ਤਿਰੰਗਾ ਫੜ ਕੇ ਬਲੋਚ ਮਾਂ-ਧੀ ਨੇ ਭਾਰਤ ਤੋਂ ਮੰਗੀ ਮਦਦ
ਅੰਮ੍ਰਿਤਸਰ, 29 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨੀ ਫ਼ੌਜ ਦੇ ਅੱਤਿਆਚਾਰਾਂ ਅਤੇ ਮਨੁੱਖੀ ਅਧਿਕਾਰਾਂ ਦੇ ਘਾਣ ਖ਼ਿਲਾਫ਼ ਆਵਾਜ਼ ਬੁਲੰਦ ਕਰਦਿਆਂ ਸੂਬਾ ਬਲੋਚਿਸਤਾਨ ਦੀ ਕਾਰਕੁੰਨ ਫ਼ਰਾਹ ਬਲੋਚ ਤੇ ਉਸ ਦੀ ਮਾਂ ਨੇ ਭਾਰਤ ਸਰਕਾਰ ਅਤੇ ਸਮੂਹ ਭਾਰਤੀਆਂ ਤੋਂ ਮਦਦ ਦੀ ਗੁਹਾਰ ਲਗਾਈ ਹੈ। ਸੋਸ਼ਲ ਮੀਡੀਆ ’ਤੇ ਸਾਹਮਣੇ ਆਈ ਇਕ ਵੀਡੀਓ ’ਚ ਉਹ ਦੋਵੇਂ ਬਲੋਚਿਸਤਾਨ ਦੇ ਝੰਡੇ ਅੱਗੇ ਭਾਰਤੀ ਤਿਰੰਗਾ ਫੜ ਕੇ ਭਾਰਤ ਤੋਂ ਸਹਿਯੋਗ ਮੰਗਦੀਆਂ ਨਜ਼ਰ ਆ ਰਹੀਆਂ ਹਨ।
ਭਾਰਤੀ ਤਿਰੰਗਾ ਫੜ ਕੇ ਭਾਰਤ ਤੋਂ ਸਹਿਯੋਗ ਮੰਗਦੀ ਫ਼ਰਾਹ ਬਲੋਚ ਅਤੇ ਉਸ ਦੀ ਮਾਂ। ਤਸਵੀਰ ਰਾਹੀਂ : ਸੁਰਿੰਦਰ ਕੋਛੜ
30-09-2026