04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਯੂ.ਕੇ. ’ਚ ਸਥਾਈ ਨਿਵਾਸ ਦੇ ਨਿਯਮ ’ਚ ਨਰਮੀ ਦੇ ਫ਼ੈਸਲੇ ਨਾਲ ਭਾਰਤੀਆਂ ਨੂੰ ਮਿਲੇਗਾ ਲਾਭ 5 ਸਾਲ ਬਾਅਦ ਪੱਕੇ ਹੋਣ ਦੀ ਉਮੀਦ

ਲੰਡਨ, 3 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਸਰਕਾਰ ਨੇ ਪਹਿਲਾਂ ਕੁਝ ਵਿਦੇਸ਼ੀ ਕੇਅਰ ਵਰਕਰਾਂ ਲਈ ਪੱਕੀ ਰਿਹਾਇਸ਼ ਪ੍ਰਾਪਤ ਕਰਨ ਦੀ ਉਡੀਕ 5 ਸਾਲਾਂ ਤੋਂ ਵਧਾ ਕੇ 15 ਸਾਲ ਕਰਨ ਦੀ ਤਜਵੀਜ਼ ਰੱਖੀ ਸੀ। ਪਰ ਲੇਬਰ ਪਾਰਟੀ ਦੇ ਸੰਸਦ ਮੈਂਬਰਾਂ ਦੇ ਵਿਰੋਧ ਤੋਂ ਬਾਅਦ ਸਰਕਾਰ ਨੇ ਆਪਣੀ ਯੋਜਨਾ ਵਿਚ ਤਬਦੀਲੀ ਕਰ ਦਿੱਤੀ ਹੈ।

Ad Position 21
No active advertisement
ਅਜੀਤ ਡੈਸਕ 04-11-2026
ਲੰਡਨ, 3 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਸਰਕਾਰ ਨੇ ਪਹਿਲਾਂ ਕੁਝ ਵਿਦੇਸ਼ੀ ਕੇਅਰ ਵਰਕਰਾਂ ਲਈ ਪੱਕੀ ਰਿਹਾਇਸ਼ ਪ੍ਰਾਪਤ ਕਰਨ ਦੀ ਉਡੀਕ 5 ਸਾਲਾਂ ਤੋਂ ਵਧਾ ਕੇ 15 ਸਾਲ ਕਰਨ ਦੀ ਤਜਵੀਜ਼ ਰੱਖੀ ਸੀ। ਪਰ ਲੇਬਰ ਪਾਰਟੀ ਦੇ ਸੰਸਦ ਮੈਂਬਰਾਂ ਦੇ ਵਿਰੋਧ ਤੋਂ ਬਾਅਦ ਸਰਕਾਰ ਨੇ ਆਪਣੀ ਯੋਜਨਾ ਵਿਚ ਤਬਦੀਲੀ ਕਰ ਦਿੱਤੀ ਹੈ। ਨਵੀਂ ਤਜਵੀਜ਼ ਅਨੁਸਾਰ ਮਈ 2025 ਤੋਂ ਪਹਿਲਾਂ ਬਰਤਾਨੀਆ ਆਏ ਤੇ ਵੀਜ਼ੇ ਦੀਆਂ ਸ਼ਰਤਾਂ ਪੂਰੀਆਂ ਕਰਦਿਆਂ ਸਾਲਾਨਾ ਘੱਟੋ-ਘੱਟ 25,000 ਪੌਂਡ ਕਮਾਉਣ ਵਾਲੇ ਯੋਗ ਕੇਅਰ ਵਰਕਰਾਂ ਲਈ 5 ਸਾਲਾਂ ਬਾਅਦ ਪੱਕੀ ਰਿਹਾਇਸ਼ ਦਾ ਰਾਹ ਬਰਕਰਾਰ ਰਹੇਗਾ। ਇਸਦੇ ਨਾਲ ਹੀ ਬਾਕੀ ਕੇਅਰ ਵਰਕਰਾਂ ਨੂੰ ਹੋਰ 5 ਸਾਲਾਂ ਦੇ ਵੀਜ਼ੇ ਲਈ ਅਰਜ਼ੀ ਦੇਣ ਦਾ ਮੌਕਾ ਮਿਲ ਸਕੇਗਾ। ਸਰਕਾਰ ਦੇ ਇਸ ਐਲਾਨ ਨਾਲ ਭਾਰਤੀਆਂ ਸਮੇਤ ਹਜ਼ਾਰਾਂ ਵਿਦੇਸ਼ੀ ਕਾਮਿਆਂ ਨੂੰ ਵੱਡੀ ਰਾਹਤ ਮਿਲੀ ਹੈ। ਬਰਤਾਨੀਆ ਦੀ ਗ੍ਰਹਿ ਮੰਤਰੀ ਸ਼ਬਾਨਾ ਮਹਿਮੂਦ ਨੇ ਵਿਦੇਸ਼ੀ ਕੇਅਰ ਵਰਕਰਾਂ ਲਈ ਪੱਕੀ ਰਿਹਾਇਸ਼ (ਆਈ.ਐਲ.ਆਰ.) ਦੇ ਨਿਯਮਾਂ ’ਚ ਕੀਤੀ ਗਈ ਨਰਮੀ ਕਾਰਨ ਸਰਕਾਰ ਉੱਤੇ ਪੈਣ ਵਾਲੇ ਵਿੱਤੀ ਪ੍ਰਭਾਵ ਦਾ ਅੰਕੜਾ ਦੱਸਣ ਤੋਂ ਇਨਕਾਰ ਕਰ ਦਿੱਤਾ ਹੈ। ਹਾਲਾਂਕਿ, ਮਹਿਮੂਦ ਨੇ ਕਿਹਾ ਕਿ ਨਵੀਆਂ ਤਜਵੀਜ਼ਾਂ ਨਾਲ ਸਰਕਾਰ ਨੂੰ ਅਰਬਾਂ ਪੌਂਡ ਦੀ ਬੱਚਤ ਹੋਵੇਗੀ। ਉਨ੍ਹਾਂ ਮੁਤਾਬਕ ਵਿਸਥਾਰਪੂਰਵਕ ਵਿੱਤੀ ਮੁਲਾਂਕਣ ਨਵੇਂ ਇਮੀਗ੍ਰੇਸ਼ਨ ਨਿਯਮ ਸੰਸਦ ਅੱਗੇ ਰੱਖਣ ਸਮੇਂ ਜਾਰੀ ਕੀਤਾ ਜਾਵੇਗਾ।ਗ੍ਰਹਿ ਮੰਤਰੀ ਸ਼ਬਾਨਾ ਮਹਿਮੂਦ ਦੇ ਉਕਤ ਐਲਾਨ ਨੂੰ ਲੈ ਕੇ ਜਿੱਥੇ ਲੇਬਰ ਪੱਖੀ ਲੋਕਾਂ ਅੰਦਰ ਉਤਸ਼ਾਹ ਹੈ, ਉਥੇ ਹੀ ਵਿਰੋਧੀ ਇਸ ਨੂੰ ਦੇਸ਼ ਤੇ ਵਾਧੂ ਬੋਝ ਕਹਿ ਰਹੇ ਹਨ। ਰਿਪੋਰਟਾਂ ਅਨੁਸਾਰ, ਮਹਿਮੂਦ ਦੇ ਪਹਿਲੇ ਪ੍ਰਸਤਾਵਾਂ ਤਹਿਤ ਕਰੀਬ 7 ਲੱਖ 99 ਹਜ਼ਾਰ ਲੋਕਾਂ ਨੂੰ ਪੱਕੀ ਰਿਹਾਇਸ਼ ਪ੍ਰਾਪਤ ਕਰਨ ਲਈ ਪਹਿਲਾਂ ਨਾਲੋਂ ਵੱਧ ਸਮਾਂ ਉਡੀਕ ਕਰਨੀ ਪੈ ਸਕਦੀ ਸੀ। ਪਰ ਹੁਣ ਐਲਾਨੀਆਂ ਤਬਦੀਲੀਆਂ ਨਾਲ ਇਹ ਗਿਣਤੀ ਘਟ ਕੇ ਲਗਭਗ 5 ਲੱਖ 17 ਹਜ਼ਾਰ ਰਹਿ ਗਈ ਹੈ। ਇਸ ਤਰ੍ਹਾਂ ਕਰੀਬ 2 ਲੱਖ 82 ਹਜ਼ਾਰ ਲੋਕਾਂ ਨੂੰ ਪੱਕੀ ਰਿਹਾਇਸ਼ ਮਿਲਣ ਵਿੱਚ ਹੋਣ ਵਾਲੀ ਵਾਧੂ ਦੇਰੀ ਤੋਂ ਰਾਹਤ ਮਿਲ ਸਕਦੀ ਹੈ।
Ad Position 22
No active advertisement
ਪਿਛਲੀ ਖ਼ਬਰ ਕੇਵਲ ਸਿੰਘ ਢਿੱਲੋਂ ਵਲੋਂ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਨਾਲ ਮੁਲਾਕਾਤ ਅਗਲੀ ਖ਼ਬਰ ਜ਼ਮੀਨੀ ਵਿਵਾਦ ਨੂੰ ਲੈ ਕੇ ਮਤਰੇਏ ਭਰਾ ਦਾ ਕਤਲ ਯੂਥ ਕਾਂਗਰਸ ਦਾ ਹਲਕਾ ਕਾਲਾਂਵਾਲੀ ਦਾ ਇੰਚਾਰਜ ਸੀ ਮਿ੍ਤਕ ਲਵਪ੍ਰੀਤ ਸਿੰਘ
Ad Position 24