08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਪਰਵਿੰਦਰ ਸਿੰਘ ਝੋਟਾ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ

ਮਾਨਸਾ, 9 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)- ਐਂਟੀ ਡਰੱਗ ਟਾਸਕ ਫੋਰਸ ਦੇ ਆਗੂ ਪਰਵਿੰਦਰ ਸਿੰਘ ਝੋਟਾ ਦਾ ਅੰਤਿਮ ਸੰਸਕਾਰ 26 ਦਿਨਾਂ ਬਾਅਦ ਬੀਤੇ ਕੱਲ੍ਹ ਉਨ੍ਹਾਂ ਦੇ ਜੱਦੀ ਖੇਤਾਂ ’ਚ ਚਕੇਰੀਆਂ ਰੋਡ ਮਾਨਸਾ ਵਿਖੇ ਕੀਤਾ ਗਿਆ। ਦੀਵਾਲੀ ਦਾ ਤਿਉਹਾਰ ਹੋਣ ਦੇ ਬਾਵਜੂਦ ਹਜ਼ਾਰਾਂ ਦੀ ਗਿਣਤੀ ’ਚ ਲੋਕ ਪਹੁੰਚੇ।

Ad Position 21
No active advertisement
ਸਸਕਾਰ ਤੋਂ ਪਹਿਲਾਂ ਵਿਰਲਾਪ ਕਰਦੀ ਹੋਈ ਪਰਵਿੰਦਰ ਦੀ ਮਾਤਾ ਅਮਰਜੀਤ ਕੌਰ। (ਸੱਜੇ) ਪਤਨੀ ਮਨਪ੍ਰੀਤ ਕੌਰ ਤੇ ਦੋਵੇਂ ਪੁੱਤਰ। ਤਸਵੀਰਾਂ : ਸੇਮੀ ਮਾਨਸਾ 10-11-2026

ਮਾਨਸਾ, 9 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)- ਐਂਟੀ ਡਰੱਗ ਟਾਸਕ ਫੋਰਸ ਦੇ ਆਗੂ ਪਰਵਿੰਦਰ ਸਿੰਘ ਝੋਟਾ ਦਾ ਅੰਤਿਮ ਸੰਸਕਾਰ 26 ਦਿਨਾਂ ਬਾਅਦ ਬੀਤੇ ਕੱਲ੍ਹ ਉਨ੍ਹਾਂ ਦੇ ਜੱਦੀ ਖੇਤਾਂ ’ਚ ਚਕੇਰੀਆਂ ਰੋਡ ਮਾਨਸਾ ਵਿਖੇ ਕੀਤਾ ਗਿਆ। ਦੀਵਾਲੀ ਦਾ ਤਿਉਹਾਰ ਹੋਣ ਦੇ ਬਾਵਜੂਦ ਹਜ਼ਾਰਾਂ ਦੀ ਗਿਣਤੀ ’ਚ ਲੋਕ ਪਹੁੰਚੇ। ਦੱਸਣਯੋਗ ਹੈ ਕੇ 13 ਅਕਤੂਬਰ ਨੂੰ ਸ਼ਹਿਰ ਦੇ ਇਕ ਦਵਾਈ ਵਿਕਰੇਤਾ ਵਲੋਂ ਉਸ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਪਰੰਤ ਮ੍ਰਿਤਕ ਦੇਹ ਸਿਵਲ ਹਸਪਤਾਲ ਮਾਨਸਾ ਦੀ ਮੋਰਚਰੀ ’ਚ ਰੱਖ ਦਿੱਤੀ ਗਈ ਅਤੇ ਇਨਸਾਫ਼ ਲੈਣ ਲਈ ਸੰਘਰਸ਼ ਵਿੱਢਿਆ ਗਿਆ। ਪੰਜਾਬ ਸਰਕਾਰ ਤੇ ਐਕਸ਼ਨ ਕਮੇਟੀ ’ਚ ਮੰਗਾਂ ਸੰਬੰਧੀ 24ਵੇਂ ਦਿਨ ਬਣੀ ਸਹਿਮਤੀ ਤੋਂ ਬਾਅਦ ਮ੍ਰਿਤਕ ਦੇਹ ਦਾ ਪੋਸਟਮਾਰਟਮ ਪੀ.ਜੀ.ਆਈ. ’ਚੋਂ ਕਰਵਾਇਆ ਗਿਆ ਪਰ ਕਾਫੀ ਦਿਨ ਲਾਸ਼ ਫਰੀਜਰ ’ਚ ਰੱਖਣ ਕਰਕੇ ਪੋਸਟਮਾਰਟਮ ਕਰਨ ’ਚ ਕਾਫੀ ਦਿੱਕਤ ਆਈ, ਜਿਸ ਕਰਕੇ ਮ੍ਰਿਤਕ ਦੇਹ 2 ਦਿਨ ਪੀ.ਜੀ.ਆਈ. ਰੱਖਣੀ ਪਈ। ਕੱਲ੍ਹ ਸਵੇਰੇ ਪੀ.ਜੀ.ਆਈ. ਤੋਂ ਮ੍ਰਿਤਕ ਦੇਹ ਨੂੰ ਮਾਨਸਾ ਤੱਕ ਕਾਫ਼ਲੇ ਦੇ ਰੂਪ ’ਚ ਲਿਆਂਦਾ ਅਤੇ ਰਸਤੇ ’ਚ ਥਾਂ-ਥਾਂ ’ਤੇ ਲੋਕਾਂ ਵਲੋਂ ਸਵਾਗਤ ਕਰਕੇ ਪਰਵਿੰਦਰ ਸਿੰਘ ਝੋਟਾ ਦੀ ਸੋਚ ’ਤੇ ਪਹਿਰਾ ਦੇਣ ਦਾ ਸੰਕਲਪ ਦੁਹਰਾਇਆ ਗਿਆ। ਉਸ ਦੇ ਜੱਦੀ ਘਰ ’ਚ ਰਸਮਾਂ ਨਿਭਾਉਣ ਉਪਰੰਤ ਮ੍ਰਿਤਕ ਸਰੀਰ ਨੂੰ ਖੇਤ ’ਚ ਲਿਜਾਇਆ ਗਿਆ, ਜਿੱਥੇ ਅੰਤਿਮ ਸੰਸਕਾਰ ਕੀਤਾ ਗਿਆ। ਸਸਕਾਰ ਮੌਕੇ ਨੌਜਵਾਨਾਂ ਨੇ ਝੋਟਾ ਅਮਰ ਰਹੇ ਦੇ ਆਕਾਸ਼ ਗੂੰਝਾਉ ਨਾਅਰੇ ਲਗਾਏ ਅਤੇ ਨਸ਼ਿਆਂ ਖਿਲਾਫ ਮੁਹਿੰਮ ਜਾਰੀ ਰੱਖਣ ਦਾ ਪ੍ਰਣ ਵੀ ਕੀਤਾ ਗਿਆ। ਇਸ ਮੌਕੇ ਅਕਾਲੀ ਦਲ (ਵਾਰਿਸ ਪੰਜਾਬ ਦੇ) ਪ੍ਰਧਾਨ ਤੇ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਖ਼ਾਲਸਾ, ਵਿਧਾਇਕ ਮਨਪ੍ਰੀਤ ਸਿੰਘ ਇਆਲੀ, ਅਕਾਲੀ ਦਲ (ਪੁਨਰ ਸੁਰਜੀਤ) ਦੇ ਆਗੂ ਇਕਬਾਲ ਸਿੰਘ ਝੂੰਦਾ, ਨਿਹੰਗ ਸਿੰਘ ਆਗੂ ਬਾਬਾ ਰਾਜਾ ਰਾਜ ਸਿੰਘ ਅਰਬਾਂ-ਖਰਬਾਂ ਵਾਲੇ, ਸ਼੍ਰੋਮਣੀ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਝੱਬਰ, ਨਵਜੋਤ ਕੌਰ ਲੰਬੀ, ਨੌਜਵਾਨ ਆਗੂ ਲਖਵੀਰ ਸਿੰਘ ਲੱਖਾ ਸਿਧਾਣਾ, ਭਾਨਾ ਸਿੱਧੂ, ਮੋਹਨਜੀਤ ਸਿੰਘ ਸ਼ੇਰੋਂ ਤੋਂ ਇਲਾਵਾ ਐਕਸ਼ਨ ਕਮੇਟੀ ਦੇ ਮੈਂਬਰ ਤੇ ਸ਼ਹਿਰ ਵਾਸੀ ਹਾਜ਼ਰ ਸਨ। ਸ਼ਰਧਾਂਜਲੀ ਸਮਾਗਮ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ 15 ਨੂੰ ਪਰਵਿੰਦਰ ਸਿੰਘ ਝੋਟਾ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ 15 ਨਵੰਬਰ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਹੋਵੇਗੀ। ਇਹ ਜਾਣਕਾਰੀ ਝੋਟੇ ਦੇ ਪਿਤਾ ਭੀਮ ਸਿੰਘ ਦੀ ਹਾਜ਼ਰੀ ’ਚ ਸ਼੍ਰੋਮਣੀ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਝੱਬਰ ਨੇ ਦਿੱਤੀ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਪਰਵਿੰਦਰ ਦੀ ਅੰਤਿਮ ਅਰਦਾਸ ’ਚ ਸ਼ਾਮਿਲ ਹੋਣ। ਇਸੇ ਦੌਰਾਨ ਅੱਜ ਝੋਟੇ ਦੀਆਂ ਅਸਥੀਆਂ ਚੁਗੀਆਂ ਗਈਆਂ। ਅਸਥੀਆਂ ਉੱਥੇ ਹੀ ਮਿੱਟੀ ’ਚ ਦੱਬ ਕੇ ਫਲਦਾਰ ਬੂਟਾ ਲਗਾਇਆ ਗਿਆ।

Ad Position 22
No active advertisement
ਪਿਛਲੀ ਖ਼ਬਰ ਬਰੇਟਾ ਵਾਸੀ ਦਾ ਨਿਕਲਿਆ ਡੇਢ ਕਰੋੜ ਦਾ ਇਨਾਮ ਅਗਲੀ ਖ਼ਬਰ ਸੋਨੇ ਦੇ ਲੈਣ ਦੇਣ ਤੋਂ ਹੋਈ ਖ਼ੂਨੀ ਝੜਪ-ਸੁਨਿਆਰੇ ਦੀ ਮੌਤ
Ad Position 24