31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਧੀ ਦੇ ਸਹੁਰੇ ਘਰ ਆਏ ਪਿਓ ਦੀ ਕੁੱਟਮਾਰ ਦੌਰਾਨ ਮੌਤ, 5 ਨਾਮਜ਼ਦ

ਫਰੀਦਕੋਟ, 30 ਅਕਤੂਬਰ ( ਜਸਵੰਤ ਸਿੰਘ ਪੁਰਬਾ )-ਮੁਕਤਸਰ ਜ਼ਿਲ੍ਹੇ ਦੇ ਪਿੰਡ ਦੋਦਾ ਤੋਂ ਫਰੀਦਕੋਟ ਦੇ ਪਿੰਡ ਰਾਮੇਆਣਾ ਵਿਖੇ ਆਪਣੀ ਧੀ ਦੇ ਸਹੁਰੇ ਘਰ ਦੋਹਤੇ ਨੂੰ ਲੈਣ ਆਏ ਇਕ ਵਿਅਕਤੀ ਦੀ ਕੁੱਟਮਾਰ ਦੌਰਾਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਇਸ ਮਾਮਲੇ ਵਿਚ ਮ੍ਰਿਤਕ ਦੇ ਜਵਾਈ ਪ੍ਰਕਾਸ਼ ਸਿੰਘ ਸਮੇਤ 5 ਨਾਮਜ਼ਦ ਵਿਅਕਤੀਆਂ ਅਤੇ 6-7 ਅਣਪਛਾਤਿਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Ad Position 21
No active advertisement
ਕਿਰਪਾਲ ਸਿੰਘ ਦੀ ਪੁਰਾਣੀ ਤਸਵੀਰ 31-10-2026
ਫਰੀਦਕੋਟ, 30 ਅਕਤੂਬਰ ( ਜਸਵੰਤ ਸਿੰਘ ਪੁਰਬਾ )-ਮੁਕਤਸਰ ਜ਼ਿਲ੍ਹੇ ਦੇ ਪਿੰਡ ਦੋਦਾ ਤੋਂ ਫਰੀਦਕੋਟ ਦੇ ਪਿੰਡ ਰਾਮੇਆਣਾ ਵਿਖੇ ਆਪਣੀ ਧੀ ਦੇ ਸਹੁਰੇ ਘਰ ਦੋਹਤੇ ਨੂੰ ਲੈਣ ਆਏ ਇਕ ਵਿਅਕਤੀ ਦੀ ਕੁੱਟਮਾਰ ਦੌਰਾਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਇਸ ਮਾਮਲੇ ਵਿਚ ਮ੍ਰਿਤਕ ਦੇ ਜਵਾਈ ਪ੍ਰਕਾਸ਼ ਸਿੰਘ ਸਮੇਤ 5 ਨਾਮਜ਼ਦ ਵਿਅਕਤੀਆਂ ਅਤੇ 6-7 ਅਣਪਛਾਤਿਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਪੱਪੂ ਸਿੰਘ ਵਾਸੀ ਪਿੰਡ ਦੋਦਾ ਨੇ ਦੱਸਿਆ ਕਿ ਉਸ ਦੀ ਭੈਣ ਜਸਪ੍ਰੀਤ ਕੌਰ ਨੇ ਕਰੀਬ ਛੇ ਸਾਲ ਪਹਿਲਾਂ ਪਿੰਡ ਰਾਮੇਆਣਾ ਦੇ ਪ੍ਰਕਾਸ਼ ਸਿੰਘ ਨਾਲ ਪ੍ਰੇਮ ਵਿਆਹ ਕਰਵਾਇਆ ਸੀ। ਲੰਘੀ 27 ਅਕਤੂਬਰ ਨੂੰ ਜਸਪ੍ਰੀਤ ਕੌਰ ਨੇ ਫੋਨ ਕਰਕੇ ਦੱਸਿਆ ਕਿ ਉਸ ਦੇ ਪਤੀ ਪ੍ਰਕਾਸ਼ ਸਿੰਘ ਅਤੇ ਜੇਠ ਜਗਜੀਤ ਸਿੰਘ ਨੇ ਉਸ ਦੀ ਕੁੱਟਮਾਰ ਕੀਤੀ ਹੈ। ਇਸ ਤੋਂ ਬਾਅਦ ਪੱਪੂ ਸਿੰਘ ਆਪਣੇ ਪਿਤਾ ਕਿਰਪਾਲ ਸਿੰਘ ਅਤੇ ਦੋਸਤ ਰਛਪਾਲ ਸਿੰਘ ਨਾਲ ਜਸਪ੍ਰੀਤ ਅਤੇ ਉਸ ਦੀ ਧੀ ਨੂੰ ਪਿੰਡ ਰਾਮੇਆਣਾ ਤੋਂ ਪਿੰਡ ਦੋਦਾ ਲੈ ਆਇਆ। ਸ਼ਿਕਾਇਤ ਮੁਤਾਬਕ ਅਗਲੇ ਦਿਨ 28 ਅਕਤੂਬਰ ਦੀ ਸ਼ਾਮ ਨੂੰ ਪੱਪੂ ਸਿੰਘ ਆਪਣੇ ਪਿਤਾ ਸਮੇਤ ਭੈਣ ਦੇ ਪੁੱਤਰ ਸਹਿਜਨੂਰ ਨੂੰ ਲੈਣ ਲਈ ਮੁੜ ਪਿੰਡ ਰਾਮੇਆਣਾ ਆਇਆ। ਉੱਥੇ ਬੱਚੇ ਨੂੰ ਭੇਜਣ ਦੀ ਗੱਲ ਕਰਨ ’ਤੇ ਪ੍ਰਕਾਸ਼ ਸਿੰਘ ਨੇ ਆਪਣੇ ਪਰਿਵਾਰਕ ਮੈਂਬਰਾਂ ਅਤੇ ਸਾਥੀਆਂ ਨਾਲ ਮਿਲ ਕੇ ਪੱਪੂ ਸਿੰਘ ਤੇ ਉਸ ਦੇ ਪਿਤਾ ਕਿਰਪਾਲ ਸਿੰਘ ਦੀ ਕੁੱਟਮਾਰ ਕੀਤੀ। ਇਸ ਦੌਰਾਨ ਗੰਭੀਰ ਜ਼ਖ਼ਮੀ ਹੋਏ ਕਿਰਪਾਲ ਸਿੰਘ ਨੂੰ ਸਿਵਲ ਹਸਪਤਾਲ ਕੋਟਕਪੂਰਾ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਕਿ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਸ ਮਾਮਲੇ ਵਿਚ ਡੀ.ਐਸ.ਪੀ. ਇਕਬਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਥਾਣਾ ਜੈਤੋ ਵਿਖੇ ਪ੍ਰਕਾਸ਼ ਸਿੰਘ, ਉਸ ਦੇ ਭਰਾ ਜਗਜੀਤ ਸਿੰਘ, ਮਾਂ ਛਿੰਦਰ ਕੌਰ, ਭਰਜਾਈ ਕੁਲਦੀਪ ਕੌਰ, ਮੈਂਬਰ ਸੁਖਪਾਲ ਉਰਫ ਪਾਲਾ ਸਿੰਘ ਅਤੇ 6-7 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਜਲੰਧਰ ਦੇ ਹਾਕੀ ਸਟੇਡੀਅਮ ’ਚ ‘ਸਾਡਾ ਪਿੰਡ’ ਬਣਿਆ ਖਿੱਚ ਦਾ ਕੇਂਦਰ ਅਗਲੀ ਖ਼ਬਰ ਪੀੜਤ ਪਰਿਵਾਰਾਂ ਨੂੰ ਇਨਸਾਫ਼ ਤੇ ਮੁੜ ਵਸੇਬਾ ਦਿਵਾਉਣ ਲਈ ਸਤਨਾਮ ਸਿੰਘ ਸੰਧੂ ਤੇ ਸੁਰਜੀਤ ਸਿੰਘ ਦੀ ਅਗਵਾਈ ’ਚ ਵਫ਼ਦ ਰਾਜਪਾਲ...
Ad Position 24