ਰਾਣਾ ਸ਼ੂਗਰ ਮਿਲ ਬੁੱਟਰ ਸਿਵੀਆਂ ਵਲੋਂ ਗੰਨਾ ਲਾਉਣ ਦੀਆਂ ਨਵੀਆਂ ਵਿਧੀਆਂ ਬਾਰੇ ਸੈਮੀਨਾਰ ਕਰਵਾਇਆ
ਚੌਕ ਮਹਿਤਾ, 27 ਸਤੰਬਰ (ਜਗਦੀਸ਼ ਸਿੰਘ ਬਮਰਾਹ)-ਰਾਣਾ ਸ਼ੂਗਰਜ ਬੁੱਟਰ ਸਿਵੀਆਂ ਵਲੋਂ ਗੰਨੇ ਦੀ ਅੱਸੂ ਦੀ ਬਿਜਾਈ ਕਰਵਾਉਣ ਨੂੰ ਮੁੱਖ ਰੱਖਦੇ ਹੋਏ ਪੰਜਾਬ ਸਰਕਾਰ ਦੀ ਉੱਚ ਅਧਿਕਾਰੀ ਡਾ. ਰੇਣੂ ਵਿਰਦੀ ਸਹਾਇਕ ਗੰਨਾ ਵਿਕਾਸ ਅਫਸਰ ਅਤੇ ਮਿਲ ਵਲੋਂ ਗੰਨੇ ਦੇ ਜਨਰਲ ਮੈਨੇਜਰ ਮਨਦੀਪ ਸਿੰਘ ਬਾਜਵਾ ਵਲੋਂ ਸਾਂਝੇ ਤੌਰ ’ਤੇ ਗੰਨੇ ਦੇ ਡਿਵੀਜ਼ਨ ਲੈਵਲ ਕੈਂਪ ਦਾ ਢਿੱਲਵਾਂ ਡਵੀਜ਼ਨ ਵਿਖੇ ਕਰਵਾਇਆ ਗਿਆ ।
ਚੌਕ ਮਹਿਤਾ, 27 ਸਤੰਬਰ (ਜਗਦੀਸ਼ ਸਿੰਘ ਬਮਰਾਹ)-ਰਾਣਾ ਸ਼ੂਗਰਜ ਬੁੱਟਰ ਸਿਵੀਆਂ ਵਲੋਂ ਗੰਨੇ ਦੀ ਅੱਸੂ ਦੀ ਬਿਜਾਈ ਕਰਵਾਉਣ ਨੂੰ ਮੁੱਖ ਰੱਖਦੇ ਹੋਏ ਪੰਜਾਬ ਸਰਕਾਰ ਦੀ ਉੱਚ ਅਧਿਕਾਰੀ ਡਾ. ਰੇਣੂ ਵਿਰਦੀ ਸਹਾਇਕ ਗੰਨਾ ਵਿਕਾਸ ਅਫਸਰ ਅਤੇ ਮਿਲ ਵਲੋਂ ਗੰਨੇ ਦੇ ਜਨਰਲ ਮੈਨੇਜਰ ਮਨਦੀਪ ਸਿੰਘ ਬਾਜਵਾ ਵਲੋਂ ਸਾਂਝੇ ਤੌਰ ’ਤੇ ਗੰਨੇ ਦੇ ਡਿਵੀਜ਼ਨ ਲੈਵਲ ਕੈਂਪ ਦਾ ਢਿੱਲਵਾਂ ਡਵੀਜ਼ਨ ਵਿਖੇ ਕਰਵਾਇਆ ਗਿਆ । ਜਿਸ ਵਿਚ ਆਲੇ ਦੁਆਲੇ ਦੇ ਅੱਠ ਦਸ ਪਿੰਡਾਂ ਦੇ ਕਿਸਾਨਾਂ ਨੇ ਭਰਵੀਂ ਸ਼ਮੂਲੀਅਤ ਕੀਤੀ । ਇਸ ਮੌਕੇ ਡਾ. ਰੇਨੂ ਵਿਰਦੀ ਏ.ਸੀ.ਡੀ.ਓ. ਵਲੋਂ ਗੰਨੇ ਦੀ ਅੱਸੂ ਦੀ ਬਿਜਾਈ ਕਰਨ ਦੇ ਫਾਇਦੇ ਦੱਸਦਿਆਂ ਇਸ ਰੁੱਤੇ ਗੰਨੇ ਦੀਆਂ ਸਿਰਫ ਅਗੇਤੀਆਂ ਕਿਸਮਾਂ ਦੀ ਬਿਜਾਈ ਕਰਨ ਲਈ ਜ਼ੋਰ ਦਿੱਤਾ। ਉਨ੍ਹਾਂ ਗੰਨੇ ਵਿਚ ਹੋਰ ਅੰਤਰ ਫਸਲਾਂ ਲਾ ਕੇ ਮੁਨਾਫਾ ਕਿਵੇਂ ਵਧਾਈਏ, ਬਾਰੇ ਵੀ ਚਾਨਣਾ ਪਾਇਆ। ਇਸ ਮੌਕੇ ਡਾ. ਗਗਨ ਏ.ਡੀ.ਓ. ਵਲੋਂ ਗੰਨੇ ਦੀਆਂ ਮਨਜ਼ੂ ਸ਼ੁਦਾ ਕਿਸਮਾਂ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਯੂ.ਪੀ. ਜਾਂ ਹੋਰ ਰਾਜਾਂ ਤੋਂ ਲਿਆਂਦੀਆਂ ਗੰਨੇ ਦੀਆਂ ਗੈਰ ਮਨਜ਼ੂਰਸ਼ੁਦਾ ਕਿਸਮਾਂ ਦੀ ਬਿਜਾਈ ਨਾ ਕੀਤੀ ਜਾਵੇ ਕਿਉਂਕਿ ਇਸ ਨਾਲ ਰਾਜ ਵਿਚ ਨਵੀਆਂ ਬਿਮਾਰੀਆਂ ਜਾਂ ਕੀਟ ਆਉਣ ਦਾ ਖਤਰਾ ਬਣਿਆ ਰਹਿੰਦਾ ਹੈ। ਮਿਲ ਦੇ ਜੀ.ਐੱਮ. ਮਨਦੀਪ ਸਿੰਘ ਬਾਜਵਾ ਨੇ ਆਪਣਾ ਬੌਂਡ ਸਮੇਂ ਸਿਰ ਸਹੀ ਕਿਸਮ ਅਤੇ ਮਾਤਰਾ ਦਾ ਕਰਵਾਉਣ ਲਈ ਪ੍ਰੇਰਿਆ। ਉਨ੍ਹਾਂ ਅੱਸੂ ਦੀ ਗੰਨੇ ਦੀ ਬਿਜਾਈ ਟਰੈਂਚ ਵਿਧੀ ਨਾਲ ਕਰਨ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਇਸ ਨਾਲ ਜਿੱਥੇ ਬੀਜ ਦੀ ਮਾਤਰਾ ਅੱਧੀ ਲੱਗਦੀ ਹੈ ਉਥੇ ਗੰਨੇ ਦਾ ਝਾੜ ਸਵਾਇਆ ਹੋ ਜਾਂਦਾ ਹੈ। ਉਨ੍ਹਾਂ ਨੇ ਆਮ ਪ੍ਰਚਲਿਤ ਵਿਧੀ ਨਾਲ ਗੰਨਾ ਲਾਉਂਦੇ ਸਮੇਂ ਵੀ ਲਾਈਨ ਤੋਂ ਲਾਈਨ ਦਾ ਫਾਸਲਾ ਵਧਾ ਕੇ ਸਾਢੇ ਤਿੰਨ ਤੋਂ ਚਾਰ ਫੁੱਟ ਰੱਖਣ ਲਈ ਕਿਹਾ। ਉਨ੍ਹਾਂ ਦੱਸਿਆ ਕਿ ਕਿਸਾਨ ਭਰਾ ਗੰਨੇ ਦੇ ਬੀਜ ਲਈ ਆਪਣੇ ਡਵੀਜ਼ਨ ਦਫਤਰ ਵਿਖੇ ਸੰਪਰਕ ਕਰ ਸਕਦੇ ਹਨ। ਇਸ ਮੌਕੇ ਮਿੱਲ ਦੇ ਢਿੱਲਵਾਂ ਜ਼ੋਨ ਦੇ ਇੰਚਾਰਜ ਸੁਖਜੀਤ ਸਿੰਘ ਝਲਾੜੀ, ਸੁਖਚੈਨ ਸਿੰਘ ਨਾਰੰਗਪੁਰ, ਜਗਦੀਪ ਸਿੰਘ ਬਰਾੜ ਅਤੇ ਮੁਕੁਲ ਸਿੱਧੂ ਹਾਜ਼ਰ ਸਨ।