05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਪੀ.ਐਨ.ਬੀ. ਧੋਖਾਧੜੀ ਮਾਮਲੇ ’ਚ ਸੀ.ਬੀ.ਆਈ. ਵਲੋਂ ਦਫ਼ਤਰੀ ਸਹਾਇਕ ਸਮੇਤ ਦੋ ਗ੍ਰਿਫ਼ਤਾਰ

ਚੇਨਈ/ਨਵੀਂ ਦਿੱਲੀ, 4 ਨਵੰਬਰ (ਯੂ. ਐਨ.

Ad Position 21
No active advertisement
ਅਜੀਤ ਡੈਸਕ 05-11-2026
ਚੇਨਈ/ਨਵੀਂ ਦਿੱਲੀ, 4 ਨਵੰਬਰ (ਯੂ.ਐਨ.ਆਈ)-ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ ਸਥਿਤ ਪੰਜਾਬ ਨੈਸ਼ਨਲ ਬੈਂਕ (ਪੀ. ਐਨ.ਬੀ.) ਦੀ ਇਕ ਸ਼ਾਖਾ ਵਿਚ ਹੋਈ 10.24 ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ ਵਿਚ ਬੈਂਕ ਦੀ ਇਕ ਦਫ਼ਤਰੀ ਸਹਾਇਕ ਅਤੇ ਇਕ ਨਿੱਜੀ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ । ਸੀ.ਬੀ.ਆਈ. ਵਲੋਂ ਇਹ ਮਾਮਲਾ 29 ਅਕਤੂਬਰ, 2026 ਨੂੰ ਮਿਲੀ ਸ਼ਿਕਾਇਤ ਦੇ ਆਧਾਰ ’ਤੇ ਦਰਜ ਕੀਤਾ ਗਿਆ ਸੀ । ਸ਼ਿਕਾਇਤ ਅਨੁਸਾਰ, ਬੈਂਕ ਦੀ ਦਫ਼ਤਰੀ ਸਹਾਇਕ ਦੀਪਾਂਸ਼ੀ ਨੇ ਆਸ਼ੂਤੋਸ਼ ਕੁਮਾਰ ਨਾਮਕ ਨਿੱਜੀ ਵਿਅਕਤੀ ਤੇ ਕੁਝ ਹੋਰ ਅਣਪਛਾਤੇ ਵਿਅਕਤੀਆਂ ਨਾਲ ਮਿਲ ਕੇ ਸਾਜ਼ਿਸ਼ ਰਚੀ । ਦੋਸ਼ ਹੈ ਕਿ ਇਸ ਸਾਜ਼ਿਸ਼ ਤਹਿਤ ਗਾਹਕਾਂ ਦੇ ਵੱਖ-ਵੱਖ ਬੈਂਕ ਖਾਤਿਆਂ ਵਿਚੋਂ ਅਣਅਧਿਕਾਰਤ ਡੈਬਿਟ ਲੈਣ-ਦੇਣ ਰਾਹੀਂ ਕੁੱਲ 10.24 ਕਰੋੜ ਰੁਪਏ ਦੀ ਰਕਮ ਗੈਰ-ਕਾਨੂੰਨੀ ਢੰਗ ਨਾਲ ਕਢਵਾਈ ਗਈ । ਜਾਂਚ ਏਜੰਸੀ ਨੇ ਗ੍ਰਿਫ਼ਤਾਰ ਕੀਤੇ ਗਏ ਨਿੱਜੀ ਵਿਅਕਤੀ ਨੂੰ ਪੁਣੇ, ਮਹਾਰਾਸ਼ਟਰ ਦੀ ਵਿਸ਼ੇਸ਼ ਸੀ.ਬੀ.ਆਈ. ਅਦਾਲਤ ਵਿਚ ਪੇਸ਼ ਕਰਕੇ ਟ੍ਰਾਂਜ਼ਿਟ ਰਿਮਾਂਡ ਹਾਸਲ ਕਰ ਲਿਆ ਹੈ, ਤਾਂ ਜੋ ਉਸ ਨੂੰ ਜਾਂਚ ਲਈ ਸਬੰਧਿਤ ਅਧਿਕਾਰੀਆਂ ਕੋਲ ਲਿਜਾਇਆ ਜਾ ਸਕੇ । ਸੀ.ਬੀ.ਆਈ. ਵਲੋਂ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
Ad Position 22
No active advertisement
ਪਿਛਲੀ ਖ਼ਬਰ ਵਿਦੇਸ਼ ਸਕੱਤਰ ਮਿਸਰੀ ਵਲੋਂ ਨਿਪਾਲ ਦੇ ਵਿਦੇਸ਼ ਮੰਤਰੀ ਨਾਲ ਮੁਲਾਕਾਤ ਅਗਲੀ ਖ਼ਬਰ 65 ਕਰੋੜ ਦੀ ਹੈਰੋਇਨ ਤੇ ਅਸਲ੍ਹੇ ਸਮੇਤ ਇਕ ਤਸਕਰ ਕਾਬੂ
Ad Position 24