ਅਮਨ ਅਰੋੜਾ ਵਲੋਂ ‘ਪੰਜਾਬ ਇਨਵੈਸਟਰ ਸਰਕਲ 2.0’ ਦੀ ਸ਼ੁਰੂਆਤ
ਚੰਡੀਗੜ੍ਹ, 4 ਨਵੰਬਰ (ਅਜੀਤ ਬਿਊਰੋ)- ਸੂਬੇ ਦੇ ਖੋਜ ਅਤੇ ਨਵੀਨਤਾ-ਅਧਾਰਤ ਵਿਕਾਸ ਨੂੰ ਵੱਡਾ ਹੁਲਾਰਾ ਦਿੰਦਿਆਂ ਪੰਜਾਬ ਦੇ ਉਦਯੋਗ ਤੇ ਵਣਜ ਮੰਤਰੀ ਅਮਨ ਅਰੋੜਾ ਨੇ ‘ਪੰਜਾਬ ਇਨਵੈਸਟਰ ਸਰਕਲ’ ਦੇ ਪਹਿਲੇ ਪੜਾਅ ਦੀ ਸ਼ੁਰੂਆਤ ਤੋਂ ਮਹਿਜ਼ ਚਾਰ ਮਹੀਨਿਆਂ ਦੇ ਅੰਦਰ ਹੀ ਅੱਜ ਇਸ ਦੇ ਦੂਜੇ ਐਡੀਸ਼ਨ ਦਾ ਆਗਾਜ਼ ਕੀਤਾ । ਇਸ ਮੌਕੇ ਉਨ੍ਹਾਂ ਸੂਬੇ ਦੇ ਸਟਾਰਟਅੱਪ ਈਕੋਸਿਸਟਮ ਨੂੰ ਹੁਲਾਰਾ ਦੇਣ ਲਈ 28 ਸਟਾਰਟਅੱਪਸ ਨੂੰ 1.
ਪ
ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ‘ਪੰਜਾਬ ਇਨਵੈਸਟਰ ਸਰਕਲ 2.0’ ਦੀ ਸ਼ੁਰੂਆਤ ਕਰਨ ਸਮੇਂ। ਅਜੀਤ ਤਸਵੀਰ
05-11-2026
ਚੰਡੀਗੜ੍ਹ, 4 ਨਵੰਬਰ (ਅਜੀਤ ਬਿਊਰੋ)- ਸੂਬੇ ਦੇ ਖੋਜ ਅਤੇ ਨਵੀਨਤਾ-ਅਧਾਰਤ ਵਿਕਾਸ ਨੂੰ ਵੱਡਾ ਹੁਲਾਰਾ ਦਿੰਦਿਆਂ ਪੰਜਾਬ ਦੇ ਉਦਯੋਗ ਤੇ ਵਣਜ ਮੰਤਰੀ ਅਮਨ ਅਰੋੜਾ ਨੇ ‘ਪੰਜਾਬ ਇਨਵੈਸਟਰ ਸਰਕਲ’ ਦੇ ਪਹਿਲੇ ਪੜਾਅ ਦੀ ਸ਼ੁਰੂਆਤ ਤੋਂ ਮਹਿਜ਼ ਚਾਰ ਮਹੀਨਿਆਂ ਦੇ ਅੰਦਰ ਹੀ ਅੱਜ ਇਸ ਦੇ ਦੂਜੇ ਐਡੀਸ਼ਨ ਦਾ ਆਗਾਜ਼ ਕੀਤਾ । ਇਸ ਮੌਕੇ ਉਨ੍ਹਾਂ ਸੂਬੇ ਦੇ ਸਟਾਰਟਅੱਪ ਈਕੋਸਿਸਟਮ ਨੂੰ ਹੁਲਾਰਾ ਦੇਣ ਲਈ 28 ਸਟਾਰਟਅੱਪਸ ਨੂੰ 1.17 ਕਰੋੜ ਰੁਪਏ ਦੀ ਸੀਡ ਗ੍ਰਾਂਟ ਵੀ ਵੰਡੀ। ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਹੁਣ ਆਈ.ਟੀ. ਸੇਵਾਵਾਂ, ਸਿਹਤ ਸੰਭਾਲ ਤੇ ਜੀਵ ਵਿਗਿਆਨ, ਖੇਤੀਬਾੜੀ, ਖੁਰਾਕ ਤੇ ਪੀਣ ਵਾਲੇ ਪਦਾਰਥਾਂ ਅਤੇ ਸਿੱਖਿਆ ਖੇਤਰ ਦੇ ਸੈਂਕੜੇ ਸਟਾਰਟਅੱਪਸ ਦਾ ਕੇਂਦਰ ਬਣ ਚੁੱਕਾ ਹੈ, ਜਿਨ੍ਹਾਂ ਵਿੱਚੋਂ 50 ਫ਼ੀਸਦੀ ਦੀ ਅਗਵਾਈ ਮਹਿਲਾ ਡਾਇਰੈਕਟਰਾਂ ਵਲੋਂ ਕੀਤੀ ਜਾ ਰਹੀ ਹੈ। ਉੱਦਮੀਆਂ ਨੂੰ ਵਧਾਈ ਦਿੰਦਿਆਂ ਉਦਯੋਗ ਮੰਤਰੀ ਨੇ ਦੱਸਿਆ ਕਿ ਪੰਜਾਬ ਦਾ ਸਟਾਰਟਅੱਪ ਈਕੋਸਿਸਟਮ ਸਾਲ 2021-22 ਦੇ ਮਹਿਜ਼ 36 ਸਟਾਰਟਅੱਪਸ ਤੋਂ ਵਧ ਕੇ ਸਾਲ 2026 ਵਿੱਚ 404 ਤੱਕ ਪਹੁੰਚ ਗਿਆ ਹੈ ਅਤੇ ਹੁਣ ਤੱਕ 222 ਸਟਾਰਟਅੱਪਸ ਨੂੰ 6.80 ਕਰੋੜ ਰੁਪਏ ਦੀ ਸੀਡ ਫੰਡਿੰਗ ਕੀਤੀ ਜਾ ਚੁੱਕੀ ਹੈ। ਐਸ.ਆਰ.ਐਫ. 4.0 ਅਤੇ 5.0 ਵਿੱਚ ਮੋਹਰੀ ਪ੍ਰਦਰਸ਼ਨ ਕਰਨ ਵਾਲੇ ਵਜੋਂ ਮਾਨਤਾ ਹਾਸਲ ਕਰਨ ਵਾਲੇ ਪੰਜਾਬ ਨੇ ‘ਪੰਜਾਬ ਸਟਾਰਟਅੱਪ ਨੀਤੀ 2026’ ਰਾਹੀਂ ਆਪਣੇ ਢਾਂਚੇ ਨੂੰ ਹੋਰ ਮਜ਼ਬੂਤ ਕੀਤਾ ਹੈ, ਜਿਸ ਤਹਿਤ ਦੋ ਕਿਸ਼ਤਾਂ ਵਿੱਚ 15 ਲੱਖ ਰੁਪਏ ਤੱਕ ਦੀ ਸੀਡ ਗ੍ਰਾਂਟ, ਵਿਆਜ ਅਤੇ ਲੀਜ਼ ਕਿਰਾਏ ‘ਤੇ ਸਬਸਿਡੀ ਅਤੇ ਸਰਕਾਰੀ ਖਰੀਦ ਵਿਚ ਤਰਜੀਹ ਦਿੱਤੀ ਜਾ ਰਹੀ ਹੈ। 350 ਤੋਂ ਵੱਧ ਆਊਟਰੀਚ ਗਤੀਵਿਧੀਆਂ, ਪੰਜਾਬ ਇਨਵੈਸਟਰ ਸਰਕਲ ਅਤੇ ਸਟਾਰਟਅੱਪ ਪੰਜਾਬ ਹੱਬ - ਨਿਊਰੋਨ 2.0 ਦੇ ਜ਼ਰੀਏ ਸੂਬੇ ਨੇ ਫੰਡਿੰਗ, ਇਨਕਿਊਬੇਸ਼ਨ ਅਤੇ ਉਦਯੋਗਿਕ ਸਾਂਝੇਦਾਰੀ ਦਾ ਮਜ਼ਬੂਤ ਤੰਤਰ ਕਾਇਮ ਕੀਤਾ ਹੈ। ‘ਪੰਜਾਬ ਇਨਵੈਸਟਰ ਸਰਕਲ’ ਦਾ ਮੁੱਖ ਆਕਰਸ਼ਣ ‘ਇਨਵੈਸਟਰ ਪਿੱਚਿੰਗ ਸੈਸ਼ਨ’ ਸੀ, ਜਿੱਥੇ 10 ਅਹਿਮ ਸਟਾਰਟਅੱਪਸ ਨੇ ਨਿਵੇਸ਼ਕਾਂ ਅਤੇ ਮਾਹਰ ਜਿਊਰੀ ਅੱਗੇ ਆਪਣੇ ਨਵੀਨਤਾਕਾਰੀ ਕਾਰੋਬਾਰੀ ਮਾਡਲ ਅਤੇ ਤਕਨਾਲੋਜੀਆਂ ਪੇਸ਼ ਕੀਤੀਆਂ। ਇਸ ਦੌਰਾਨ ‘ਸਟਾਰਟਅੱਪ ਪੰਜਾਬ’ ਨੇ ਆਪਣੇ ’ਜ਼ੋਹੋ ਫਾਰ ਸਟਾਰਟਅੱਪਸ’ ਪ੍ਰੋਗਰਾਮ ਤਹਿਤ ‘ਜ਼ੋਹੋ ਕਾਰਪੋਰੇਸ਼ਨ’ ਨਾਲ ਇਕ ਸਮਝੌਤਾ ਪੱਤਰ (ਐਮਓਯੂ) ਵੀ ਸਹੀਬੱਧ ਕੀਤਾ। ਇਸ ਸਹਿਯੋਗ ਤਹਿਤ ਯੋਗ ਰਜਿਸਟਰਡ ਸਟਾਰਟਅੱਪਸ ਨੂੰ 1.86 ਲੱਖ ਰੁਪਏ ਤੱਕ ਦੇ ’ਜ਼ੋਹੋ ਵੈਲਿਟ ਕ੍ਰੈਡਿਟ’ ਦਿੱਤੇ ਜਾਣਗੇ। ਸਮਾਗਮ ਦੌਰਾਨ ਉਦਯੋਗ ਅਤੇ ਵਣਜ ਵਿਭਾਗ ਦੇ ਪ੍ਰਸ਼ਾਸਕੀ ਸਕੱਤਰ ਡਾ. ਬਸੰਤ ਗਰਗ, ਡਾਇਰੈਕਟਰ ਉਦਯੋਗ ਅਤੇ ਵਣਜ ਜਸਪ੍ਰੀਤ ਸਿੰਘ, ਪੰਜਾਬ ਵਿੱਤੀ ਕਾਰਪੋਰੇਸ਼ਨ ਦੀ ਮੈਨੇਜਿੰਗ ਡਾਇਰੈਕਟਰ ਸ਼੍ਰੀਮਤੀ ਸੇਨੂ ਦੁੱਗਲ ਅਤੇ ਵਿਭਾਗ ਦੇ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ ।