ਬੈਂਕ ਕੈਸ਼ ਵੈਨ ਦੀ 1 ਕਰੋੜ 33 ਲੱਖ ਦੀ ਡਕੈਤੀ ਦੇ ਮਾਮਲੇ ’ਚ ਤਿੰਨ ਵਿਅਕਤੀ ਬਰੀ-ਐਡ. ਸੁਮੇਸ਼ ਜੈਨ
ਪਟਿਆਲਾ 30 ਅਕਤੂਬਰ (ਮਨਦੀਪ ਸਿੰਘ ਖਰੌੜ)- ਲਗਭਗ 9 ਸਾਲ ਪਹਿਲਾਂ ਚਿਤਕਾਰਾ ਯੂਨੀਵਰਸਿਟੀ ਕੋਲ ਬੈਂਕ ਦੀ ਕੈਸ਼ ਵੈਨ ਦੀ ਹੋਈ 1 ਕਰੋੜ 33 ਲੱਖ ਰੁਪਏ ਦੀ ਡਕੈਤੀ ਦੇ ਮਾਮਲੇ ਵਿਚ ਥਾਣਾ ਬਨੂੜ ਦੀ ਪੁਲਿਸ ਵਲੋਂ ਗ੍ਰਿਫ਼ਤਾਰ ਕੀਤੇ ਤਿੰਨੇ ਵਿਅਕਤੀਆਂ ਨੂੰ ਐਡੀਸ਼ਨਲ ਸ਼ੈਸਨ ਜੱਜ ਅਮਨਦੀਪ ਕੌਰ ਦੀ ਅਦਾਲਤ ਨੇ ਬਰੀ ਕਰ ਦਿੱਤਾ ਹੈ। ਇਸ ਮਾਮਲੇ ਵਿਚ ਅਦਾਲਤ ਨੇ ਸੁਖਵੰਤ ਸਿੰਘ ਨਰੂਲਾ, ਮਨੋਜ ਠਾਕੁਰ ਅਤੇ ਸਿਕੰਦਰ ਸਿੰਘ ਨੂੰ ਡਕੈਤੀ ਅਤੇ ਹੱਤਿਆ ਦੀ ਕੋਸ਼ਿਸ ਦੇ ਦੋਸ਼ ਵਿਚੋਂ ਬਰੀ ਕੀਤਾ ਹੈ।
ਸ
ਸਨਿਚਰਵਾਰ, 1 ਅਗਸਤ, 2026
31-10-2026
ਪਟਿਆਲਾ 30 ਅਕਤੂਬਰ (ਮਨਦੀਪ ਸਿੰਘ ਖਰੌੜ)- ਲਗਭਗ 9 ਸਾਲ ਪਹਿਲਾਂ ਚਿਤਕਾਰਾ ਯੂਨੀਵਰਸਿਟੀ ਕੋਲ ਬੈਂਕ ਦੀ ਕੈਸ਼ ਵੈਨ ਦੀ ਹੋਈ 1 ਕਰੋੜ 33 ਲੱਖ ਰੁਪਏ ਦੀ ਡਕੈਤੀ ਦੇ ਮਾਮਲੇ ਵਿਚ ਥਾਣਾ ਬਨੂੜ ਦੀ ਪੁਲਿਸ ਵਲੋਂ ਗ੍ਰਿਫ਼ਤਾਰ ਕੀਤੇ ਤਿੰਨੇ ਵਿਅਕਤੀਆਂ ਨੂੰ ਐਡੀਸ਼ਨਲ ਸ਼ੈਸਨ ਜੱਜ ਅਮਨਦੀਪ ਕੌਰ ਦੀ ਅਦਾਲਤ ਨੇ ਬਰੀ ਕਰ ਦਿੱਤਾ ਹੈ। ਇਸ ਮਾਮਲੇ ਵਿਚ ਅਦਾਲਤ ਨੇ ਸੁਖਵੰਤ ਸਿੰਘ ਨਰੂਲਾ, ਮਨੋਜ ਠਾਕੁਰ ਅਤੇ ਸਿਕੰਦਰ ਸਿੰਘ ਨੂੰ ਡਕੈਤੀ ਅਤੇ ਹੱਤਿਆ ਦੀ ਕੋਸ਼ਿਸ ਦੇ ਦੋਸ਼ ਵਿਚੋਂ ਬਰੀ ਕੀਤਾ ਹੈ। ਇਸ ਸੰਬੰਧੀ ਐਡ. ਸੁਮੇਸ਼ ਜੈਨ ਨੇ ਦੱਸਿਆ ਕਿ ਇਸ ਮਾਮਲੇ ਵਿਚ ਥਾਣਾ ਬਨੂੜ ਦੀ ਪੁਲਿਸ ਨੇ ਹਰਪ੍ਰੀਤ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ 7 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਸੀ, ਜਿਸ ਵਿਚ ਹਰਪ੍ਰੀਤ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਐਸ.ਆਈ.ਐਸ. ਸਕਿਉਰਿਟੀ ਕੰਪਨੀ ਮੁਹਾਲੀ ਦੇ ਮੁਲਾਜ਼ਮ ਹਨ ਅਤੇ 2 ਮਈ 2017 ਨੂੰ ਉਹ ਆਪਣੀ ਬਲੈਰੋ ਵੈਨ ਵਿਚ 1 ਕਰੋੜ 33 ਲੱਖ ਰੁਪਏ ਦੀ ਨਕਦੀ ਐਕਸਿਸ ਬੈਂਕ ਚੰਡੀਗੜ੍ਹ ਤੋਂ ਲੈ ਕੇ ਚੱਲੇ ਸੀ ਅਤੇ ਇਹ ਨਕਦੀ ਰਾਜਪੁਰਾ, ਧਰਮਕੋਟ, ਰਾਮ ਨਗਰ, ਬਸਖੀਵਾਲਾ ਤੇ ਚੀਕਾ ਦੀਆਂ ਬ੍ਰਾਂਚਾਂ ਵਿਚ ਛੱਡਣਾ ਸੀ। ਉਸ ਵੈਨ ਵਿਚ ਦੋ ਗੰਨਮੈਨ ਅਤੇ ਦੋ ਹੋਰ ਮੁਲਾਜ਼ਮ ਸਨ। ਜਦੋਂ ਵੈਨ ਚਿਤਕਾਰਾ ਯੂੁਨੀਵਰਸਿਟੀ ਫਰੀਦਪੁਰ ਗੜ੍ਹੀ ਦੇ ਸਾਹਮਣੇ ਬਣ ਰਹੇ ਓਵਰਬ੍ਰਿਜ ਦੇ ਕੋਲ ਪਹੁੰਚੀ ਅਤੇ ਪਿਛੋਂ ਇਕ ਸਕਾਰਪਿਉ ਅਤੇ ਇਕ ਹੋਂਡਾ ਅਮੇਜ ਕਾਰ ਆਈ ਅਤੇ ਦੋਵਾਂ ’ਚੋਂ 6-7 ਹਥਿਆਰਬੰਦ ਨੌਜਵਾਨ ਉਤਰੇ, ਜਿਨ੍ਹਾਂ ਨੇ ਨਕਦੀ ਵਾਲੀ ਗੱਡੀ ਉਤੇ ਗੋਲੀਬਾਰੀ ਕੀਤੀ। ਉਕਤ ਨੌਜਵਾਨਾਂ ’ਚੋਂ ਇਕ ਨੇ ਸੁਖਵੰਤ ਸਿੰਘ ਗੰਨਮੈਨ ਦੀ ਬਾਂਹ ਉਤੇ ਫਾਇਰ ਕੀਤਾ ਅਤੇ 1 ਕਰੋੜ 33 ਲੱਖ ਰੁਪਏ ਦੀ ਨਗਦੀ ਅਤੇ ਗੰਨਮੈਨਾਂ ਦੇ ਹਥਿਆਰ ਖੋਹ ਕੇ ਮੌਕੇ ਤੋਂ ਫਰਾਰ ਹੋ ਗਏ। ਹਰਪ੍ਰੀਤ ਸਿੰਘ ਦੇ ਬਿਆਨਾਂ ’ਤੇ ਇਸ ਮਾਮਲੇ ਵਿਚ ਥਾਣਾ ਬਨੂੜ ਵਿਖੇ 2 ਮਈ 2017 ਨੂੰ ਕੇਸ ਦਰਜ ਕੀਤਾ ਗਿਆ ਸੀ। ਬਾਅਦ ਵਿਚ ਪੁਲਿਸ ਨੇ ਤਫਤੀਸ਼ ਤੋਂ ਬਾਅਦ ਸੁਖਵੰਤ ਨਰੂਲਾ, ਮਨੋਜ ਠਾਕੁਰ, ਸਿਕੰਦਰ ਸਿੰਘ, ਜੈਪਾਲ ਅਤੇ ਤੀਰਥ ਸਿੰਘ ਦੋ ਅਣਪਛਾਤੇ ਵਿਅਕਤੀਆਂ ਨੂੰ ਨਾਮਜ਼ਦ ਕਰਕੇ ਉਨ੍ਹਾਂ ਦੇ ਖ਼ਿਲਾਫ਼ ਚਲਾਨ ਪੇਸ਼ ਕੀਤਾ। ਉਨ੍ਹਾਂ ਦੱਸਿਆ ਤੀਰਥ ਸਿੰਘ ਦੀ ਟਰਾਇਲ ਦੇ ਦੌਰਾਨ ਮੌਤ ਹੋ ਗਈ ਅਤੇ ਬਾਕੀ ਜੈਪਾਲ ਤੇ ਦੋ ਹੋਰ ਅਜੇ ਵੀ ਭਗੌੜੇ ਹਨ। ਬਚਾਅ ਪੱਖ ਤੋਂ ਐਡਵੋਕੇਟ ਸੁਮੇਸ਼ ਜੈਨ, ਨਵੀਨ ਤ੍ਰੇਹਣ ਅਤੇ ਵੈਭਵ ਜੈਨ ਨੇ ਅਦਾਲਤ ਵਿਚ ਪੇਸ਼ ਹੋਏ। ਅਦਾਲਤ ਸਾਹਮਣੇ ਆਪਣਾ ਪੱਖ ਰੱਖਿਆ, ਜਿਸ ਤੋਂ ਬਾਅਦ ਅਦਾਲਤ ਨੇ ਸਾਰੇ ਪੱਖਾਂ ਦੀ ਸੁਣਵਾਈ ਤੋਂ ਬਾਅਦ ਉਕਤ ਤਿੰਨਾਂ ਨੂੰ ਬਰੀ ਕਰ ਦਿੱਤਾ।