30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਪਾਕਿ ਦੀ ਜੇਲ੍ਹ ’ਚ ਭਾਰਤੀ ਮਛੇਰੇ ਦੀ ਮੌਤ *ਸਜ਼ਾ ਪੂਰੀ ਹੋਣ ਦੇ ਬਾਵਜੂਦ ਪੁੱਤਰ ਅਜੇ ਵੀ ਕੈਦ *ਪਾਕਿ ਦੀਆਂ ਜੇਲ੍ਹਾਂ ’ਚ ਬੰਦ 197 ਭਾਰਤੀਆਂ ’ਚੋਂ 177 ਦੀ ਸਜ਼ਾ ਹੋ ਚੁੱਕੀ ਪੂਰੀ- ਜਤਿਨ ਦੇਸਾਈ

ਅੰਮ੍ਰਿਤਸਰ, 30 ਸਤੰਬਰ (ਸੁਰਿੰਦਰ ਕੋਛੜ)-ਗੁਜਰਾਤ ਦੇ ਗਿਰ ਸੋਮਨਾਥ ਜ਼ਿਲ੍ਹੇ ਦੇ ਊਨਾ ਤਾਲੁਕਾ ਅਧੀਨ ਪੈਂਦੇ ਪਿੰਡ ਕੋਬ ਦੇ ਵਸਨੀਕ ਮਛੇਰੇ ਬੀਜਲਭਾਈ ਭਾਲੀਆ (50) ਦੀ ਪਾਕਿਸਤਾਨ ਦੀ ਜੇਲ੍ਹ ’ਚ ਮੌਤ ਹੋ ਗਈ। ਬੀਜਲਭਾਈ ਦੀ ਸਜ਼ਾ ਬਹੁਤ ਪਹਿਲਾਂ ਪੂਰੀ ਹੋ ਚੁੱਕੀ ਸੀ, ਪਰ ਉਸ ਦੀ ਵਤਨ ਵਾਪਸੀ ਨਹੀਂ ਹੋ ਸਕੀ।

Ad Position 21
No active advertisement
ਬੀਜਲਭਾਈ ਭਾਲੀਆ, ਅਸ਼ਵਿਨ। ਜਤਿਨ ਦੇਸਾਈ 01-10-2026
ਅੰਮ੍ਰਿਤਸਰ, 30 ਸਤੰਬਰ (ਸੁਰਿੰਦਰ ਕੋਛੜ)-ਗੁਜਰਾਤ ਦੇ ਗਿਰ ਸੋਮਨਾਥ ਜ਼ਿਲ੍ਹੇ ਦੇ ਊਨਾ ਤਾਲੁਕਾ ਅਧੀਨ ਪੈਂਦੇ ਪਿੰਡ ਕੋਬ ਦੇ ਵਸਨੀਕ ਮਛੇਰੇ ਬੀਜਲਭਾਈ ਭਾਲੀਆ (50) ਦੀ ਪਾਕਿਸਤਾਨ ਦੀ ਜੇਲ੍ਹ ’ਚ ਮੌਤ ਹੋ ਗਈ। ਬੀਜਲਭਾਈ ਦੀ ਸਜ਼ਾ ਬਹੁਤ ਪਹਿਲਾਂ ਪੂਰੀ ਹੋ ਚੁੱਕੀ ਸੀ, ਪਰ ਉਸ ਦੀ ਵਤਨ ਵਾਪਸੀ ਨਹੀਂ ਹੋ ਸਕੀ। ਇਸ ਦੁਖਾਂਤ ਦੌਰਾਨ ਉਸ ਦਾ ਪੁੱਤਰ ਅਸ਼ਵਿਨ (26), ਜਿਸ ਦੀ ਸਜ਼ਾ ਵੀ ਪੂਰੀ ਹੋ ਚੁੱਕੀ ਹੈ, ਅਜੇ ਵੀ ਪਾਕਿ ਦੀ ਜੇਲ੍ਹ ’ਚ ਬੰਦ ਹੈ। ਜਾਣਕਾਰੀ ਅਨੁਸਾਰ ਬੀਜਲਭਾਈ ਅਤੇ ਉਸ ਦਾ ਪੁੱਤਰ ਅਸ਼ਵਿਨ 4 ਫ਼ਰਵਰੀ 2022 ਨੂੰ ਪੋਰਬੰਦਰ ਤੋਂ ਨਦਿਤਾ ਸਾਗਰ ਨਾਂਅ ਦੀ ਕਿਸ਼ਤੀ ’ਤੇ ਮੱਛੀਆਂ ਫੜਨ ਨਿਕਲੇ ਸੀ। ਤਿੰਨ ਦਿਨਾਂ ਬਾਅਦ 7 ਫ਼ਰਵਰੀ ਨੂੰ ਪਾਕਿਸਤਾਨ ਮੈਰੀਟਾਈਮ ਸਕਿਓਰਿਟੀ ਏਜੰਸੀ ਨੇ ਅਨਜਾਣੇ ’ਚ ਸਮੁੰਦਰੀ ਸਰਹੱਦ ਪਾਰ ਕਰਨ ਦੇ ਦੋਸ਼ ਹੇਠ ਉਨ੍ਹਾਂ ਸਮੇਤ ਛੇ ਮਛੇਰਿਆਂ ਨੂੰ ਹਿਰਾਸਤ ’ਚ ਲੈ ਲਿਆ। ਇਨ੍ਹਾਂ ਦੀ ਸਜ਼ਾ 16 ਮਾਰਚ 2022 ਨੂੰ ਖ਼ਤਮ ਹੋ ਚੁੱਕੀ ਸੀ। ਕਰਾਚੀ ਦੀ ਲਾਂਧੀ ਜੇਲ੍ਹ ’ਚ ਬੀਜਲਭਾਈ ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ ਬਣ ਗਏ। ਹਾਲਤ ਵਿਗੜਨ ’ਤੇ ਉਸ ਨੂੰ ਕਰਾਚੀ ਦੇ ਜ਼ਿਨਾਹ ਪੋਸਟ ਗ੍ਰੈਜੂਏਟ ਮੈਡੀਕਲ ਸੈਂਟਰ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਪਾਕਿ-ਇੰਡੀਆ ਪੀਪਲਜ਼ ਫੋਰਮ ਫ਼ਾਰ ਪੀਸ ਐਂਡ ਡੈਮੋਕ੍ਰੇਸੀ ਦੇ ਆਗੂ ਅਤੇ ਪੱਤਰਕਾਰ ਜਤਿਨ ਦੇਸਾਈ ਅਨੁਸਾਰ ਇਸ ਸਾਲ ਪਾਕਿਸਤਾਨੀ ਜੇਲ੍ਹ ’ਚ ਦਮ ਤੋੜਨ ਵਾਲੇ ਬੀਜਲਭਾਈ ਦੂਜੇ ਭਾਰਤੀ ਮਛੇਰੇ ਹਨ। ਇਸ ਤੋਂ ਪਹਿਲਾਂ 16 ਜਨਵਰੀ ਨੂੰ ਊਨਾ ਦੇ ਚਿਖਲੀ ਪਿੰਡ ਦੇ 37 ਸਾਲਾ ਮਛੇਰੇ ਭਗ਼ਾਭਾਈ ਬਾਂਭਣੀਆ ਦੀ ਮੌਤ ਹੋਈ ਸੀ। ਉਨ੍ਹਾਂ ਦੱਸਿਆ ਕਿ ਇਸ ਸਮੇਂ ਪਾਕਿ ਦੀਆਂ ਜੇਲ੍ਹਾਂ ’ਚ 197 ਭਾਰਤੀ ਮਛੇਰੇ ਬੰਦ ਹਨ, ਜਿਨ੍ਹਾਂ ’ਚੋਂ 177 ਮਛੇਰਿਆਂ ਦੀ ਸਜ਼ਾ ਪੂਰੀ ਹੋ ਚੁੱਕੀ ਹੈ ਅਤੇ ਉਨ੍ਹਾਂ ਨੂੰ ਤੁਰੰਤ ਭਾਰਤ ਵਾਪਸ ਭੇਜਿਆ ਜਾਣਾ ਚਾਹੀਦਾ ਹੈ।
Ad Position 22
No active advertisement
ਪਿਛਲੀ ਖ਼ਬਰ ਐਲ.ਪੀ.ਯੂ. ਮਾਮਲੇ ’ਚ ਹਾਈ ਕੋਰਟ ਨੇ ਪੰਜਾਬ ਪੁਲਿਸ ਤੋਂ ਮੰਗਿਆ ਜਵਾਬ ਅਗਲੀ ਖ਼ਬਰ ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ’ਚ ਕੀਤਾ ਵਾਧਾ ਕਿਸਾਨਾਂ ਨਾਲ ਕੋਝਾ ਮਜ਼ਾਕ-ਕਾਦੀਆਂ
Ad Position 24