ਸਿਆਲਕੋਟ ਦਾ ਗੁਰਦੁਆਰਾ ਬਾਉਲੀ ਸਾਹਿਬ ਖੰਡਰ ’ਚ ਤਬਦੀਲ
ਅੰਮ੍ਰਿਤਸਰ, 27 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸਿਆਲਕੋਟ ਸ਼ਹਿਰ ’ਚ ਗੁਰਦੁਆਰਾ ਬਾਬੇ ਦੀ ਬੇਰ ਸਾਹਿਬ ਤੋਂ ਥੋੜੀ ਦੂਰੀ ’ਤੇ ਮੂਲੇ ਕਰਾੜ ਦੇ ਘਰ ਵਾਲੇ ਸਥਾਨ ’ਤੇ ਮੌਜੂਦ ਗੁਰਦੁਆਰਾ ਬਾਉਲੀ ਸਾਹਿਬ ਦੀ ਇਮਾਰਤ ਖੰਡਰ ’ਚ ਤਬਦੀਲ ਹੋ ਚੁਕੀ ਹੈ। ਇਸ ਦੇ ਅੰਦਰ ਜਗ੍ਹਾ-ਜਗ੍ਹਾ ਮਲਬੇ ਦੇ ਢੇਰ ਲੱਗੇ ਹੋਏ ਹਨ ਤੇ ਬਾਹਰਲੇ ਪਾਸੇ ਉੱਚੀਆਂ ਅਤੇ ਸੰਘਣੀਆਂ ਜੰਗਲੀ ਝਾੜੀਆਂ ਉੱਗੀਆਂ ਹੋਈਆਂ ਹਨ।
ਅੰਮ੍ਰਿਤਸਰ, 27 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸਿਆਲਕੋਟ ਸ਼ਹਿਰ ’ਚ ਗੁਰਦੁਆਰਾ ਬਾਬੇ ਦੀ ਬੇਰ ਸਾਹਿਬ ਤੋਂ ਥੋੜੀ ਦੂਰੀ ’ਤੇ ਮੂਲੇ ਕਰਾੜ ਦੇ ਘਰ ਵਾਲੇ ਸਥਾਨ ’ਤੇ ਮੌਜੂਦ ਗੁਰਦੁਆਰਾ ਬਾਉਲੀ ਸਾਹਿਬ ਦੀ ਇਮਾਰਤ ਖੰਡਰ ’ਚ ਤਬਦੀਲ ਹੋ ਚੁਕੀ ਹੈ। ਇਸ ਦੇ ਅੰਦਰ ਜਗ੍ਹਾ-ਜਗ੍ਹਾ ਮਲਬੇ ਦੇ ਢੇਰ ਲੱਗੇ ਹੋਏ ਹਨ ਤੇ ਬਾਹਰਲੇ ਪਾਸੇ ਉੱਚੀਆਂ ਅਤੇ ਸੰਘਣੀਆਂ ਜੰਗਲੀ ਝਾੜੀਆਂ ਉੱਗੀਆਂ ਹੋਈਆਂ ਹਨ। ਦੇਸ਼ ਦੀ ਵੰਡ ਤੋਂ ਪਹਿਲਾਂ ਗੁਰਦੁਆਰਾ ਬਾਉਲੀ ਸਾਹਿਬ ਦੇ ਨਾਲ ਹੀ ਯਾਤਰੂਆਂ ਦੇ ਠਹਿਰਨ ਲਈ ਬਣਾਈ ਗਈ ਧਰਮਸ਼ਾਲਾ ਦੀ ਵੀ ਹਾਲਤ ਤਰਸਯੋਗ ਬਣੀ ਹੋਈ ਹੈ। ਗੁਰਦੁਆਰਾ ਸਾਹਿਬ ਦੇ ਸਥਾਨ ’ਤੇ ਪਹੁੰਚੇ ਯੂ. ਐੱਸ. ਏ. ਦੇ ਡਾ: ਤਰੁਨਜੀਤ ਸਿੰਘ ਬੁਤਾਲੀਆ ਨੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗੁਰਦੁਆਰਾ ਸਾਹਿਬ ਦੀ ਖੰਡਰ ਬਣੀ ਇਮਾਰਤ ਕਦੇ ਵੀ ਢਹਿ ਸਕਦੀ ਹੈ। ਉਨ੍ਹਾਂ ਦੱਸਿਆ ਕਿ ਗੁਰਦੁਆਰੇ ਦਾ ਨਿਸ਼ਾਨ ਸਾਹਿਬ ਵਾਲਾ ਥੜ੍ਹਾ ਅੱਜ ਵੀ ਮੌਜੂਦ ਹੈ, ਜਦਕਿ ਇਮਾਰਤ ਅੰਦਰ ਬਣੇ ਕੰਧ ਚਿੱਤਰਾਂ ’ਚੋਂ ਬਹੁਤੇ ਰੱਖ-ਰਖਾਅ ਦੀ ਘਾਟ ਕਾਰਨ ਨਸ਼ਟ ਹੋ ਚੁਕੇ ਹਨ ਅਤੇ ਬਾਕੀਆਂ ਦੇ ਰੰਗ ਬਿਲਕੁਲ ਫਿੱਕੇ ਪੈ ਚੁਕੇ ਹਨ। ‘ਸਰਹੱਦ ਪਾਰ ਗੁਰਧਾਮ’ ਦੇ ਸਫ਼ਾ 128-129 ਦੇ ਅਨੁਸਾਰ ਗੁਰੂ ਨਾਨਕ ਦੇਵ ਜੀ ਆਪਣੇ ਮੂਲੇ ਨਾਮੀ ਸਿੱਖ ਦੀ ਖ਼ਬਰ-ਸਾਰ ਲੈਣ ਆਏ ਤਾਂ ਇੱਥੇ ਠਹਿਰੇ ਸਨ । ਡਾ: ਬੁਤਾਲੀਆ ਨੇ ਪਾਕਿ ਸਥਿਤ ਗੁਰਦੁਆਰਿਆਂ ਦੀ ਖ਼ਸਤਾ-ਹਾਲ ਅਤੇ ਤਰਸਯੋਗ ਹਾਲਤ ’ਤੇ ਚਿੰਤਾ ਦਾ ਪ੍ਰਗਟਾਵਾ ਕੀਤਾ।