ਪਾਕਿ ਦੀਆਂ ਜੇਲ੍ਹਾਂ ’ਚ ਸਮਰੱਥਾ ਨਾਲੋਂ 41 ਹਜ਼ਾਰ ਵੱਧ ਕੈਦੀ ਬੰਦ
ਅੰਮ੍ਰਿਤਸਰ, 9 ਅਕਤੂਬਰ (ਸੁਰਿੰਦਰ ਕੋਛੜ)-ਨੈਸ਼ਨਲ ਕਮਿਸ਼ਨ ਫ਼ਾਰ ਹਿਊਮਨ ਰਾਈਟਸ (ਐੱਨ. ਸੀ.
ਅੰਮ੍ਰਿਤਸਰ, 9 ਅਕਤੂਬਰ (ਸੁਰਿੰਦਰ ਕੋਛੜ)-ਨੈਸ਼ਨਲ ਕਮਿਸ਼ਨ ਫ਼ਾਰ ਹਿਊਮਨ ਰਾਈਟਸ (ਐੱਨ. ਸੀ. ਐੱਚ. ਆਰ.) ਦੀ ਤਾਜ਼ਾ ਸਾਲਾਨਾ ਰਿਪੋਰਟ ਮੁਤਾਬਿਕ ਪਾਕਿਸਤਾਨ ਦੀਆਂ ਜੇਲ੍ਹਾਂ ਦੀ ਮਨਜ਼ੂਰਸ਼ੁਦਾ ਸਮਰੱਥਾ 68,832 ਕੈਦੀਆਂ ਦੀ ਹੈ, ਜਦਕਿ ਇਸ ਵੇਲੇ ਇਨ੍ਹਾਂ ਵਿਚ 1,10,513 ਕੈਦੀ ਬੰਦ ਹਨ। ਇਸ ਤਰ੍ਹਾਂ ਜੇਲ੍ਹਾਂ ’ਚ ਆਪਣੀ ਤੈਅ ਸਮਰੱਥਾ ਨਾਲੋਂ ਲਗਭਗ 41,000 ਤੋਂ ਵੱਧ ਕੈਦੀ ਰੱਖੇ ਗਏ ਹਨ। ਰਿਪੋਰਟ ’ਚ ਇਹ ਵੀ ਸਾਹਮਣੇ ਆਇਆ ਹੈ ਕਿ ਕੁੱਲ ਕੈਦੀਆਂ ’ਚੋਂ 82,988 ਅੰਡਰ-ਟਰਾਇਲ ਹਨ, ਜਿਨ੍ਹਾਂ ਦੇ ਮਾਮਲਿਆਂ ਦੀ ਸੁਣਵਾਈ ਅਦਾਲਤਾਂ ’ਚ ਅਜੇ ਚੱਲ ਰਹੀ ਹੈ। ਇਹ ਅੰਕੜਾ ਪਾਕਿ ਦੀ ਨਿਆਂ ਪ੍ਰਣਾਲੀ ’ਚ ਸੁਣਵਾਈ ਅਧੀਨ ਕੈਦੀਆਂ ਦੀ ਵੱਡੀ ਗਿਣਤੀ ਨੂੰ ਉਜਾਗਰ ਕਰਦਾ ਹੈ।