04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਪਾਕਿ ਦੇ ਵੱਡੇ ਹਥਿਆਰਬੰਦ ਵਿਦਰੋਹੀ ਸਮੂਹ ਬਲੋਚ ਲਿਬਰੇਸ਼ਨ ਆਰਮੀ ਦੇ ਮੁਖੀ ਬਸ਼ੀਰ ਜ਼ੇਬ ਨੂੰ ਅਹੁਦੇ ਤੋਂ ਹਟਾਇਆ

ਅੰਮ੍ਰਿਤਸਰ, 4 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸਭ ਤੋਂ ਵੱਡੀ ਵੱਖਵਾਦੀ ਹਥਿਆਰਬੰਦ ਜਥੇਬੰਦੀ ਬਲੋਚ ਲਿਬਰੇਸ਼ਨ ਆਰਮੀ (ਬੀ. ਐੱਲ.

Ad Position 21
No active advertisement
ਅਜੀਤ ਡੈਸਕ 05-11-2026
ਅੰਮ੍ਰਿਤਸਰ, 4 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸਭ ਤੋਂ ਵੱਡੀ ਵੱਖਵਾਦੀ ਹਥਿਆਰਬੰਦ ਜਥੇਬੰਦੀ ਬਲੋਚ ਲਿਬਰੇਸ਼ਨ ਆਰਮੀ (ਬੀ. ਐੱਲ. ਏ.) ਨੇ ਐਲਾਨ ਕੀਤਾ ਹੈ ਕਿ ਬਸ਼ੀਰ ਜ਼ੇਬ ਬਲੋਚ ਹੁਣ ਜਥੇਬੰਦੀ ਦੇ ਮੁਖੀ ਵਜੋਂ ਕੰਮ ਨਹੀਂ ਕਰਨਗੇ। ਜਥੇਬੰਦੀ ਵਲੋਂ ਜਾਰੀ ਪ੍ਰੈੱਸ ਬਿਆਨ ਅਨੁਸਾਰ ਇਹ ਫ਼ੈਸਲਾ ਸੰਵਿਧਾਨ ਤਹਿਤ ਸੀਨੀਅਰ ਕਮਾਂਡ ਕੌਂਸਲ ਵਲੋਂ ਲਿਆ ਗਿਆ ਹੈ। ਬਿਆਨ ’ਚ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਨਵੇਂ ਮੁਖੀ ਦੇ ਨਾਂਅ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ। ਪਾਕਿ ਅਤੇ ਅਮਰੀਕਾ ਵਲੋਂ ਪਾਬੰਦੀਸ਼ੁਦਾ ਐਲਾਨੀ ਗਈ ਬੀ. ਐੱਲ. ਏ. ਪਿਛਲੇ ਇਕ ਦਹਾਕੇ ਤੋਂ ਵੱਧ ਸਮੇਂ ਤੋਂ ਬਲੋਚਿਸਤਾਨ ’ਚ ਸਰਗਰਮ ਹੈ। ਹਾਲ ਹੀ ਦੇ ਸਾਲਾਂ ’ਚ ਇਸ ਅੱਤਵਾਦੀ ਸਮੂਹ ਅਤੇ ਇਸ ਦੇ ਸਹਿਯੋਗੀ ਵਿੰਗ ਮਜ਼ੀਦ ਬ੍ਰਿਗੇਡ ਦੇ ਹਮਲਿਆਂ ’ਚ ਕਾਫ਼ੀ ਤੇਜ਼ੀ ਵੇਖਣ ਨੂੰ ਮਿਲੀ ਹੈ।
Ad Position 22
No active advertisement
ਪਿਛਲੀ ਖ਼ਬਰ ਲਹਿੰਦੇ ਪੰਜਾਬ ਦੀ ਮੁੱਖ ਮੰਤਰੀ ਵਲੋਂ ਗੁਰਦੁਆਰਾ ਪੰਜਾ ਸਾਹਿਬ ਦੇ ਵਿਸ਼ਾਲ ਗੇਟ ਦਾ ਉਦਘਾਟਨ ਮੁੱਖ ਦਰਵਾਜ਼ੇ ’ਤੇ ਰੁਕਣ ਮਗਰੋ... ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਦੀ ਚੋਣ ਮਨੋਰਥ ਪੱਤਰ ਕਮੇਟੀ ਵਲੋਂ ਵੱਖ-ਵੱਖ ਯੂਨੀਅਨਾਂ ਨਾਲ ਗੱਲਬਾਤ
Ad Position 24