27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਬੀ. ਐੱਲ. ਐੱਫ. ਦੀ ਮਹਿਲਾ ਯੂਨਿਟ ਵਲੋਂ 9 ਪਾਕਿਸਤਾਨੀ ਸੈਨਿਕਾਂ ਨੂੰ ਮਾਰਨ ਦਾ ਦਾਅਵਾ

ਅੰਮ੍ਰਿਤਸਰ, 27 ਸਤੰਬਰ (ਸੁਰਿੰਦਰ ਕੋਛੜ)-ਬਲੋਚਿਸਤਾਨ ਦੇ ਹਥਿਆਰਬੰਦ ਵਿਦ੍ਰੋਹੀ ਸਮੂਹ ਬਲੋਚ ਲਿਬਰੇਸ਼ਨ ਫ਼ਰੰਟ (ਬੀ. ਐੱਲ.

Ad Position 21
No active advertisement
ਅਜੀਤ ਡੈਸਕ 28-09-2026
ਅੰਮ੍ਰਿਤਸਰ, 27 ਸਤੰਬਰ (ਸੁਰਿੰਦਰ ਕੋਛੜ)-ਬਲੋਚਿਸਤਾਨ ਦੇ ਹਥਿਆਰਬੰਦ ਵਿਦ੍ਰੋਹੀ ਸਮੂਹ ਬਲੋਚ ਲਿਬਰੇਸ਼ਨ ਫ਼ਰੰਟ (ਬੀ. ਐੱਲ. ਐੱਫ.) ਨੇ ਦਾਅਵਾ ਕੀਤਾ ਹੈ ਕਿ ਉਸ ਦੇ ਨਵੇਂ ਮਹਿਲਾ ਦਸਤੇ ‘ਕਰੀਮਾ ਆਰਮਡ ਅਸਾਲਟ ਡਿਵੀਜ਼ਨ’ ਵਲੋਂ ਕੀਤੇ ਗਏ ਤਾਜ਼ਾ ਹਮਲਿਆਂ ’ਚ ਪਾਕਿਸਤਾਨੀ ਸੁਰੱਖਿਆ ਬਲਾਂ ਦੇ 9 ਜਵਾਨ ਮਾਰੇ ਗਏ ਹਨ। ਬੀ. ਐੱਲ. ਐੱਫ. ਦੇ ਬੁਲਾਰੇ ਮੇਜਰ ਗਵਾਹਰਾਮ ਬਲੋਚ ਵਲੋਂ ਜਾਰੀ ਬਿਆਨ ’ਚ ਇਹ ਦਾਅਵਾ ਕੀਤਾ ਗਿਆ ਹੈ। ਬੁਲਾਰੇ ਅਨੁਸਾਰ ਤੁਰਬਤ ਨੇੜੇ ਜੁਸ਼ਾਕ ਇਲਾਕੇ ’ਚ ਚੀਨ-ਪਾਕਿਸਤਾਨ ਆਰਥਿਕ ਲਾਂਘੇ (ਸੀ. ਪੀ. ਈ. ਸੀ.) ਹਾਈਵੇਅ ’ਤੇ ਕੁਇੱਕ ਰਿਸਪਾਂਸ ਫੋਰਸ ਦੇ ਤਿੰਨ ਵਾਹਨਾਂ ਦੇ ਕਾਫ਼ਲੇ ’ਤੇ ਕਰੀਮਾ ਆਰਮਡ ਅਸਾਲਟ ਡਿਵੀਜ਼ਨ ਵਲੋਂ ਹਮਲਾ ਕੀਤਾ ਗਿਆ। ਸਮੂਹ ਦਾ ਦਾਅਵਾ ਹੈ ਕਿ ਇਸ ਹਮਲੇ ’ਚ 6 ਫ਼ੌਜੀ ਮਾਰੇ ਗਏ ਅਤੇ ਕਈ ਹੋਰ ਜ਼ਖ਼ਮੀ ਹੋਏ, ਜਦਕਿ ਕਈ ਫ਼ੌਜੀ ਵਾਹਨਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ। ਇਸ ਮੁਹਿੰਮ ’ਚ ਬੀ. ਐੱਲ. ਐੱਫ. ਦੀ ਕੁਰਬਾਨ ਯੂਨਿਟ ਨੇ ਵੀ ਮਹਿਲਾ ਦਸਤੇ ਦਾ ਸਾਥ ਦਿੱਤਾ। ਬੁਲਾਰੇ ਨੇ ਦੱਸਿਆ ਕਿ ਪਾਕਿਸਤਾਨੀ ਬਲਾਂ ਵਲੋਂ ਕੀਤੀ ਘੇਰਾਬੰਦੀ ਦੌਰਾਨ ਹੋਏ ਮੁਕਾਬਲੇ ’ਚ ਕੁਰਬਾਨ ਯੂਨਿਟ ਦਾ ਇਕ ਲੜਾਕਾ ਚਾਕਰ ਮੁਰਾਦ ਉਰਫ਼ ਦਿਲੀਪ ਜਾਨ ਵੀ ਮਾਰਿਆ ਗਿਆ।
Ad Position 22
No active advertisement
ਪਿਛਲੀ ਖ਼ਬਰ ਤਾਲਿਬਾਨ ਨਾਲ ਦੋਸਤੀ ਸਾਡੀ ਵੱਡੀ ਭੁੱਲ ਸੀ, ਹੁਣ ਭੁਗਤ ਰਹੇ ਹਾਂ ਨਤੀਜਾ-ਖ਼ਵਾਜਾ ਆਸਿਫ਼ ਅਗਲੀ ਖ਼ਬਰ ਬੜੂ ਸਾਹਿਬ ਵਿਖੇ ਬਾਬਾ ਇਕਬਾਲ ਸਿੰਘ ਦੇ 100ਵੇਂ ਜਨਮ ਦਿਨ ਨੂੰ ਸਮਰਪਿਤ 14ਵੀਂ ਕਨਵੋਕੇਸ਼ਨ ਸਮਾਪਤ
Ad Position 24