ਹਾਈ ਕੋਰਟ ਵਲੋਂ 300 ਗ੍ਰਾਮ ਚਿੱਟੇ ’ਚ ਗ੍ਰਿਫਤਾਰੀ ਗੈਰ-ਕਾਨੂੰਨੀ ਕਰਾਰ
ਮਲੇਰਕੋਟਲਾ, 15 ਅਕਤੂਬਰ (ਮੁਹੰਮਦ ਹਨੀਫ਼ ਥਿੰਦ)-ਥਾਣਾ ਅਮਰਗੜ੍ਹ ਦੀ ਪੁਲਿਸ ਵਲੋਂ 25 ਅਕਤੂਬਰ 2025 ਨੂੰ 300 ਗ੍ਰਾਮ ਚਿੱਟਾ ਬਰਾਮਦਗੀ ਦੇ ਦੋਸ਼ ਹੇਠ ਮਨਪ੍ਰੀਤ ਕੌਰ ਨੂੰ ਹਿਰਾਸਤ ’ਚ ਲਿਆ ਸੀ । ਇਸ ਮਾਮਲੇ ਵਿਚ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ, ਚੰਡੀਗੜ੍ਹ ਵਲੋਂ ਹਿਰਾਸਤ ਨੂੰ ਗੈਰ-ਕਾਨੂੰਨੀ ਕਰਾਰ ਦਿੰਦਿਆਂ ਵੱਡਾ ਫੈਸਲਾ ਸੁਣਾਇਆ ਹੈ ।
ਮਲੇਰਕੋਟਲਾ, 15 ਅਕਤੂਬਰ (ਮੁਹੰਮਦ ਹਨੀਫ਼ ਥਿੰਦ)-ਥਾਣਾ ਅਮਰਗੜ੍ਹ ਦੀ ਪੁਲਿਸ ਵਲੋਂ 25 ਅਕਤੂਬਰ 2025 ਨੂੰ 300 ਗ੍ਰਾਮ ਚਿੱਟਾ ਬਰਾਮਦਗੀ ਦੇ ਦੋਸ਼ ਹੇਠ ਮਨਪ੍ਰੀਤ ਕੌਰ ਨੂੰ ਹਿਰਾਸਤ ’ਚ ਲਿਆ ਸੀ । ਇਸ ਮਾਮਲੇ ਵਿਚ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ, ਚੰਡੀਗੜ੍ਹ ਵਲੋਂ ਹਿਰਾਸਤ ਨੂੰ ਗੈਰ-ਕਾਨੂੰਨੀ ਕਰਾਰ ਦਿੰਦਿਆਂ ਵੱਡਾ ਫੈਸਲਾ ਸੁਣਾਇਆ ਹੈ । ਇਸ ਖ਼ਿਲਾਫ਼ ਦੋਸ਼ਣ ਦੇ ਪਰਿਵਾਰ ਵਲੋਂ ਮਾਨਯੋਗ ਹਾਈਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਗਈ ਸੀ। ਹੁਣ ਉਕਤ ਮੁਕੱਦਮੇ ’ਚ ਦੋਸ਼ਣ ਦੇ ਪਰਿਵਾਰ ਵਲੋਂ ਦੱਸਣ ਮੁਤਾਬਕ ਵਕੀਲ ਹਰਪ੍ਰੀਤ ਸਿੰਘ ਸੋਹੀ, ਵਕੀਲ ਅਕਾਸ਼ਜੋਤ ਸਿੰਘ ਜੌਹਲ ਅਤੇ ਵਕੀਲ ਰਿਮਸ਼ਾ ਨੰਦਨ ਨੇ ਜ਼ੋਰਦਾਰ ਪੈਰਵਾਈ ਕਰਨ ਉਪਰੰਤ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਪੁਲਿਸ ਹਿਰਾਸਤ ਨੂੰ ਗੈਰ-ਕਾਨੂੰਨੀ ਐਲਾਨ ਕਰਦਿਆਂ ਦੋਸ਼ਣ ਨੂੰ ਤੁਰੰਤ ਰਿਹਾਅ ਕਰਨ ਦੇ ਹੁਕਮ ਜਾਰੀ ਕੀਤੇ ਹਨ।