ਮਾਣਹਾਨੀ ਮਾਮਲੇ ’ਚ ਕੰਗਣਾ ਰਣੌਤ ਖ਼ਿਲਾਫ਼ ਮਾਤਾ ਮਹਿੰਦਰ ਕੌਰ ਦੀ ਗਵਾਹੀ ਦਰਜ
ਅਗਲੀ ਪੇਸ਼ੀ 5 ਨਵੰਬਰ ਨੂੰ
ਬਠਿੰਡਾ, 27 ਅਕਤੂਬਰ (ਸੱਤਪਾਲ ਸਿੰਘ ਸਿਵੀਆਂ): ਕਿਸਾਨੀ ਅੰਦੋਲਨ ਦੌਰਾਨ ਕਿਸਾਨ ਔਰਤਾਂ ਪ੍ਰਤੀ ਵਿਵਾਦਿਤ ਟਿੱਪਣੀ ਕਰਨ ਸੰਬੰਧੀ ਦਰਜ ਮਾਣਹਾਨੀ ਮਾਮਲੇ ਦਾ ਸਾਹਮਣਾ ਕਰ ਰਹੀ ਬਾਲੀਵੁੱਡ ਫ਼ਿਲਮ ਅਦਾਕਾਰ ਤੇ ਭਾਜਪਾ ਸੰਸਦ ਮੈਂਬਰ ਕੰਗਣਾ ਰਣੌਤ ਖ਼ਿਲਾਫ਼ ਮੁੱਖ ਸ਼ਿਕਾਇਤਕਰਤਾ ਮਾਤਾ ਮਹਿੰਦਰ ਕੌਰ ਵਲੋਂ ਬਠਿੰਡਾ ਅਦਾਲਤ ਵਿਚ ਆਪਣੀ ਗਵਾਹੀ ਦਰਜ ਕਰਵਾਈ ਗਈ, ਜਦਕਿ ਕੰਗਣਾ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ ਭੁਗਤੀ। ਇਸ ਮੌਕੇ ਮਾਤਾ ਮਹਿੰਦਰ ਕੌਰ (84) ਵਾਸੀ ਬਹਾਦਰਗੜ੍ਹ ਜੰਡੀਆਂ (ਬਠਿੰਡਾ) ਨੇ ਕਿਹਾ ਕਿ ਉਨ੍ਹਾਂ ਨੂੰ ਅਦਾਲਤ ਉੱਪਰ ਪੂਰਨ ਵਿਸ਼ਵਾਸ ਹੈ ਕਿ ਕੰਗਣਾ ਰਣੌਤ ਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ।
ਮ
ਮਾਤਾ ਮਹਿੰਦਰ ਕੌਰ ਮੀਡੀਆ ਨਾਲ ਗੱਲਬਾਤ ਕਰਦੇ ਹੋਏ। ਤਸਵੀਰ : ਲਵਲੀ
28-10-2026
ਬਠਿੰਡਾ, 27 ਅਕਤੂਬਰ (ਸੱਤਪਾਲ ਸਿੰਘ ਸਿਵੀਆਂ): ਕਿਸਾਨੀ ਅੰਦੋਲਨ ਦੌਰਾਨ ਕਿਸਾਨ ਔਰਤਾਂ ਪ੍ਰਤੀ ਵਿਵਾਦਿਤ ਟਿੱਪਣੀ ਕਰਨ ਸੰਬੰਧੀ ਦਰਜ ਮਾਣਹਾਨੀ ਮਾਮਲੇ ਦਾ ਸਾਹਮਣਾ ਕਰ ਰਹੀ ਬਾਲੀਵੁੱਡ ਫ਼ਿਲਮ ਅਦਾਕਾਰ ਤੇ ਭਾਜਪਾ ਸੰਸਦ ਮੈਂਬਰ ਕੰਗਣਾ ਰਣੌਤ ਖ਼ਿਲਾਫ਼ ਮੁੱਖ ਸ਼ਿਕਾਇਤਕਰਤਾ ਮਾਤਾ ਮਹਿੰਦਰ ਕੌਰ ਵਲੋਂ ਬਠਿੰਡਾ ਅਦਾਲਤ ਵਿਚ ਆਪਣੀ ਗਵਾਹੀ ਦਰਜ ਕਰਵਾਈ ਗਈ, ਜਦਕਿ ਕੰਗਣਾ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ ਭੁਗਤੀ। ਇਸ ਮੌਕੇ ਮਾਤਾ ਮਹਿੰਦਰ ਕੌਰ (84) ਵਾਸੀ ਬਹਾਦਰਗੜ੍ਹ ਜੰਡੀਆਂ (ਬਠਿੰਡਾ) ਨੇ ਕਿਹਾ ਕਿ ਉਨ੍ਹਾਂ ਨੂੰ ਅਦਾਲਤ ਉੱਪਰ ਪੂਰਨ ਵਿਸ਼ਵਾਸ ਹੈ ਕਿ ਕੰਗਣਾ ਰਣੌਤ ਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ। ਇਸ ਸੰਘਰਸ਼ ਵਿਚ ਕਿਸਾਨ ਜਥੇਬੰਦੀਆਂ ਦੇ ਮਿਲ ਰਹੇ ਸਹਿਯੋਗ ਬਾਰੇ ਪੁੱਛੇ ਜਾਣ ’ਤੇ ਮਾਤਾ ਮਹਿੰਦਰ ਕੌਰ ਨੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਕਿਸੇ ਕਿਸਾਨ ਧਿਰ ਨੇ ਉਨ੍ਹਾਂ ਦੀ ਸਾਰ ਨਹੀਂ ਲਈ। ਮਾਤਾ ਦੇ ਵਕੀਲ ਰਘਬੀਰ ਸਿੰਘ ਬਹਿਣੀਵਾਲ ਨੇ ਦੱਸਿਆ ਕਿ ਅੱਜ ਦੀ ਸੁਣਵਾਈ ਦੌਰਾਨ ਕੰਗਣਾ ਦੇ ਖ਼ਿਲਾਫ਼ ਮਾਤਾ ਮਹਿੰਦਰ ਕੌਰ ਦੀ ਗਵਾਹੀ ਦਰਜ ਕਰਵਾਈ ਗਈ ਹੈ ਪਰ ਅਦਾਲਤ ਦਾ ਸਮਾਂ ਪੂਰਾ ਹੋਣ ਅਤੇ ਮਾਤਾ ਦੀ ਸਿਹਤ ਠੀਕ ਨਾ ਹੋਣ ਕਰਕੇ ਗਵਾਹੀ ਮੁਕੰਮਲ ਦਰਜ ਨਹੀਂ ਕੀਤੀ ਜਾ ਸਕੀ, ਜਿਸ ਲਈ ਬਾਕੀ ਗਵਾਹੀ ਅਗਲੀ 5 ਨਵੰਬਰ 2026 ਦੀ ਪੇਸ਼ੀ ਦੌਰਾਨ ਦਰਜ਼ ਕਰਵਾਈ ਜਾਵੇਗੀ।