11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਪਰਮਿੰਦਰ ਸਿੰਘ ਗੋਲਡੀ ਦੇ ਹਲਕਾ ਇੰਚਾਰਜ ਲੱਗਣ ਤੋਂ ਬਾਅਦ ਵਿਧਾਇਕਾ ਅਨਮੋਲ ਗਗਨ ਮਾਨ ਵਲੋਂ ਪਾਈ ਪੋਸਟ ਨੇ ਛੇੜੀ ਨਵੀਂ ਚਰਚਾ

ਖਰੜ, 10 ਨਵੰਬਰ (ਤਰਸੇਮ ਸਿੰਘ ਜੰਡਪੁਰੀ)- ਵਿਧਾਨ ਸਭਾ ਹਲਕਾ ਖਰੜ ਦੀ ਸਿਆਸਤ ਵਿਚ ਉਸ ਸਮੇਂ ਨਵੀਂ ਚਰਚਾ ਛਿੜ ਗਈ, ਜਦੋਂ ਵਿਧਾਇਕਾ ਅਨਮੋਲ ਗਗਨ ਮਾਨ ਨੇ ਦੀਵਾਲੀ ਤੋਂ ਬਾਅਦ ਆਪਣੇ ਫੇਸਬੁੱਕ ਅਕਾਊਂਟ ’ਤੇ ਇੱਕ ਭਾਵਪੂਰਨ ਪੋਸਟ ਸਾਂਝੀ ਕੀਤੀ । ਉਨ੍ਹਾਂ ਹਿੰਦੀ ਵਿਚ ਲਿਖਿਆ ਕਿ ਕਈ ਵਾਰ ਇਹ ਦਿਖਾਵਾ ਕਰਨਾ ਜ਼ਰੂਰੀ ਹੋ ਜਾਂਦਾ ਹੈ ਕਿ ਆਪਣੀ ਕਿਸ਼ਤੀ ਵਿਚ ਛੇਕ ਹੈ, ਤਾਂ ਜੋ ਉਹ ਲੋਕ ਖੁਦ ਹੀ ਛੱਡ ਕੇ ਚਲੇ ਜਾਣ, ਜੋ ਨਾਲ ਰਹਿਣ ਦੇ ਹੱਕਦਾਰ ਨਹੀਂ ਹਨ।

Ad Position 21
No active advertisement
ਅਜੀਤ ਡੈਸਕ 11-11-2026
ਖਰੜ, 10 ਨਵੰਬਰ (ਤਰਸੇਮ ਸਿੰਘ ਜੰਡਪੁਰੀ)- ਵਿਧਾਨ ਸਭਾ ਹਲਕਾ ਖਰੜ ਦੀ ਸਿਆਸਤ ਵਿਚ ਉਸ ਸਮੇਂ ਨਵੀਂ ਚਰਚਾ ਛਿੜ ਗਈ, ਜਦੋਂ ਵਿਧਾਇਕਾ ਅਨਮੋਲ ਗਗਨ ਮਾਨ ਨੇ ਦੀਵਾਲੀ ਤੋਂ ਬਾਅਦ ਆਪਣੇ ਫੇਸਬੁੱਕ ਅਕਾਊਂਟ ’ਤੇ ਇੱਕ ਭਾਵਪੂਰਨ ਪੋਸਟ ਸਾਂਝੀ ਕੀਤੀ । ਉਨ੍ਹਾਂ ਹਿੰਦੀ ਵਿਚ ਲਿਖਿਆ ਕਿ ਕਈ ਵਾਰ ਇਹ ਦਿਖਾਵਾ ਕਰਨਾ ਜ਼ਰੂਰੀ ਹੋ ਜਾਂਦਾ ਹੈ ਕਿ ਆਪਣੀ ਕਿਸ਼ਤੀ ਵਿਚ ਛੇਕ ਹੈ, ਤਾਂ ਜੋ ਉਹ ਲੋਕ ਖੁਦ ਹੀ ਛੱਡ ਕੇ ਚਲੇ ਜਾਣ, ਜੋ ਨਾਲ ਰਹਿਣ ਦੇ ਹੱਕਦਾਰ ਨਹੀਂ ਹਨ। ਜ਼ਿਕਰਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਆਮ ਆਦਮੀ ਪਾਰਟੀ ਵਲੋਂ ਪਰਮਿੰਦਰ ਸਿੰਘ ਗੋਲਡੀ ਨੂੰ ਹਲਕਾ ਖਰੜ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਸੀ । ਇਸ ਤੋਂ ਬਾਅਦ ਉਹ ਲਗਾਤਾਰ ਹਲਕੇ ਵਿਚ ਸਰਗਰਮ ਹਨ, ਜਦਕਿ ਅਨਮੋਲ ਗਗਨ ਮਾਨ ਦੀ ਸਿਆਸੀ ਸਰਗਰਮੀ ਮੁਕਾਬਲਤਨ ਘੱਟ ਦਿਖਾਈ ਦਿੱਤੀ । ਹੁਣ ਉਨ੍ਹਾਂ ਦੀ ਪੋਸਟ ਨੂੰ ਇਸ ਸਿਆਸੀ ਘਟਨਾਕ੍ਰਮ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ । ਇਸ ਦੌਰਾਨ ਉਨ੍ਹਾਂ ਦੇ ਅਸਤੀਫ਼ੇ ਦੀਆਂ ਅਫ਼ਵਾਹਾਂ ਵੀ ਪਹਿਲਾਂ ਚਰਚਾ ਵਿਚ ਰਹੀਆਂ ਹਨ, ਪਰ ਅਨਮੋਲ ਗਗਨ ਮਾਨ ਨੇ ਨਾ ਤਾਂ ਅਸਤੀਫ਼ੇ ਬਾਰੇ ਕੋਈ ਅਧਿਕਾਰਤ ਐਲਾਨ ਕੀਤਾ ਹੈ ਅਤੇ ਨਾ ਹੀ ਇਸਦੀ ਪੁਸ਼ਟੀ ਕੀਤੀ ਹੈ । ਦੂਜੇ ਪਾਸੇ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਰਵਿੰਦਰ ਸਿੰਘ ਖੇੜਾ ਨੇ ਵੀ ਪੋਸਟ ਰਾਹੀਂ ਉਨ੍ਹਾਂ ’ਤੇ ਤਿੱਖਾ ਸਿਆਸੀ ਨਿਸ਼ਾਨਾ ਸਾਧਿਆ ਹੈ ਤੇ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਵਾਅਦਿਆਂ ਦਾ ਜਵਾਬ ਦੇਣ ਦੀ ਗੱਲ ਆਖੀ ਹੈ । ਹੁਣ ਸਵਾਲ ਇਹ ਹੈ ਕਿ ਆਉਣ ਵਾਲੀਆਂ ਚੋਣਾਂ ਵਿਚ ‘ਆਪ’ ਵਲੋਂ ਅਨਮੋਲ ਗਗਨ ਮਾਨ, ਪਰਮਿੰਦਰ ਸਿੰਘ ਗੋਲਡੀ ਜਾਂ ਕਿਸੇ ਹੋਰ ਨੂੰ ਮੌਕਾ ਦਿੱਤਾ ਜਾਵੇਗਾ । ਫਿਲਹਾਲ ਇਸ ਬਾਰੇ ਸਥਿਤੀ ਸਪੱਸ਼ਟ ਨਹੀਂ ਹੈ।
Ad Position 22
No active advertisement
ਪਿਛਲੀ ਖ਼ਬਰ ਦੀਵਾਲੀ ਦੀ ਰਾਤ ਪੰਜਾਬ ਦੇ ਲੋਕਾਂ ਨੇ ਕਰੀਬ 200 ਕਰੋੜ ਰੁਪਏ ਦੇ ਪਟਾਕੇ ਫੂਕੇ ਸੂਬੇ ’ਚ ਤਿਉਹਾਰਾਂ ਮੌਕੇ 200 ਕਰੋੜ ਰੁਪ... ਅਗਲੀ ਖ਼ਬਰ ਲਾਲਜੀਤ ਸਿੰਘ ਭੁੱਲਰ ਨੇ ਸੋਸ਼ਲ ਮੀਡੀਆ ’ਤੇ ਚੋਣਾਂ ਨਾ ਲੜਨ ਦੀ ਪਵਾਈ ਪੋਸਟ
Ad Position 24