15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਪਾਕਿ ’ਚ ਹਾੜ੍ਹੀ ਦੀਆਂ ਫ਼ਸਲਾਂ ਲਈ ਪਾਣੀ ਦਾ ਵੱਡਾ ਸੰਕਟ, ਲਹਿੰਦੇ ਪੰਜਾਬ ਤੇ ਸਿੰਧ ’ਚ 22 ਫ਼ੀਸਦੀ ਕਟੌਤੀ

ਅੰਮ੍ਰਿਤਸਰ, 14 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ’ਚ ਹਾੜ੍ਹੀ (ਰਬੀ) ਦੇ ਸੀਜ਼ਨ ਦੌਰਾਨ ਖੇਤੀਬਾੜੀ ਲਈ ਪਾਣੀ ਦੀ ਭਾਰੀ ਕਿੱਲਤ ਹੋਣ ਦਾ ਖ਼ਦਸ਼ਾ ਹੈ । ਪਾਕਿਸਤਾਨ ਦੀ ਜਲ ਪ੍ਰਬੰਧਨ ਸੰਸਥਾ ਇੰਡਸ ਰਿਵਰ ਸਿਸਟਮ ਅਥਾਰਿਟੀ (ਆਈ.

Ad Position 21
No active advertisement
ਅਜੀਤ ਡੈਸਕ 15-10-2026
ਅੰਮ੍ਰਿਤਸਰ, 14 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ’ਚ ਹਾੜ੍ਹੀ (ਰਬੀ) ਦੇ ਸੀਜ਼ਨ ਦੌਰਾਨ ਖੇਤੀਬਾੜੀ ਲਈ ਪਾਣੀ ਦੀ ਭਾਰੀ ਕਿੱਲਤ ਹੋਣ ਦਾ ਖ਼ਦਸ਼ਾ ਹੈ । ਪਾਕਿਸਤਾਨ ਦੀ ਜਲ ਪ੍ਰਬੰਧਨ ਸੰਸਥਾ ਇੰਡਸ ਰਿਵਰ ਸਿਸਟਮ ਅਥਾਰਿਟੀ (ਆਈ.ਆਰ.ਐੱਸ.ਏ.) ਅਨੁਸਾਰ ਲਹਿੰਦੇ ਪੰਜਾਬ ਅਤੇ ਸਿੰਧ ਸੂਬਿਆਂ ਨੂੰ ਸਿੰਜਾਈ ਲਈ 22 ਫ਼ੀਸਦੀ ਘੱਟ ਪਾਣੀ ਮਿਲ ਸਕਦਾ ਹੈ । ਇਸ ਨਾਲ ਕਣਕ, ਸਰ੍ਹੋਂ, ਜੌਂ ਅਤੇ ਛੋਲਿਆਂ ਦੀ ਬਿਜਾਈ ਤੇ ਪੈਦਾਵਾਰ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਹੈ। ਰਿਪੋਰਟ ਮੁਤਾਬਕ ਦਰਿਆਵਾਂ ’ਚ ਪਾਣੀ ਦੀ ਆਮਦ ਅਨੁਮਾਨ ਨਾਲੋਂ 8 ਫ਼ੀਸਦੀ ਤੇ ਪਿਛਲੇ ਸਾਲ ਦੇ ਮੁਕਾਬਲੇ 22 ਫ਼ੀਸਦੀ ਘੱਟ ਰਹੀ ਹੈ । 30 ਸਤੰਬਰ ਤੱਕ ਡੈਮਾਂ ’ਚ 120.14 ਲੱਖ ਏਕੜ ਫੁੱਟ ਪਾਣੀ ਜਮ੍ਹਾਂ ਹੋਣ ਦੀ ਉਮੀਦ ਸੀ, ਪਰ ਅਸਲ ਭੰਡਾਰ ਸਿਰਫ਼ 93.43 ਲੱਖ ਏਕੜ ਫੁੱਟ ਰਿਹਾ । ਤਰਬੇਲਾ ਡੈਮ ’ਚ ਨਿਰਮਾਣ ਕਾਰਜਾਂ ਕਾਰਨ ਪਾਣੀ ਦਾ ਭੰਡਾਰਨ ਪ੍ਰਭਾਵਿਤ ਹੋਇਆ । ਇਸ ਤੋਂ ਇਲਾਵਾ ਸੁਰੰਗਾਂ 4 ਤੇ 5 ਦੇ ਪਣ-ਬਿਜਲੀ ਪ੍ਰੋਜੈਕਟਾਂ ’ਚ ਦੇਰੀ ਨੇ ਵੀ ਸੰਕਟ ਵਧਾਇਆ । ਪਾਕਿਸਤਾਨੀ ਆਗੂ ਇਸ ਸਥਿਤੀ ਲਈ ਭਾਰਤ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ, ਪਰ ਰਿਪੋਰਟ ’ਚ ਭਾਰਤ ਦਾ ਜ਼ਿਕਰ ਨਹੀਂ ਹੈ । ਮਾਹਿਰਾਂ ਅਨੁਸਾਰ ਡੈਮਾਂ ਦੀ ਸਾਂਭ-ਸੰਭਾਲ, ਨਹਿਰੀ ਪ੍ਰਬੰਧ ਤੇ ਅਧੂਰੇ ਪ੍ਰਾਜੈਕਟਾਂ ਨੂੰ ਸਮੇਂ ਸਿਰ ਪੂਰਾ ਕਰਨਾ ਪਾਕਿਸਤਾਨ ਲਈ ਜ਼ਰੂਰੀ ਹੈ ।
Ad Position 22
No active advertisement
ਪਿਛਲੀ ਖ਼ਬਰ ਕੇਂਦਰੀ ਪੰਜਾਬੀ ਲੇਖਕ ਸਭਾ ਦੀਆਂ ਚੋਣਾਂ ਲਈ ਵੱਡੀ ਗਿਣਤੀ ’ਚ ਆਏ ਨਾਮਜ਼ਦਗੀ ਪੱਤਰ ਅਗਲੀ ਖ਼ਬਰ ਫਾਰਮਰ ਯੂ.ਆਈ.ਡੀ. ਤਹਿਤ ਸੂਬੇ ’ਚ ਹਾਲੇ ਸਿਰਫ਼ 5,45,506 ਕਿਸਾਨਾਂ ਨੇ ਹੀ ਕਰਵਾਈ ਰਜਿਸਟ੍ਰੇਸ਼ਨ
Ad Position 24