27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਗਿਆਨੇਸ਼ ਕੁਮਾਰ ਨੂੰ ਹਟਾਉਣ ਤੱਕ ਅਸੀਂ ਨਹੀਂ ਰੁਕਾਂਗੇ-ਰਾਹੁਲ

ਨਵੀਂ ਦਿੱਲੀ, 27 ਅਕਤੂਬਰ (ਪੀ. ਟੀ.

Ad Position 21
No active advertisement
ਅਜੀਤ ਡੈਸਕ 28-10-2026
ਨਵੀਂ ਦਿੱਲੀ, 27 ਅਕਤੂਬਰ (ਪੀ.ਟੀ.ਆਈ.)-ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਕਿਹਾ ਕਿ ਵਿਰੋਧੀ ਧਿਰ ‘ਸਪੈਸ਼ਲ ਇੰਟੈਂਸਿਵ ਰਿਵੀਜ਼ਨ’ (ਐਸ.ਆਈ.ਆਰ.) - ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੁਧਾਈ) ਪ੍ਰਕਿਰਿਆ ਵਿਰੁੱਧ ਆਪਣਾ ਵਿਰੋਧ ਪ੍ਰਦਰਸ਼ਨ ਉਦੋਂ ਤੱਕ ਜਾਰੀ ਰੱਖੇਗੀ, ਜਦੋਂ ਤੱਕ ਗਿਆਨੇਸ਼ ਕੁਮਾਰ ਅਸਤੀਫਾ ਨਹੀਂ ਦੇ ਦਿੰਦੇ ਜਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਨੂੰ ਮੁੱਖ ਚੋਣ ਕਮਿਸ਼ਨਰ ਦੇ ਅਹੁਦੇ ਤੋਂ ਹਟਾ ਨਹੀਂ ਦਿੰਦੇ। ਰਾਜਧਾਨੀ ਦਿੱਲੀ ਦੇ ਤ੍ਰਿਲੋਕਪੁਰੀ ਇਲਾਕੇ ’ਚ ਇਕ ‘ਜਨ ਸੁਣਵਾਈ’ ਦੌਰਾਨ ਬੋਲਦਿਆਂ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਵਿਸ਼ੇਸ਼ ਵਿਆਪਕ ਸੋਧ ਤਹਿਤ ਸਿਰਫ਼ ਚਾਰ ਪੋਲਿੰਗ ਬੂਥਾਂ ਤੋਂ ਹੀ 416 ਵੋਟਰਾਂ ਦੇ ਨਾਂਅ ‘ਗੈਰ-ਕਾਨੂੰਨੀ ਢੰਗ ਨਾਲ’ ਹਟਾ ਦਿੱਤੇ ਗਏ ਹਨ।ਚੋਣ ਪ੍ਰਕਿਰਿਆ ਨਾਲ ਜੁੜੀਆਂ ਸ਼ਿਕਾਇਤਾਂ ਦੀ ਇਸ ‘ਜਨ ਸੁਣਵਾਈ’ ਦੌਰਾਨ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਦੇ ਨਾਲ ਸੀ.ਪੀ.ਆਈ. (ਐਮ.ਐਲ.) ਦੇ ਆਗੂ ਦੀਪਾਂਕਰ ਭੱਟਾਚਾਰੀਆ ਅਤੇ ‘ਸਵਰਾਜ ਇੰਡੀਆ’ ਦੇ ਯੋਗੇਂਦਰ ਯਾਦਵ ਵੀ ਮੌਜੂਦ ਸਨ।‘ਅਸੀਂ ਇੱਥੇ ਦੇਖਿਆ ਹੈ ਕਿ ਚਾਰ ਬੂਥਾਂ ਤੋਂ 416 ਵੋਟਰਾਂ ਦੇ ਨਾਂਅ ਗੈਰ-ਕਾਨੂੰਨੀ ਢੰਗ ਨਾਲ ਹਟਾ ਦਿੱਤੇ ਗਏ ਹਨ। ਅਸੀਂ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਤੋਂ ਇਸ ਬਾਰੇ ਸਵਾਲ ਪੁੱਛੇ ਹਨ, ਪਰ ਉਹ ਜਵਾਬ ਦੇਣ ਤੋਂ ਇਨਕਾਰ ਕਰ ਰਹੇ ਹਨ ਅਤੇ ਲੁਕ ਰਹੇ ਹਨ। ਪਰ ਅਸੀਂ ਨਹੀਂ ਰੁਕਾਂਗੇ।’
Ad Position 22
No active advertisement
ਪਿਛਲੀ ਖ਼ਬਰ ਵਿਗਿਆਨ ਅਤੇ ਤਕਨਾਲੋਜੀ ’ ਚ ਭਾਰਤ ਨਵੇਂ ਆਤਮ - ਵਿਸ਼ਵਾਸ ਨਾਲ ਅੱਗੇ ਵਧ ਰਿਹਾ - ਮੋਦੀ ਅਗਲੀ ਖ਼ਬਰ ਭਾਰਤ ਵਲੋਂ ਯੂ.ਏ.ਈ. ਦੀ ਯਾਤਰਾ ਕਰਨ ਵਾਲੇ ਨਾਗਰਿਕਾਂ ਨੂੰ ਢੁਕਵਾਂ ਡਾਕਟਰੀ ਬੀਮਾ ਲੈਣ ਦੀ ਸਲਾਹ
Ad Position 24