29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਤਹਿਰਾਨ ਸੁਰੱਖਿਆ ਬੈਠਕ ਦੌਰਾਨ ਈਰਾਨ, ਪਾਕਿ, ਸਾਊਦੀ ਅਰਬ ਤੇ ਤੁਰਕੀ ਵਿਚਾਲੇ ਗੱਲਬਾਤ ਜਾਰੀ ਰੱਖਣ ’ਤੇ ਬਣੀ ਸਹਿਮਤੀ

ਅੰਮ੍ਰਿਤਸਰ, 28 ਅਕਤੂਬਰ (ਸੁਰਿੰਦਰ ਕੋਛੜ)-ਪੱਛਮੀ ਏਸ਼ੀਆ ’ਚ ਵਧਦੇ ਤਣਾਅ ਨੂੰ ਰੋਕਣ ਅਤੇ ਸ਼ਾਂਤੀ ਕਾਇਮ ਰੱਖਣ ਦੇ ਮਕਸਦ ਨਾਲ ਈਰਾਨ, ਪਾਕਿਸਤਾਨ, ਸਾਊਦੀ ਅਰਬ ਅਤੇ ਤੁਰਕੀ ਦਰਮਿਆਨ ਤਹਿਰਾਨ ਵਿਖੇ ਇਕ ਅਹਿਮ ਚਾਰ-ਪੱਖੀ ਬੈਠਕ ਹੋਈ। ਦੇਰ ਰਾਤ ਤੱਕ ਚਲੀ ਇਸ ਬੈਠਕ ’ਚ ਚਾਰੇ ਦੇਸ਼ਾਂ ਨੇ ਖੇਤਰੀ ਸ਼ਾਂਤੀ ਤੇ ਸੁਰੱਖਿਆ ਸੰਬੰਧੀ ਆਪਸੀ ਸਲਾਹ-ਮਸ਼ਵਰੇ ਤੇ ਗੱਲਬਾਤ ਦੇ ਸਿਲਸਿਲੇ ਨੂੰ ਅੱਗੇ ਵੀ ਜਾਰੀ ਰੱਖਣ ’ਤੇ ਸਹਿਮਤੀ ਪ੍ਰਗਟਾਈ ਹੈ।

Ad Position 21
No active advertisement
ਅਜੀਤ ਡੈਸਕ 29-10-2026
ਅੰਮ੍ਰਿਤਸਰ, 28 ਅਕਤੂਬਰ (ਸੁਰਿੰਦਰ ਕੋਛੜ)-ਪੱਛਮੀ ਏਸ਼ੀਆ ’ਚ ਵਧਦੇ ਤਣਾਅ ਨੂੰ ਰੋਕਣ ਅਤੇ ਸ਼ਾਂਤੀ ਕਾਇਮ ਰੱਖਣ ਦੇ ਮਕਸਦ ਨਾਲ ਈਰਾਨ, ਪਾਕਿਸਤਾਨ, ਸਾਊਦੀ ਅਰਬ ਅਤੇ ਤੁਰਕੀ ਦਰਮਿਆਨ ਤਹਿਰਾਨ ਵਿਖੇ ਇਕ ਅਹਿਮ ਚਾਰ-ਪੱਖੀ ਬੈਠਕ ਹੋਈ। ਦੇਰ ਰਾਤ ਤੱਕ ਚਲੀ ਇਸ ਬੈਠਕ ’ਚ ਚਾਰੇ ਦੇਸ਼ਾਂ ਨੇ ਖੇਤਰੀ ਸ਼ਾਂਤੀ ਤੇ ਸੁਰੱਖਿਆ ਸੰਬੰਧੀ ਆਪਸੀ ਸਲਾਹ-ਮਸ਼ਵਰੇ ਤੇ ਗੱਲਬਾਤ ਦੇ ਸਿਲਸਿਲੇ ਨੂੰ ਅੱਗੇ ਵੀ ਜਾਰੀ ਰੱਖਣ ’ਤੇ ਸਹਿਮਤੀ ਪ੍ਰਗਟਾਈ ਹੈ। ਇਸ ਬੈਠਕ ਦੀ ਮੇਜ਼ਬਾਨੀ ਈਰਾਨ ਦੀ ਸੁਪਰੀਮ ਨੈਸ਼ਨਲ ਸਕਿਓਰਿਟੀ ਕੌਂਸਲ ਦੇ ਸਕੱਤਰ ਮੇਜਰ ਜਨਰਲ ਮੋਹਸਿਨ ਰਜ਼ਾਈ ਨੇ ਕੀਤੀ। ਇਸ ’ਚ ਸਾਊਦੀ ਰੱਖਿਆ ਮੰਤਰੀ ਪ੍ਰਿੰਸ ਖ਼ਾਲਿਦ ਬਿਨ ਸਲਮਾਨ, ਪਾਕਿ ਦੇ ਚੀਫ਼ ਆਫ਼ ਆਰਮੀ ਸਟਾਫ਼ ਫ਼ੀਲਡ ਮਾਰਸ਼ਲ ਆਸਿਮ ਮੁਨੀਰ ਅਤੇ ਤੁਰਕੀ ਦੀ ਖ਼ੁਫ਼ੀਆ ਏਜੰਸੀ (ਐੱਨ. ਆਈ. ਓ.) ਦੇ ਮੁਖੀ ਇਬਰਾਹਿਮ ਕਾਲਿਨ ਨੇ ਸ਼ਿਰਕਤ ਕੀਤੀ। ਬੈਠਕ ਦੌਰਾਨ ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਨੇ ਖੇਤਰੀ ਅਤੇ ਇਸਲਾਮੀ ਦੇਸ਼ਾਂ ਵਿਚਾਲੇ ਏਕਤਾ ’ਤੇ ਜ਼ੋਰ ਦਿੱਤਾ। ਗੱਲਬਾਤ ’ਚ ਖੇਤਰੀ ਸਹਿਯੋਗ, ਫਲਸਤੀਨ ਅਤੇ ਲਿਬਨਾਨ ਦੇ ਹਾਲਾਤ, ਇਜ਼ਰਾਈਲੀ ਨੀਤੀਆਂ ਅਤੇ ਅਮਰੀਕਾ-ਇਜ਼ਰਾਈਲ ਕਾਰਵਾਈਆਂ ਦੇ ਪ੍ਰਭਾਵਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ।
Ad Position 22
No active advertisement
ਪਿਛਲੀ ਖ਼ਬਰ ਬਲੋਚਿਸਤਾਨ ’ਚ ਕਲਾਤ ਦਾ ਸ਼ਹਿਜ਼ਾਦਾ ਤੇ 3 ਸੁਰੱਖਿਆ ਗਾਰਡ ਅਗਵਾ ਅਗਲੀ ਖ਼ਬਰ ਕੁੱਲੂ ਮੇਲੇ ਤੋਂ ਵਾਪਸ ਆ ਰਹੀ ਸਾਊਂਡ ਵਾਲੀ ਬੱਸ ਹਾਦਸਾ ਗ੍ਰਸਤ, ਚਾਲਕ ਸਮੇਤ ਚਾਰ ਦੀ ਮੌਤ
Ad Position 24