਼ਨ ਦੇ ਚੇਅਰਮੈਨ ਤੇ ਸਾਬਕਾ ਜੱਜ ਰਣਜੀਤ ਸਿੰਘ ਖ਼ਿਲਾਫ਼ 8 ਸਤੰਬਰ ਨੂੰ ਜਾਰੀ ਕੀਤੀ ਗਈ ਇਕਤਰਫ਼ਾ ਅੰਤਰਿਮ ਰੋਕ ਹਟਾ ਦਿੱਤੀ ਹੈ। ਇਸ ਬਾਰੇ ਵਕੀਲ ਚਰਨਜੀਤ ਬਕਸੀ ਨੇ ਦੱਸਿਆ ਕਿ ਅਦਾਲਤ ਨੇ ਅੱਜ ਆਪਣੇ ਹੁਕਮ ਵਿਚ ਕਿਹਾ ਕਿ ਪੂਰੀ ਵੀਡੀਓ ਰਿਕਾਰਡਿੰਗ ਦੀ ਜਾਂਚ ਤੋਂ ਪਹਿਲੀ ਨਜ਼ਰ ਵਿਚ ਸਾਹਮਣੇ ਆਉਂਦਾ ਹੈ ਕਿ ਪ੍ਰਤੀਵਾਦੀ ਨੰਬਰ-2 ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਚੱਲੀ ਕਾਰਵਾਈ ਦਾ “ਸਬਸਟੈਂਸ਼ਲੀ ਟਰੂ ਰਿਪੋਰਟ” ਵਜੋਂ ਹਵਾਲਾ ਦਿੱਤਾ।
ਚੰਡੀਗੜ੍ਹ, 25 ਸਤੰਬਰ (ਮਾਰਕੰਡਾ)- ਸਿਵਲ ਜੱਜ (ਜੂਨੀਅਰ ਡਿਵੀਜ਼ਨ) ਚੰਡੀਗੜ੍ਹ ਦੀ ਅਦਾਲਤ ਨੇ ਮੁੱਖ ਮੰਤਰੀ ਦੀ ਪਤਨੀ ਗੁਰਪ੍ਰੀਤ ਕੌਰ ਵਲੋਂ ਦਾਇਰ ਮਾਣਹਾਨੀ ਸੰਬੰਧੀ ਮਾਮਲੇ ਵਿਚ ਪ੍ਰਤੀਵਾਦੀ ਨੰਬਰ-2 ਅਤੇ ਪੰਜਾਬ ਹਿਊਮਨ ਰਾਈਟਸ ਆਰਗੇਨਾਈਜ਼ੇਸ਼ਨ ਦੇ ਚੇਅਰਮੈਨ ਤੇ ਸਾਬਕਾ ਜੱਜ ਰਣਜੀਤ ਸਿੰਘ ਖ਼ਿਲਾਫ਼ 8 ਸਤੰਬਰ ਨੂੰ ਜਾਰੀ ਕੀਤੀ ਗਈ ਇਕਤਰਫ਼ਾ ਅੰਤਰਿਮ ਰੋਕ ਹਟਾ ਦਿੱਤੀ ਹੈ। ਇਸ ਬਾਰੇ ਵਕੀਲ ਚਰਨਜੀਤ ਬਕਸੀ ਨੇ ਦੱਸਿਆ ਕਿ ਅਦਾਲਤ ਨੇ ਅੱਜ ਆਪਣੇ ਹੁਕਮ ਵਿਚ ਕਿਹਾ ਕਿ ਪੂਰੀ ਵੀਡੀਓ ਰਿਕਾਰਡਿੰਗ ਦੀ ਜਾਂਚ ਤੋਂ ਪਹਿਲੀ ਨਜ਼ਰ ਵਿਚ ਸਾਹਮਣੇ ਆਉਂਦਾ ਹੈ ਕਿ ਪ੍ਰਤੀਵਾਦੀ ਨੰਬਰ-2 ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਚੱਲੀ ਕਾਰਵਾਈ ਦਾ “ਸਬਸਟੈਂਸ਼ਲੀ ਟਰੂ ਰਿਪੋਰਟ” ਵਜੋਂ ਹਵਾਲਾ ਦਿੱਤਾ। ਅਦਾਲਤ ਅਨੁਸਾਰ ਵੀਡੀਓ ਵਿਚ ਸਾਬਕਾ ਜੱਜ ਨੇ ਸਪੱਸ਼ਟ ਕੀਤਾ ਸੀ ਕਿ ਉਹ 5 ਕਰੋੜ ਰੁਪਏ ਦੀ ਕਥਿਤ ਮੰਗ ਬਾਰੇ ਆਪਣੀ ਨਿੱਜੀ ਜਾਣਕਾਰੀ ਦੇ ਆਧਾਰ ’ਤੇ ਨਹੀਂ, ਸਗੋਂ ਹਾਈ ਕੋਰਟ ਵਿਚ ਦਾਇਰ ਪਟੀਸ਼ਨ ਵਿਚ ਕੀਤੀਆਂ ਗਈਆਂ ਦਲੀਲਾਂ ਦੇ ਆਧਾਰ ’ਤੇ ਗੱਲ ਕਰ ਰਹੇ ਹਨ। ਅਦਾਲਤ ਨੇ ਕਿਹਾ ਕਿ ਪ੍ਰਤੀਵਾਦੀ ਨੰਬਰ-2 ਵਲੋਂ ਕੀਤੀ ਗਈ ਪ੍ਰੈੱਸ ਕਾਨਫ਼ਰੰਸ ਵਿਚ ਪਹਿਲੀ ਨਜ਼ਰ ਵਿਚ ਕੋਈ ਬਦਨੀਤੀ ਸਾਹਮਣੇ ਨਹੀਂ ਆਈ। ਇਸ ਦੇ ਨਾਲ ਹੀ 8 ਸਤੰਬਰ ਦਾ ਅੰਤਰਿਮ ਹੁਕਮ ਪ੍ਰਤੀਵਾਦੀ ਨੰਬਰ-2 ਦੇ ਸਬੰਧ ਵਿਚ ਵਾਪਸ ਲੈਂਦਿਆਂ ਅਦਾਲਤ ਨੇ ਕਿਹਾ ਕਿ ਹੁਣ ਉਸ ਖ਼ਿਲਾਫ਼ ਕਾਰਵਾਈ ਦਾ ਕਾਰਨ ਅਗਲੀ ਤਰੀਕ ’ਤੇ ਦਰਸਾਉਣਾ ਹੋਵੇਗਾ। ਮਾਮਲੇ ਦੀ ਅਗਲੀ ਸੁਣਵਾਈ 6 ਅਕਤੂਬਰ ਨੂੰ ਹੋਵੇਗੀ।