28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਸ਼ਤਰੂਜੀਤ ਕਪੂਰ ਦੀ ਥਾਂ ਸੰਜੈ ਸਿੰਘਲ ਸੰਭਾਲਣਗੇ ਆਈ.ਟੀ.ਬੀ.ਪੀ. ਦੀ ਕਮਾਨ

ਨਵੀਂ ਦਿੱਲੀ, 28 ਅਕਤੂਬਰ (ਉਪਮਾ ਡਾਗਾ ਪਾਰਥ)-ਭਾਰਤ-ਤਿੱਬਤ ਸੀਮਾ-ਪੁਲਿਸ ( ITBP ) ਦੇ ਮੁਖੀ ਸ਼ਤਰੂਜੀਤ ਕਪੂਰ ਦਾ ਕਾਰਜਕਾਲ ਖਤਮ ਹੋਣ ’ਤੇ ਉਨ੍ਹਾਂ ਦੀ ਥਾਂ ’ਤੇ ਸਸ਼ਸਤਰ ਸੀਮਾ ਬਲ (ਐਸ. ਐਸ.

Ad Position 21
No active advertisement
ਅਜੀਤ ਡੈਸਕ 29-10-2026
ਨਵੀਂ ਦਿੱਲੀ, 28 ਅਕਤੂਬਰ (ਉਪਮਾ ਡਾਗਾ ਪਾਰਥ)-ਭਾਰਤ-ਤਿੱਬਤ ਸੀਮਾ-ਪੁਲਿਸ ( ITBP ) ਦੇ ਮੁਖੀ ਸ਼ਤਰੂਜੀਤ ਕਪੂਰ ਦਾ ਕਾਰਜਕਾਲ ਖਤਮ ਹੋਣ ’ਤੇ ਉਨ੍ਹਾਂ ਦੀ ਥਾਂ ’ਤੇ ਸਸ਼ਸਤਰ ਸੀਮਾ ਬਲ (ਐਸ. ਐਸ. ਬੀ.) ਦੇ ਮੁਖੀ ਸੰਜੈ ਸਿੰਘਲ ITBP ਦਾ ਵਾਧੂ ਭਾਰ ਸੰਭਾਲਣਗੇ। ਗ੍ਰਹਿ ਮੰਤਰਾਲੇ ਵਲੋਂ ਇਹ ਆਦੇਸ਼ 27 ਅਕਤੂਬਰ ਨੂੰ ਜਾਰੀ ਕੀਤਾ ਗਿਆ। ਸ਼ਤਰੂਜੀਤ ਕਪੂਰ ਦੇ 22 ਅਕਤੂਬਰ ਨੂੰ ਰਾਜਸਥਾਨ ਦੇ ਅਲਵਰ ’ਚ ਹੋਏ ਇਕ ਪ੍ਰੋਗਰਾਮ ’ਚ ਦਿੱਤੇ ਬਿਆਨ ਤੋਂ ਬਾਅਦ ਸਿਆਸੀ ਹੰਗਾਮਾ ਹੋਇਆ ਸੀ, ਜਿਸ ’ਤੇ ਉਨ੍ਹਾਂ ਕਿਹਾ ਸੀ ਕਿ ਅਰੁਣਾਚਲ ਪ੍ਰਦੇਸ਼ ’ਚ ਕਈ ਥਾਵਾਂ ’ਤੇ ਚੀਨੀ ਫੌਜੀਆਂ ਨਾਲ ਆਹਮਣਾ-ਸਾਹਮਣਾ ਹੋ ਰਿਹਾ ਹੈ। ਕਾਂਗਰਸ ਸਮੇਤ ਹੋਰ ਵਿਰੋਧੀ ਧਿਰਾਂ ਨੇ ਚੀਨੀ ਘੁਸਪੈਠ ਨੂੰ ਲੈ ਕੇ ਸਰਕਾਰ ਤੋਂ ਸਪੱਸ਼ਟੀਕਰਨ ਮੰਗਿਆ ਸੀ। ਗ੍ਰਹਿ ਮੰਤਰਾਲੇ ਵਲੋਂ ਜਾਰੀ ਆਦੇਸ਼ ਮੁਤਾਬਿਕ 27 ਅਕਤੂਬਰ 2026 ਨੂੰ ਹਰਿਆਣਾ ਕੈਡਰ ਦੇ IPS ਸ਼ਤਰੂਜੀਤ ਸਿੰਘ ਕਪੂਰ ਦੇ ਰਿਟਾਇਰਡ ਹੋਣ ’ਤੇ ਉੱਤਰ ਪ੍ਰਦੇਸ਼ ਕੈਡਰ ਦੇ IPS ਸੰਜੈ ਸਿੰਘ ਨੂੰ ITBP ਦੇ ਡਾਇਰੈਕਟਰ ਜਨਰਲ ਦਾ ਵਾਧੂ ਭਾਰ ਦਿੱਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਟੀ-20 ਤੋਂ ਬਾਅਦ ਇਕ ਦਿਨਾ ’ਚ ਵੀ ਭਾਰਤ ਦੀ ਹੂੰਝਾਫੇਰ ਜਿੱਤ ਅਗਲੀ ਖ਼ਬਰ ਸੁਖਬੀਰ ਸਿੰਘ ਬਾਦਲ ਨੇ ਹਲਕਾ ਇੰਚਾਰਜਾਂ ਨਾਲ ਕੀਤੀ ਮੀਟਿੰਗ
Ad Position 24