27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਤਾਲਿਬਾਨ ਨਾਲ ਦੋਸਤੀ ਸਾਡੀ ਵੱਡੀ ਭੁੱਲ ਸੀ, ਹੁਣ ਭੁਗਤ ਰਹੇ ਹਾਂ ਨਤੀਜਾ-ਖ਼ਵਾਜਾ ਆਸਿਫ਼

ਅੰਮ੍ਰਿਤਸਰ, 27 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਰੱਖਿਆ ਮੰਤਰੀ ਖ਼ਵਾਜਾ ਮੁਹੰਮਦ ਆਸਿਫ਼ ਨੇ ਕਬੂਲ ਕੀਤਾ ਹੈ ਕਿ ਤਾਲਿਬਾਨ ਨਾਲ ਦੋਸਤੀ ਕਰਨਾ ਪਾਕਿ ਦੀ ਬਹੁਤ ਵੱਡੀ ਗ਼ਲਤੀ ਸੀ ਅਤੇ ਦੇਸ਼ ਹੁਣ ਇਸਦਾ ਖ਼ਮਿਆਜ਼ਾ ਭੁਗਤ ਰਿਹਾ ਹੈ। ਨਿਊਯਾਰਕ ’ਚ ਇਕ ਅਫ਼ਗ਼ਾਨ ਮਹਿਲਾ ਪੱਤਰਕਾਰ ਦੇ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਨੇ ਇਹ ਟਿੱਪਣੀ ਕੀਤੀ।

Ad Position 21
No active advertisement
ਅਜੀਤ ਡੈਸਕ 28-09-2026
ਅੰਮ੍ਰਿਤਸਰ, 27 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਰੱਖਿਆ ਮੰਤਰੀ ਖ਼ਵਾਜਾ ਮੁਹੰਮਦ ਆਸਿਫ਼ ਨੇ ਕਬੂਲ ਕੀਤਾ ਹੈ ਕਿ ਤਾਲਿਬਾਨ ਨਾਲ ਦੋਸਤੀ ਕਰਨਾ ਪਾਕਿ ਦੀ ਬਹੁਤ ਵੱਡੀ ਗ਼ਲਤੀ ਸੀ ਅਤੇ ਦੇਸ਼ ਹੁਣ ਇਸਦਾ ਖ਼ਮਿਆਜ਼ਾ ਭੁਗਤ ਰਿਹਾ ਹੈ। ਨਿਊਯਾਰਕ ’ਚ ਇਕ ਅਫ਼ਗ਼ਾਨ ਮਹਿਲਾ ਪੱਤਰਕਾਰ ਦੇ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਨੇ ਇਹ ਟਿੱਪਣੀ ਕੀਤੀ। ਇਸ ਦੌਰਾਨ ਮਹਿਲਾ ਪੱਤਰਕਾਰ ਦੇ ਕੱਪੜਿਆਂ ਵੱਲ ਇਸ਼ਾਰਾ ਕਰਦਿਆਂ ਗਰਦਨ ’ਤੇ ਹੱਥ ਫੇਰ ਕੇ ਗਲਾ ਵੱਢਣ ਦਾ ਸੰਕੇਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਉੱਥੇ ਇਸ ਤਰ੍ਹਾਂ ਨਾ ਜਾਣਾ। ਖ਼ਵਾਜਾ ਦਾ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਦੀ ਕਾਫ਼ੀ ਆਲੋਚਨਾ ਵੀ ਹੋ ਰਹੀ ਹੈ। ਗੰਭੀਰ ਮੁੱਦੇ ਨੂੰ ਮਜ਼ਾਕ ’ਚ ਟਾਲਣ ਕਾਰਨ ਉਨ੍ਹਾਂ ਦੀ ਵਿਆਪਕ ਨਿਖੇਧੀ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਚੋਣ ਕਮਿਸ਼ਨ ਤੇ ਭਾਜਪਾ ਵਿਚਕਾਰ ਮਿਲੀਭੁਗਤ ਦੇ ਦੋਸ਼ ਲਗਾਉਣਾ ਗੈਰ ਜ਼ਿਮੇਵਾਰਾਨਾ ਰਵੱਈਆ-ਢਿੱਲੋਂ ਅਗਲੀ ਖ਼ਬਰ ਬੀ. ਐੱਲ. ਐੱਫ. ਦੀ ਮਹਿਲਾ ਯੂਨਿਟ ਵਲੋਂ 9 ਪਾਕਿਸਤਾਨੀ ਸੈਨਿਕਾਂ ਨੂੰ ਮਾਰਨ ਦਾ ਦਾਅਵਾ
Ad Position 24