04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਮੋਹਨਜੀਤ ਸਿੰਘ ਸ਼ੇਰੋਂ , ਗੁਲਜ਼ਾਰ ਸਿੰਘ ਤੂਰਬੰਜਾਰਾ ਤੇ ਸਨਮਦੀਪ ਸਿੰਘ ਕਨੋਈ ਦੇ ਪਰਿਵਾਰਾਂ ਨੂੰ ਇਨਸਾਫ਼ ਨਾ ਮਿਲਣ ਵਿਰੁੱਧ ਮੁੱਖ ਮੰਤਰੀ ਦੀ ਕੋਠੀ ਅੱਗੇ ਗੂੰਜਿਆ ਰੋਸ

ਸੰਗਰੂਰ, 4 ਅਕਤੂਬਰ (ਅਮਨਦੀਪ ਸਿੰਘ ਬਿੱਟਾ)- ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੀ ਜ਼ਿਲ੍ਹਾ ਜਥੇਬੰਦੀ ਸੰਗਰੂਰ ਵੱਲੋਂ ਪੁਲਿਸ ਤਸ਼ੱਦਦ ਦਾ ਸ਼ਿਕਾਰ ਹੋਏ ਮੋਹਨਜੀਤ ਸਿੰਘ ਸ਼ੇਰੋਂ, ਗੁਲਜ਼ਾਰ ਸਿੰਘ ਤੂਰਬੰਜਾਰਾ ਅਤੇ ਸਨਮਦੀਪ ਸਿੰਘ ਕਨੋਈ ਦੇ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਨੂੰ ਲੈ ਕੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਸਥਿਤ ਕੋਠੀ ਅੱਗੇ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ। ਧਰਨੇ ਵਿਚ ਪਾਰਟੀ ਦੇ ਆਗੂਆਂ, ਵਰਕਰਾਂ ਅਤੇ ਵੱਡੀ ਗਿਣਤੀ ਵਿਚ ਇਨਸਾਫ਼ਪਸੰਦ ਲੋਕਾਂ ਨੇ ਸ਼ਮੂਲੀਅਤ ਕੀਤੀ।

Ad Position 21
No active advertisement
ਅਜੀਤ ਡੈਸਕ 05-10-2026
ਸੰਗਰੂਰ, 4 ਅਕਤੂਬਰ (ਅਮਨਦੀਪ ਸਿੰਘ ਬਿੱਟਾ)- ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੀ ਜ਼ਿਲ੍ਹਾ ਜਥੇਬੰਦੀ ਸੰਗਰੂਰ ਵੱਲੋਂ ਪੁਲਿਸ ਤਸ਼ੱਦਦ ਦਾ ਸ਼ਿਕਾਰ ਹੋਏ ਮੋਹਨਜੀਤ ਸਿੰਘ ਸ਼ੇਰੋਂ, ਗੁਲਜ਼ਾਰ ਸਿੰਘ ਤੂਰਬੰਜਾਰਾ ਅਤੇ ਸਨਮਦੀਪ ਸਿੰਘ ਕਨੋਈ ਦੇ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਨੂੰ ਲੈ ਕੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਸਥਿਤ ਕੋਠੀ ਅੱਗੇ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ। ਧਰਨੇ ਵਿਚ ਪਾਰਟੀ ਦੇ ਆਗੂਆਂ, ਵਰਕਰਾਂ ਅਤੇ ਵੱਡੀ ਗਿਣਤੀ ਵਿਚ ਇਨਸਾਫ਼ਪਸੰਦ ਲੋਕਾਂ ਨੇ ਸ਼ਮੂਲੀਅਤ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਪੰਜਾਬ ਵਿਚ ਕਾਨੂੰਨ ਦਾ ਰਾਜ ਕਾਇਮ ਕਰਨਾ ਸਰਕਾਰ ਦੀ ਮੁੱਢਲੀ ਜ਼ਿੰਮੇਵਾਰੀ ਹੈ, ਪਰ ਜੇਕਰ ਇਨਸਾਫ਼ ਮੰਗਣ ਵਾਲਿਆਂ ਨੂੰ ਹੀ ਤਸ਼ੱਦਦ ਦਾ ਸਾਹਮਣਾ ਕਰਨਾ ਪਵੇ ਤਾਂ ਇਹ ਸਰਕਾਰ ਦੀ ਕਾਰਗੁਜ਼ਾਰੀ ’ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਉਨ੍ਹਾਂ ਕਿਹਾ ਕਿ ਮੋਹਨਜੀਤ ਸਿੰਘ ਸ਼ੇਰੋਂ ਨਾਲ ਹੋਏ ਕਥਿਤ ਪੁਲਿਸ ਤਸ਼ੱਦਦ ਦੀ ਨਿਰਪੱਖ ਜਾਂਚ ਕਰਵਾ ਕੇ ਜ਼ਿੰਮੇਵਾਰ ਅਧਿਕਾਰੀਆਂ ਤੇ ਸਿਆਸੀ ਸਰਪ੍ਰਸਤਾਂ ਵਿਰੁੱਧ ਕਾਰਵਾਈ ਕੀਤੀ ਜਾਵੇ । ਸਾਬਕਾ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਸਾਬਕਾ ਮੰਤਰੀ ਪ੍ਰਕਾਸ਼ ਚੰਦ ਗਰਗ ਸਮੇਤ ਹੋਰ ਆਗੂਆਂ ਨੇ ਵੀ ਸੰਬੋਧਨ ਕਰਦਿਆਂ ਕਿਹਾ ਕਿ ਪੀੜਤ ਪਰਿਵਾਰਾਂ ਨੂੰ ਇਨਸਾਫ਼ ਮਿਲਣ ਤੱਕ ਸੰਘਰਸ਼ ਜਾਰੀ ਰਹੇਗਾ। ਧਰਨਾਕਾਰੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਪੀੜਤਾਂ ਨੂੰ ਇਨਸਾਫ਼ ਦੇਣ ਲਈ ਠੋਸ ਕਦਮ ਨਾ ਚੁੱਕੇ ਤਾਂ ਸ਼੍ਰੋਮਣੀ ਅਕਾਲੀ ਦਲ ਪੁਨਰਸਰਜੀਤ ਵਲੋਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਜਥੇਦਾਰ ਤੇਜਾ ਸਿੰਘ ਕਮਾਲਪੁਰ, ਜਥੇ.ਹਰਦੇਵ ਸਿੰਘ ਰੋਗਲਾ, ਜ਼ਿਲ੍ਹਾ ਪ੍ਰਧਾਨ ਜਥੇਦਾਰ ਰਾਮਪਾਲ ਸਿੰਘ ਬਹਿਣੀਵਾਲ, ਅਮਨਵੀਰ ਸਿੰਘ ਚੈਰੀ, ਰਿਪਦਮਨ ਸਿੰਘ, ਸਤਿਗੁਰ ਸਿੰਘ ਨਮੋਲ, ਕਰਨ ਘੁਮਾਣ, ਸੋਹਣ ਸਿੰਘ ਭੰਗੂ, ਗੁਰਚਰਨ ਸਿੰਘ ਧਾਲੀਵਾਲ, ਚਮਕੌਰ ਸਿੰਘ ਮੋਰਾਂਵਾਲੀ, ਵਿਜੇਲੰਕੇਸ਼, ਸੰਦੀਪ ਦਾਨੀਆ, ਜਥੇ.ਹਰਦੇਵ ਸਿੰਘ ਰੋਗਲਾ, ਸਤਵੀਰ ਸ਼ਾਸਤਰੀ, ਗੁਰਸੇਵਕ ਸਿੰਘ ਮਨਿਆਣਾ, ਕਰਮਜੀਤ ਗੁਲਾੜੀ, ਅਮਰਜੀਤ ਛਾਜਲੀ, ਮੇਜਰ ਸਿੰਘ ਕੈਂਪਰ, ਨਰਸੀ ਸਿੰਘ, ਭੁਪਿੰਦਰ ਸਿੰਘ ਮੌੜਾਂ, ਜਥੇਦਾਰ ਹਾਕਮ ਸਿੰਘ ਢਢੋਗਲ, ਪਰਮਜੀਤ ਸਿੰਘ ਬਾਠ, ਦਰਸ਼ਨ ਸਿੰਘ ਢਡੋਗਲ, ਗੁਰਬਖ਼ਸ਼ ਸਿੰਘ ਖੇੜੀ, ਗੁਰਸੰਤ ਸਿੰਘ ਭੁਟਾਲ, ਜਗਮੇਲ ਸਿੰਘ ਉਭਾਵਾਲ, ਨਿਰਮਲ ਬਿਘੜਵਾਲ ਅਜੈਬ ਸਿੰਘ ਤੋਲਾਵਾਲ, ਹਰਬੰਸ ਘੋੜੇਨਬ, ਕੁਲਦੀਪ, ਗਿਆਨ ਸਿੰਘ ਬਾਵਾ, ਹਰਪ੍ਰੀਤ ਸਿੰਘ ਢੀਂਡਸਾ, ਭੁਪਿੰਦਰ ਸਿੰਘ ਘੁਮਾਣ,ਰਾਣਾ ਸ਼ੇਰਗਿੱਲ, ਗੋਰਾ ਸਿੰਘ ਕੋਹਰੀਆਂ, ਗਿੰਨੀ ਕਮਾਲਪੁਰ, ਕੁਲਦੀਪ ਸਿੰਘ ਦਿੜ੍ਹਬਾ, ਭੋਲਾ ਸਿੰਘ ਨਹਿਰੂ, ਰਣਧੀਰ ਸਿੰਘ ਸਮੂਰਾ, ਸੰਜੇ ਕੁਮਾਰ ਲਹਿਰਾ, ਸੁਖਵਿੰਦਰ ਸਿੰਘ ਬਿੱਲੂ ਖੰਡੇਬਾਦ, ਰਜਿੰਦਰ ਸਿੰਘ ਕੁਦਨੀ, ਬਹਾਦਰ ਸਿੰਘ ਕੁਦਨੀ, ਲਖਵਿੰਦਰ ਸਿੰਘ ਲੱਖੀ ਪਿਸ਼ੌਰ, ਗੁਲਜਾਰ ਸਿੰਘ ਪਿਸ਼ੌਰ, ਕੁਲਦੀਪ ਸਿੰਘ ਘੋੜੇਨਬ, ਵਿਕੀ ਪਿਸ਼ੌਰ, ਦਰਸ਼ਨ ਸੰਗਤੀਵਾਲਾ, ਭਰਭੂਰ ਸਿੰਘ ਛਾਜਲੀ, ਵਿਕੀ ਛਾਜਲੀ, ਕਰਨੈਲ ਸਿੰਘ ਜਖੇਪਲ, ਰਾਜਪਾਲ ਸਿੰਘ ਜਵੰਧਾ, ਜਸਪਾਲ ਸੁਨਾਮ, ਦਰਬਾਰਾ ਸਿੰਘ ਰੋਡਾ, ਗੁਰਮੀਤ ਸਿੰਘ ਮਨਿਆਣਾ, ਕੁਲਵਿੰਦਰ ਸਿੰਘ ਦਿੜ੍ਹਬਾ, ਕਾਲਾ ਨਾਗਰਾ, ਧਰਮਜੀਤ ਸਿੰਘ ਸੰਗਤਪੁਰਾ, ਗੁਰਜੰਟ ਨੰਬਰਦਾਰ, ਬਾਬਾ ਸੁਰਜੀਤ ਸਿੰਘ ਖਾਲਸਾ, ਜੀਵਨ ਗਰਗ, ਰਾਜੁ ਸਿਹਾਲ, ਸੁਖਚੈਨ ਸਿੰਘ ਸਾਬਕਾ ਸਰਪੰਚ ਮਨਿਆਣਾ, ਸੁਰਜੀਤ ਸਿੰਘ ਲਹਿਲ, ਗੁਰਜੰਟ ਸਿੰਘ ਲਹਿਲ ਜਗਸੀਰ ਸਿੰਘ ਲਹਿਲ, ਸੁਖਵਿੰਦਰ ਸਿੰਘ ਲਹਿਲ, ਸਰਪੰਚ ਮੱਖਣ ਸ਼ਰਮਾਂ ਉਭਾਵਾਲ, ਕੁਲਵੰਤ ਸਿੰਘ ਜੌਲੀਆਂ, ਜਗਮੇਲ ਸਿੰਘ ਉਭਾਵਾਲ, ਸੁਖਦੇਵ ਢਡੋਗਲ, ਹਾਕਮ ਸਿੰਘ, ਸਰਪੰਚ ਭੋਲਾ ਸਿੰਘ ਮਹਾ ਸਿੰਘ ਵਾਲਾ, ਭੋਲਾ ਸਿੰਘ ਜਖੇਪਲ, ਏ.ਪੀ. ਸਿੰਘ ਬਾਬਾ, ਜਥੇਦਾਰ ਕਸ਼ਮੀਰ ਸਿੰਘ, ਸੁਖਪਾਲ ਸਿੰਘ ਗੁੱਜਰਾਂ, ਅਵਤਾਰ ਸਿੰਘ ਫੂਲਦ, ਨਫਾ ਸਿੰਘ ਭੂਲਣ, ਪਾਲ ਸਿੰਘ ਗੇਹਲਾ, ਰਮਨ ਬਿਜਲਪੁਰ, ਸਤਿਗੁਰ ਸਿੰਘ ਬਿਜਲਪੁਰ, ਰੁਪ ਸਿੰਘ ਸ਼ੇਰੋ, ਮਹਿੰਦਰ ਸਿੰਘ, ਲਾਭ ਸਿੰਘ ਬਹਿਣੀਵਾਲ, ਲੀਲਾ ਸਿੰਘ ਸਾਬਕਾ ਸਰਪੰਚ, ਗਮਦੂਰ ਸਿੰਘ ਖਜ਼ਾਨਚੀ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਸਿਆਲਕੋਟ ’ ਚ ਗੁਰਦੁਆਰਾ ਛੇਵੀਂ ਤੇ ਸੱਤਵੀਂ ਪਾਤਸ਼ਾਹੀ ਦਾ ਵੱਡਾ ਹਿੱਸਾ ਬਣਿਆ ਮਲਬੇ ਦਾ ਢੇਰ ਅਗਲੀ ਖ਼ਬਰ ਸੰਤ ਆਸ਼ਰਮ ਗਉੂਸ਼ਾਲਾ ਨਹਿਰ ਵਾਲੀ ਬੱਧਨੀ ਕਲਾਂ ਵਿਖੇ ਯੱਗ ਤੇ ਬਰਸੀ ਸਮਾਗਮ ਮੌਕੇ ਸੰਤਾਂ ਮਹਾਂਪੁਰਸ਼ਾਂ ਨੇ ਕੀਤੀ ਸ਼ਮੂਲੀਅਤ
Ad Position 24