08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਦੀਵਾਲੀ ਦੇ ਤਿਉਹਾਰ ਮੌਕੇ ਕਰੋੜਾਂ ਰੁਪਏ ਦੀਆਂ ਗੈਰ-ਮਿਆਰੀ ਮਠਿਆਈਆਂ ਛਕ ਗਏ ਭਾਰਤੀ ਲੋਕ

ਬਠਿੰਡਾ, 9 ਨਵੰਬਰ (ਵੀਰਪਾਲ ਸਿੰਘ)-ਤਿਉਹਾਰਾਂ ਦੇ ਸੀਜਨ ਦੌਰਾਨ ਦੇਸ਼ ਭਰ ਦੇ ਲੋਕਾਂ ਵਲੋਂ 35 ਹਜ਼ਾਰ ਕਰੋੜ ਦੀਆਂ ਮਠਿਆਈਆਂ ਅਤੇ ਨਮਕੀਨ ਪਦਾਰਥਾਂ ਦੀ ਖਰੀਦ ਕੀਤੀ ਗਈ, ਪਰ ਇਨ੍ਹਾਂ ਵਿਚੋਂ ਕਿੰਨੇ ਉਤਪਾਦ ਗੁਣਵੱਤਾ ਦੀ ਕਸੌਟੀ ’ਤੇ ਖਰੇ ਉਤਰੇ, ਇਹ ਸਵਾਲ ਇਕ ਵਾਰ ਫਿਰ ਖਾਧ ਸੁਰੱਖਿਆ ਪ੍ਰਬੰਧਾਂ ’ਤੇ ਉੱਠਣ ਲੱਗਾ ਹੈ। ਤਿਉਹਾਰਾਂ ਦੇ ਸੀਜਨ ਦੌਰਾਨ ਨਕਲੀ ਅਤੇ ਗੈਰ-ਮਿਆਰੀ ਦੁੱਧ, ਖੋਆ, ਪਨੀਰ, ਦੇਸੀ ਘਿਓ ਅਤੇ ਮਠਿਆਈਆਂ ਦੀ ਵਿਕਰੀ ਦਾ ਬੋਲਬਾਲਾ ਰਹਿਣ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਹਨ।

Ad Position 21
No active advertisement
ਅਜੀਤ ਡੈਸਕ 10-11-2026
ਬਠਿੰਡਾ, 9 ਨਵੰਬਰ (ਵੀਰਪਾਲ ਸਿੰਘ)-ਤਿਉਹਾਰਾਂ ਦੇ ਸੀਜਨ ਦੌਰਾਨ ਦੇਸ਼ ਭਰ ਦੇ ਲੋਕਾਂ ਵਲੋਂ 35 ਹਜ਼ਾਰ ਕਰੋੜ ਦੀਆਂ ਮਠਿਆਈਆਂ ਅਤੇ ਨਮਕੀਨ ਪਦਾਰਥਾਂ ਦੀ ਖਰੀਦ ਕੀਤੀ ਗਈ, ਪਰ ਇਨ੍ਹਾਂ ਵਿਚੋਂ ਕਿੰਨੇ ਉਤਪਾਦ ਗੁਣਵੱਤਾ ਦੀ ਕਸੌਟੀ ’ਤੇ ਖਰੇ ਉਤਰੇ, ਇਹ ਸਵਾਲ ਇਕ ਵਾਰ ਫਿਰ ਖਾਧ ਸੁਰੱਖਿਆ ਪ੍ਰਬੰਧਾਂ ’ਤੇ ਉੱਠਣ ਲੱਗਾ ਹੈ। ਤਿਉਹਾਰਾਂ ਦੇ ਸੀਜਨ ਦੌਰਾਨ ਨਕਲੀ ਅਤੇ ਗੈਰ-ਮਿਆਰੀ ਦੁੱਧ, ਖੋਆ, ਪਨੀਰ, ਦੇਸੀ ਘਿਓ ਅਤੇ ਮਠਿਆਈਆਂ ਦੀ ਵਿਕਰੀ ਦਾ ਬੋਲਬਾਲਾ ਰਹਿਣ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਹਨ। ਖਾਧ ਸੁਰੱਖਿਆ ਵਿਭਾਗ ਵਲੋਂ ਦੇਸ਼ ਭਰ ਵਿਚ ਛਾਪੇਮਾਰੀ ਅਤੇ ਜਾਂਚ ਮੁਹਿੰਮ ਚਲਾਉਣ ਦੇ ਬਾਵਜੂਦ ਮਿਲਾਵਟਖੋਰਾਂ ਵਲੋਂ ਮਿਲਾਵਟੀ ਦੁੱਧ ਪਦਾਰਥਾਂ ਦੀਆਂ ਬਣਾਈਆਂ ਗਈਆ ਮਠਿਆਈਆਂ ਨੂੰ ਬਜ਼ਾਰਾਂ ਵਿਚ ਵਿਕਰੀ ਲਈ ਪਰੋਸਿਆ ਗਿਆ ਹੈ। ਚਾਲੂ ਵਰ੍ਹੇ ਨਰਾਤਿਆਂ ਦੇ ਦਿਨਾਂ ਸਣੇ ਦੇਸ਼ ’ਚ 27 ਹਜ਼ਾਰ ਕਰੋੜ ਰੁਪਏ ਦਾ ਮਠਿਆਈਆਂ ਦਾ ਕਾਰੋਬਾਰ ਹੋਇਆ। ਸਾਲ 2026 ਦੌਰਾਨ ਭਾਰਤ ਵਿਚ 7 ਲੱਖ ਕਰੋੜ ਰੁਪਏ ਤੱਕ ਮਠਿਆਈਆਂ ਦਾ ਕਾਰੋਬਾਰ ਹੋਣ ਦੀ ਸੰਭਾਵਨਾ ਹੈ। ਲੰਘੇ ਵਰ੍ਹੇ ਨਾਲੋਂ ਚਾਲੂ ਵਰੇ ਦੌਰਾਨ ਮਠਿਆਈਆਂ ਦਾ ਵਪਾਰ ਇਕ ਲੱਖ ਕਰੋੜ ਰੁਪਏ ਵੱਧ ਗਿਆ ਹੈ। ਕੇਂਦਰੀ ਖਾਧ ਸੁਰੱਖਿਆ ਅਤੇ ਮਿਆਰ ਅਥਾਰਟੀ (ਐਫ.ਐਸ.ਐਸ.ਏ.ਆਈ.) ਵਲੋਂ ਜਾਰੀ ਅੰਕੜਿਆਂ ਅਨੁਸਾਰ 1 ਸਤੰਬਰ ਤੋਂ 5 ਨਵੰਬਰ 2026 ਤੱਕ ਦੇਸ਼ ਭਰ ਵਿਚ 56,431 ਖਾਧ ਕਾਰੋਬਾਰੀ ਅਦਾਰਿਆਂ ਦੀ ਜਾਂਚ ਕੀਤੀ ਗਈ। ਇਸ ਦੌਰਾਨ 3,279.57 ਟਨ ਪਾਬੰਦੀਸ਼ੁਦਾ ਅਤੇ ਨਿਰਧਾਰਿਤ ਮਿਆਰਾਂ ’ਤੇ ਖਰੇ ਨਾ ਉਤਰਨ ਵਾਲੇ ਖਾਧ ਪਦਾਰਥ ਜ਼ਬਤ ਕੀਤੇ ਗਏ, ਜਿਨ੍ਹਾਂ ਦੀ ਕੀਮਤ ਲਗਭਗ 81.80 ਕਰੋੜ ਰੁਪਏ ਦੱਸੀ ਗਈ ਹੈ। ਇਸੇ ਮੁਹਿੰਮ ਤਹਿਤ 1,133 ਕਾਰੋਬਾਰੀਆਂ ਦੇ ਲਾਇਸੈਂਸ ਮੁਅੱਤਲ ਕੀਤੇ ਗਏ, 52 ਲਾਇਸੈਂਸ ਰੱਦ ਕੀਤੇ ਗਏ ਅਤੇ 314 ਅਦਾਰਿਆਂ ਨੂੰ ਸੀਲ ਕੀਤਾ ਗਿਆ। ਇਸ ਤੋਂ ਇਲਾਵਾ 10,047 ਸੁਧਾਰ ਨੋਟਿਸ ਵੀ ਜਾਰੀ ਕੀਤੇ ਗਏ। ਮਿਲਾਵਟੀ ਖਾਧ ਪਦਾਰਥਾਂ ਦੇ ਮਾਮਲੇ ਵਿਚ ਰਾਜਧਾਨੀ ਦਿੱਲੀ ਸਭ ਤੋਂ ਅੱਗੇ ਹੈ। ਖਾਧ ਸੁਰੱਖਿਆ ਵਿਭਾਗ ਵਲੋਂ ਕੀਤੀ ਵੱਡੀ ਕਾਰਵਾਈ ਦੌਰਾਨ ਲਗਭਗ 7,000 ਕਿੱਲੋ ਬਦਬੂਦਾਰ ਅਤੇ ਗੈਰ-ਸਿਹਤਮੰਦ ਖੋਆ ਜ਼ਬਤ ਕਰਕੇ ਨਸ਼ਟ ਕੀਤਾ ਗਿਆ। ਇਸੇ ਕਾਰਵਾਈ ਦੌਰਾਨ 44 ਨਮੂਨੇ ਲਏ ਗਏ, ਜਿਨ੍ਹਾਂ ਵਿਚੋਂ 35 ਮੁੱਢਲੀ ਜਾਂਚ ਵਿਚ ਫੇਲ੍ਹ ਪਾਏ ਗਏ। ਸਰਕਾਰੀ ਅੰਕੜੇ ਇਹ ਵੀ ਦੱਸਦੇ ਹਨ ਕਿ ਦੁੱਧ ਅਤੇ ਦੁੱਧ ਤੋਂ ਬਣਨ ਵਾਲੇ ਪਦਾਰਥਾਂ ਦੀ ਗੁਣਵੱਤਾ ਸਬੰਧੀ ਸਮੱਸਿਆ ਕਿੰਨੀ ਗੰਭੀਰ ਹੈ। ਵਿੱਤੀ ਸਾਲ 2024-25 ਦੌਰਾਨ ਦੇਸ਼ ਵਿਚ ਦੁੱਧ ਅਤੇ ਦੁੱਧ ਉਤਪਾਦਾਂ ਦੇ 33,405 ਨਮੂਨਿਆਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿਚੋਂ 12,780 ਨਮੂਨੇ ਨਿਰਧਾਰਿਤ ਮਿਆਰਾਂ ਅਨੁਸਾਰ ਖਰੇ ਨਹੀਂ ਉਤਰੇ। ਇਹ ਕੁੱਲ ਜਾਂਚੇ ਨਮੂਨਿਆਂ ਦਾ ਲਗਭਗ 38.3 ਫ਼ੀਸਦੀ ਬਣਦਾ ਹੈ। ਇਹ ਅੰਕੜੇ ਖਾਧ ਪਦਾਰਥਾਂ ਦੀ ਗੁਣਵੱਤਾ ਅਤੇ ਜਾਂਚ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਦਰਸਾਉਂਦੇ ਹਨ। ਲੋਕਾਂ ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਖਾਧ ਪਦਾਰਥਾਂ ਵਿਚ ਮਿਲਾਵਟ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
Ad Position 22
No active advertisement
ਪਿਛਲੀ ਖ਼ਬਰ ਸੋਨੇ ਦੇ ਲੈਣ ਦੇਣ ਤੋਂ ਹੋਈ ਖ਼ੂਨੀ ਝੜਪ-ਸੁਨਿਆਰੇ ਦੀ ਮੌਤ ਅਗਲੀ ਖ਼ਬਰ ਕਰਤਾਰਪੁਰ ਸਾਹਿਬ ਰਾਵੀ ਦਰਸ਼ਨ ਅਭਿਲਾਖੀ ਸੰਸਥਾ ਨੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਦੇ ਲਾਂਘੇ ਲਈ ਕੀਤੀ ਅਰਦ...
Ad Position 24