ਨੱਕ ਨਾਲ ਲੈਪਟਾਪ ’ਤੇ ਸਭ ਤੋਂ ਤੇਜ਼ ਟਾਈਪਿੰਗ ਕਰਕੇ ਕਰਿਸ਼ਮਾ ਨੂਰ ਨੇ ਬਣਾਇਆ ਵਿਸ਼ਵ ਰਿਕਾਰਡ
ਰਾਮਪੁਰਾ ਫੂਲ, 1 ਅਕਤੂਬਰ (ਨਰਪਿੰਦਰ ਸਿੰਘ ਧਾਲੀਵਾਲ)- ਅਦੁੱਤੀ ਪ੍ਰਤਿਭਾ, ਅਣਥੱਕ ਮਿਹਨਤ ਤੇ ਦ੍ਰਿੜ੍ਹ ਇਕਾਗਰਤਾ ਦੀ ਮਿਸਾਲ ਕਾਇਮ ਕਰਦਿਆਂ ਇਲਾਕੇ ਦੀ ਹੋਣਹਾਰ ਧੀ ਕਰਿਸ਼ਮਾ ਨੂਰ ਨੇ ਨੱਕ ਨਾਲ ਲੈਪਟਾਪ ’ਤੇ ਸਭ ਤੋਂ ਤੇਜ਼ ਟਾਈਪਿੰਗ ਕਰਕੇ ਇਕ ਹੋਰ ਵਿਸ਼ਵ ਰਿਕਾਰਡ ਆਪਣੇ ਨਾਮ ਕਰ ਲਿਆ ਹੈ। ਸੇਂਟ ਜੇਵੀਅਰ ਸਕੂਲ ਰਾਮਪੁਰਾ ਫੂਲ ਦੀ ਨੌਵੀਂ ਜਮਾਤ ਦੀ ਇਸ ਵਿਦਿਆਰਥਣ ਨੇ ਮਾਤਰ 7 ਸਕਿੰਟ 9 ਮਿਲੀਸੈਕੰਡ ਵਿਚ ਅੰਗਰੇਜ਼ੀ ਵਰਣਮਾਲਾ (ਏ-ਜੈਡ) ਦੇ ਸਾਰੇ 26 ਅੱਖਰ ਨੱਕ ਦੀ ਮਦਦ ਨਾਲ ਟਾਈਪ ਕਰਕੇ ਇਹ ਸ਼ਾਨਦਾਰ ਉਪਲਬਧੀ ਹਾਸਲ ਕੀਤੀ ਹੈ।
ਨ
ਨੱਕ ਨਾਲ ਸਭ ਤੋਂ ਤੇਜ਼ ਟਾਈਪਿੰਗ ਦਾ ਨਵਾਂ ਵਿਸ਼ਵ ਰਿਕਾਰਡ ਕਾਇਮ ਕਰਨ ਵਾਲੀ ਵਿਦਿਆਰਥਣ ਕਰਿਸ਼ਮਾ ਨੂਰ।
02-10-2026
ਰਾਮਪੁਰਾ ਫੂਲ, 1 ਅਕਤੂਬਰ (ਨਰਪਿੰਦਰ ਸਿੰਘ ਧਾਲੀਵਾਲ)- ਅਦੁੱਤੀ ਪ੍ਰਤਿਭਾ, ਅਣਥੱਕ ਮਿਹਨਤ ਤੇ ਦ੍ਰਿੜ੍ਹ ਇਕਾਗਰਤਾ ਦੀ ਮਿਸਾਲ ਕਾਇਮ ਕਰਦਿਆਂ ਇਲਾਕੇ ਦੀ ਹੋਣਹਾਰ ਧੀ ਕਰਿਸ਼ਮਾ ਨੂਰ ਨੇ ਨੱਕ ਨਾਲ ਲੈਪਟਾਪ ’ਤੇ ਸਭ ਤੋਂ ਤੇਜ਼ ਟਾਈਪਿੰਗ ਕਰਕੇ ਇਕ ਹੋਰ ਵਿਸ਼ਵ ਰਿਕਾਰਡ ਆਪਣੇ ਨਾਮ ਕਰ ਲਿਆ ਹੈ। ਸੇਂਟ ਜੇਵੀਅਰ ਸਕੂਲ ਰਾਮਪੁਰਾ ਫੂਲ ਦੀ ਨੌਵੀਂ ਜਮਾਤ ਦੀ ਇਸ ਵਿਦਿਆਰਥਣ ਨੇ ਮਾਤਰ 7 ਸਕਿੰਟ 9 ਮਿਲੀਸੈਕੰਡ ਵਿਚ ਅੰਗਰੇਜ਼ੀ ਵਰਣਮਾਲਾ (ਏ-ਜੈਡ) ਦੇ ਸਾਰੇ 26 ਅੱਖਰ ਨੱਕ ਦੀ ਮਦਦ ਨਾਲ ਟਾਈਪ ਕਰਕੇ ਇਹ ਸ਼ਾਨਦਾਰ ਉਪਲਬਧੀ ਹਾਸਲ ਕੀਤੀ ਹੈ। ਜ਼ਿਕਰਯੋਗ ਹੈ ਕਿ ਕਰਿਸ਼ਮਾ ਇਸ ਤੋਂ ਪਹਿਲਾਂ ਵੀ 4 ਵਿਸ਼ਵ ਰਿਕਾਰਡ ਆਪਣੇ ਨਾਮ ਦਰਜ ਕਰਵਾ ਚੁੱਕੀ ਹੈ। ਜਾਣਕਾਰੀ ਦਿੰਦਿਆਂ ‘ਸ਼ਾਰਪ ਬ੍ਰੇਨਜ਼ ਐਜੂਕੇਸ਼ਨ’ ਦੇ ਡਾਇਰੈਕਟਰ ਰੰਜੀਵ ਗੋਇਲ ਨੇ ਦੱਸਿਆ ਕਿ ਰਾਜ ਕੁਮਾਰ ਦੀ ਸਪੁੱਤਰੀ ਕਰਿਸ਼ਮਾ ਨੂਰ ਨੇ ਇਸ ਮੁਕਾਮ ਤੱਕ ਪਹੁੰਚਣ ਲਈ ਨਿਰੰਤਰ ਅਭਿਆਸ ਅਤੇ ਸਖ਼ਤ ਘਾਲਣਾ ਘਾਲੀ ਹੈ । ‘ਇੰਟਰਨੈਸ਼ਨਲ ਬੁੱਕ ਆਫ਼ ਰਿਕਾਰਡਜ਼’ ਵਲੋਂ ਇਸ ਪ੍ਰਾਪਤੀ ਦੀ ਅਧਿਕਾਰਤ ਪੁਸ਼ਟੀ ਕਰਦਿਆਂ ਉਸ ਨੂੰ ਵਿਸ਼ੇਸ਼ ਸਰਟੀਫਿਕੇਟ ਅਤੇ ਮੈਡਲ ਨਾਲ ਨਿਵਾਜਿਆ ਗਿਆ ਹੈ। ਕਰਿਸ਼ਮਾ ਨੂੰ ਬਠਿੰਡਾ ਦੀ ਵਧੀਕ ਡਿਪਟੀ ਕਮਿਸ਼ਨਰ ਮੈਡਮ ਕੰਚਨ ਆਈ.ਏ.ਐਸ.ਨੇ ਉਸ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ।