27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਬੜੂ ਸਾਹਿਬ ਵਿਖੇ ਬਾਬਾ ਇਕਬਾਲ ਸਿੰਘ ਦੇ 100ਵੇਂ ਜਨਮ ਦਿਨ ਨੂੰ ਸਮਰਪਿਤ 14ਵੀਂ ਕਨਵੋਕੇਸ਼ਨ ਸਮਾਪਤ

ਸੰਗਰੂਰ, ਚੀਮਾ ਮੰਡੀ, 27 ਸਤੰਬਰ (ਸੁਖਵਿੰਦਰ ਸਿੰਘ ਫੁੱਲ, ਗੁਰਜੀਤ ਸਿੰਘ ਚਹਿਲ)-ਇੰਟਰਨਲ ਯੂਨੀਵਰਸਿਟੀ ਬੜੂ ਸਾਹਿਬ ਦੀ 14ਵੀਂ ਕਨਵੋਕੇਸ਼ਨ ਧਾਰਮਿਕ ਤੇ ਉਤਸ਼ਾਹਪੂਰਨ ਮਾਹੌਲ ਵਿਚ ਕਰਵਾਈ ਗਈ। ਸਮਾਗਮ ਦੀ ਸ਼ੁਰੂਆਤ ਸ਼ਬਦ ਕੀਰਤਨ ਨਾਲ ਹੋਈ ਤੇ ਇਹ ਸਮਾਗਮ ਸੰਸਥਾ ਦੇ ਬਾਨੀ ਪਦਮ ਸ੍ਰੀ ਤੇ ਸ਼੍ਰੋਮਣੀ ਪੰਥ ਰਤਨ ਬਾਬਾ ਇਕਬਾਲ ਸਿੰਘ ਬੜੂ ਸਾਹਿਬ ਵਾਲਿਆਂ ਦੇ 100ਵੇਂ ਜਨਮ ਸ਼ਤਾਬਦੀ ਵਰ੍ਹੇ ਨੂੰ ਸਮਰਪਿਤ ਰਿਹਾ।

Ad Position 21
No active advertisement
ਅਜੀਤ ਡੈਸਕ 28-09-2026
ਸੰਗਰੂਰ, ਚੀਮਾ ਮੰਡੀ, 27 ਸਤੰਬਰ (ਸੁਖਵਿੰਦਰ ਸਿੰਘ ਫੁੱਲ, ਗੁਰਜੀਤ ਸਿੰਘ ਚਹਿਲ)-ਇੰਟਰਨਲ ਯੂਨੀਵਰਸਿਟੀ ਬੜੂ ਸਾਹਿਬ ਦੀ 14ਵੀਂ ਕਨਵੋਕੇਸ਼ਨ ਧਾਰਮਿਕ ਤੇ ਉਤਸ਼ਾਹਪੂਰਨ ਮਾਹੌਲ ਵਿਚ ਕਰਵਾਈ ਗਈ। ਸਮਾਗਮ ਦੀ ਸ਼ੁਰੂਆਤ ਸ਼ਬਦ ਕੀਰਤਨ ਨਾਲ ਹੋਈ ਤੇ ਇਹ ਸਮਾਗਮ ਸੰਸਥਾ ਦੇ ਬਾਨੀ ਪਦਮ ਸ੍ਰੀ ਤੇ ਸ਼੍ਰੋਮਣੀ ਪੰਥ ਰਤਨ ਬਾਬਾ ਇਕਬਾਲ ਸਿੰਘ ਬੜੂ ਸਾਹਿਬ ਵਾਲਿਆਂ ਦੇ 100ਵੇਂ ਜਨਮ ਸ਼ਤਾਬਦੀ ਵਰ੍ਹੇ ਨੂੰ ਸਮਰਪਿਤ ਰਿਹਾ। ਇਸ ਕਨਵੋਕੇਸ਼ਨ ’ਚ ਡਾ. ਹਰਮਿੰਦਰ ਸਿੰਘ ਬਾਵਾ ਉੱਪ ਕੁਲਪਤੀ, ਡਾ. ਵਾਈ.ਐੱਸ. ਪਰਮਾਰ ਯੂਨੀਵਰਸਿਟੀ ਆਫ਼ ਹਾਰਟੀਕਲਚਰ ਐਂਡ ਫੋਰੈਸਟਰੀ ਸੋਲਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਿੰਨਾ ਦਾ ਸਵਾਗਤ ਇੰਟਰਨਲ ਯੂਨੀਵਰਸਿਟੀ ਦੇ ਚਾਂਸਲਰ ਡਾ. ਦਵਿੰਦਰ ਸਿੰਘ ਪ੍ਰਧਾਨ ਕਲਗ਼ੀਧਰ ਟਰੱਸਟ ਬੜੂ ਸਾਹਿਬ ਤੇ ਡਾ. ਨੀਲਮ ਕੌਰ ਉੱਪ ਕੁਲਪਤੀ ਇਟਰਨਲ ਯੂਨੀਵਰਸਿਟੀ ਵਲੋਂ ਕੀਤਾ ਗਿਆ। ਕਨਵੋਕੇਸ਼ਨ ਦੌਰਾਨ ਵੱਖ-ਵੱਖ ਅਕਾਦਮਿਕ ਇਮਤਿਹਾਨ ਸਫਲਤਾਪੂਰਵਕ ਪੂਰੇ ਕਰਨ ਵਾਲੇ 293 ਵਿਦਿਆਰਥੀਆਂ ਨੂੰ ਡਿੱਗਰੀਆਂ ਪ੍ਰਦਾਨ ਕੀਤੀਆਂ ਗਈਆਂ, ਜਿਨ੍ਹਾਂ ’ਚੋਂ 222 ਅੰਡਰ ਗ੍ਰੈਜੂਏਟ, 66 ਪੋਸਟ ਗ੍ਰੈਜੂਏਟ ਅਤੇ 5 ਪੀ.ਐੱਚ.ਡੀ. ਦੀਆਂ ਡਿੱਗਰੀਆਂ ਸ਼ਾਮਿਲ ਸਨ। ਕਨਵੋਕੇਸ਼ਨ ’ਚ 2500 ਤੋਂ ਵਧੇਰੇ ਵਿਦਿਆਰਥੀਆਂ, ਮਾਪਿਆਂ, ਅਧਿਆਪਕਾਂ ਤੇ ਹੋਰਨਾਂ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਅਕਾਦਮਿਕ ਤੋਂ ਇਲਾਵਾ ਹੋਰਨਾਂ ਖੇਤਰਾਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ, ਜਿੰਨਾ ’ਚੋਂ 6 ਐਕਸੀਲੈਂਸ ਐਵਾਰਡ, 5 ਡਾ. ਜਸਜੀਤ ਬਲਵੰਤ ਅਟਵਾਲ ਐੱਮ.ਡੀ. ਸਕਾਲਰਸ਼ਿੱਪ, 2 ਬੈਸਟ ਲਾਇਬ੍ਰੇਰੀ ਯੂਜ਼ਰ ਐਵਾਰਡ ਤੇ 11 ਹੋਰ ਐਵਾਰਡ ਸ਼ਾਮਿਲ ਸਨ। ਬੀ.ਐੱਸ.ਸੀ. (ਆਨਰਜ਼) ਐਗਰੀਕਲਚਰ ਦੀ ਵਿਦਿਆਰਥਣ ਗਰੀਮਾ ਚੌਹਾਨ ਨੂੰ ਵੀ ਸ਼ਾਨਦਾਰ ਪ੍ਰਾਪਤੀ ਲਈ ਯੂਨੀਵਰਸਿਟੀ ਮੈਡਲ ਨਾਲ ਸਨਮਾਨਿਤ ਕੀਤਾ ਤੇ ਐਗਰੀਕਲਚਰਲ ਸਾਇੰਸ (ਐਗਰੋਨੋਮੀ) ਦੀ ਵਿਦਿਆਰਥਣ ਰਵਨੀਤ ਕੌਰ ਨੂੰ ਪੋਸਟ ਗ੍ਰੈਜੂਏਟ ਪੱਧਰ ’ਤੇ ਯੂਨੀਵਰਸਿਟੀ ਮੈਡਲ ਦਿੱਤਾ। ਚਾਂਸਲਰ ਡਾ. ਦਵਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿੱਖਿਆ ਦਾ ਅਸਲ ਮਕਸਦ ਕੇਵਲ ਵਿਅਕਤੀਗਤ ਤਰੱਕੀ ਨਹੀਂ, ਸਗੋਂ ਸਮਾਜ ਦੀ ਭਲਾਈ ਵਿੱਚ ਯੋਗਦਾਨ ਪਾਉਣਾ ਵੀ ਹੈ। ਮੁੱਖ ਮਹਿਮਾਨ ਡਾ. ਹਰਮਿੰਦਰ ਸਿੰਘ ਬਾਵਾ ਨੇ ਡਿਗਰੀ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਸਿੱਖਿਆ, ਖੋਜ ਤੇ ਸੰਸਥਾਗਤ ਸਹਿਯੋਗ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਐਲਾਨ ਕੀਤਾ ਕਿ ਡਾ. ਵਾਈ.ਐੱਸ. ਪਰਮਾਰ ਯੂਨੀਵਰਸਿਟੀ ਤੇ ਇਟਰਨਲ ਯੂਨੀਵਰਸਿਟੀ ਵਿਚਕਾਰ ਐੱਮ.ਓ.ਯੂ. ਕੀਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਬੀ. ਐੱਲ. ਐੱਫ. ਦੀ ਮਹਿਲਾ ਯੂਨਿਟ ਵਲੋਂ 9 ਪਾਕਿਸਤਾਨੀ ਸੈਨਿਕਾਂ ਨੂੰ ਮਾਰਨ ਦਾ ਦਾਅਵਾ ਅਗਲੀ ਖ਼ਬਰ ਸਿਆਲਕੋਟ ਦਾ ਗੁਰਦੁਆਰਾ ਬਾਉਲੀ ਸਾਹਿਬ ਖੰਡਰ ’ਚ ਤਬਦੀਲ
Ad Position 24