28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਭਾਰਤ ਪੁੱਜੇ ਅਮਰੀਕੀ ਸਫ਼ੀਰ ਸਰਜੀਓ ਗੋਰ

ਅੰਮ੍ਰਿਤਸਰ, 28 ਸਤੰਬਰ (ਜਸਵੰਤ ਸਿੰਘ ਜੱਸ)-ਨਵੀਂ ਦਿੱਲੀ ਵਿਚ ਅਮਰੀਕੀ ਸਫ਼ੀਰ ਮਿਸਟਰ ਸਰਜੀਓ ਗੋਰ, 28 ਮੈਂਬਰੀ ਉੱਚ ਪੱਧਰੀ ਅਮਰੀਕੀ ਵਫਦ ਸਮੇਤ ਵਿਖੇ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਪੁੱਜੇ । ਇਸ ਵਫਦ ਵਿਚ ਕਈ ਅਮਰੀਕੀ ਸੈਨੇਟਰ ਵੀ ਸ਼ਾਮਿਲ ਸਨ ।

Ad Position 21
No active advertisement
ਅਜੀਤ ਡੈਸਕ 29-09-2026
ਅੰਮ੍ਰਿਤਸਰ, 28 ਸਤੰਬਰ (ਜਸਵੰਤ ਸਿੰਘ ਜੱਸ)-ਨਵੀਂ ਦਿੱਲੀ ਵਿਚ ਅਮਰੀਕੀ ਸਫ਼ੀਰ ਮਿਸਟਰ ਸਰਜੀਓ ਗੋਰ, 28 ਮੈਂਬਰੀ ਉੱਚ ਪੱਧਰੀ ਅਮਰੀਕੀ ਵਫਦ ਸਮੇਤ ਵਿਖੇ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਪੁੱਜੇ । ਇਸ ਵਫਦ ਵਿਚ ਕਈ ਅਮਰੀਕੀ ਸੈਨੇਟਰ ਵੀ ਸ਼ਾਮਿਲ ਸਨ । ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਤੇ ਹੋਰ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਵਲੋਂ ਅਮਰੀਕੀ ਵਫ਼ਦ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਵਫਦ ਵਿਚ ਅਮਰੀਕੀ ਰਾਜਦੂਤ ਤੋਂ ਇਲਾਵਾ ਕੁਝ ਅਮਰੀਕੀ ਸੈਨੇਟਰ ਤੇ ਹੋਰ ਅਧਿਕਾਰੀ ਤੇ ਵਿਦਵਾਨ ਸ਼ਾਮਿਲ ਸਨ। ਇਸ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਅਮਰੀਕੀ ਸਫ਼ੀਰ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਸ੍ਰੀ ਹਰਿਮੰਦਰ ਸਾਹਿਬ ਦਾ ਸੁੰਦਰ ਮਾਡਲ, ਕੌਫੀ ਟੇਬਲ ਬੁੱਕ ਤੇ ਸਿੱਖ ਇਤਿਹਾਸ ਨਾਲ ਸੰਬੰਧਿਤ ਪੁਸਤਕਾਂ ਤੇ ਦੁਸ਼ਾਲਾ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਅੱਜ ਸ੍ਰੀ ਹਰਿਮੰਦਰ ਸਾਹਿਬ ਪੁੱਜੇ ਅਮਰੀਕੀ ਵਫਦ ਵਿਚ ਸਫ਼ੀਰ ਸਰਜੀਓ ਗੋਰ ਤੋਂ ਇਲਾਵਾ, ਮਿਸ ਬਰਿਆਨਾ ਮਾਸਟ, ਪ੍ਰਤੀਨਿਧ ਗੈਲਾਘੇਰ, ਜਾਨਾ ਗੈਲਾਘੇਰ, ਥਾਨੇਦਾਰ, ਸ਼ਸ਼ੀ ਥਾਨੇਦਾਰ, ਪ੍ਰਤੀਨਿਧੀ ਪੈਟ੍ਰੋਨਿਸ ਤੇ ਸਟੀਵਨਸ, ਜੈਕਲਾਇ ਨਿਊਮਨ, ਮਾਈਕਲ ਵੈਗਲੇਨ, ਨੈਂਸੀ ਬਿਊਜਿਉ ਡੁਫੋਰ , ਕਾਰਥਿਕ ਰਾਜਾ, ਐਰਿਕ ਅਸ਼ੀਦਾ, ਲਾਉਰਾ, ਬੈਰੇਟ, ਲੈਸਲੇ ਐਲਵਿਨ, ਸ਼ੈਨਨ ਗੋਨਜ਼, ਹੀਰੋਆ ਜੌਰਡਨ, ਵਿਲ ਹੋਰਟਨ, ਮਾਈਕਲ ਕਰੈਮਰ ਆਦਿ ਸ਼ਾਮਿਲ ਸਨ।
Ad Position 22
No active advertisement
ਪਿਛਲੀ ਖ਼ਬਰ ‘ਪੰਜਾਬ ਬਚਾਓ’ ਰੈਲੀ ਦੌਰਾਨ ਸੁਖਬੀਰ ਨੇ ਜਥੇ: ਵੀਰ ਸਿੰਘ ਲੋਪੋਕੇ ਨੂੰ ਹਲਕਾ ਰਾਜਾਸਾਂਸੀ ਤੋਂ 7ਵੀਂ ਵਾਰ ਉਮੀਦਵਾਰ ਐਲਾਨਿ... ਅਗਲੀ ਖ਼ਬਰ ਸਰਕਾਰ ਮਸਲਾ ਹੱਲ ਕਰੇ, ਨਹੀਂ ਤਾਂ ਭਰਾਤਰੀ ਜਥੇਬੰਦੀਆਂ ਨਾਲ ਵੱਡਾ ਸੰਘਰਸ਼ ਵਿੱਢਣ ਦੀ ਚਿਤਾਵਨੀ
Ad Position 24