ਸੁਖਵਿੰਦਰ ਸਿੋਂਘ ਸੁੱਖ ਉਮਰਪੁਰਾ ਬਣੇ ਲੋਕ ਜਨ ਸ਼ਕਤੀ
ਪਾਰਟੀ ਦੇ ਪੰਜਾਬ ਪ੍ਰਧਾਨ ਤੇ ਕੋਰ ਕਮੇਟੀ ਮੈਂਬਰ
ਬਟਾਲਾ, 10 ਨਵੰਬਰ (ਹਰਦੇਵ ਸਿੰੰਘ ਸੰਧੂ)-ਬਟਾਲਾ ਦੇ ਲੋਕ ਸੇਵਾ ਨੂੰ ਸਮਰਪਿਤ ਤੇ ਲੋਕ ਜਨ ਸ਼ਕਤੀ ਪਾਰਟੀ (ਰਾਮ ਵਿਲਾਸ) ’ਚ ਲੰਮਾਂ ਸਮਾਂ ਸੇਵਾਵਾਂ ਨਿਭਾਅ ਰਹੇ ਨਿਧੜਕ ਨੌਜਵਾਨ ਸੁਖਵਿੰਦਰ ਸਿੋਂਘ ਸੁੱਖ ਉਮਰਪੁਰਾ ਬਟਾਲਾ ਨੂੰ ਉਨ੍ਹਾਂ ਦੀਆਂ ਪਾਰਟੀ ਪ੍ਰਤੀ ਕੀਤੀਆਂ ਸੇਵਾਵਾਂ ਨੂੰ ਮੁੱਖ ਰਖਦਿਆਂ ਲੋਕ ਜਨ ਸ਼ਕਤੀ ਪਾਰਟੀ ਦੇ ਕੌਮੀ ਪ੍ਰਧਾਨ ਚਿਰਾਗ ਪਾਸਵਾਨ ਵਲੋਂ ਸੁੱਖਵਿੰਦਰ ਸਿੰਘ ਸੁੱਖ ਉਮਰਪੁਰਾ ਨੂੰ ਪਾਰਟੀ ਦਾ ਐਸ. ਸੀ.
ਬਟਾਲਾ, 10 ਨਵੰਬਰ (ਹਰਦੇਵ ਸਿੰੰਘ ਸੰਧੂ)-ਬਟਾਲਾ ਦੇ ਲੋਕ ਸੇਵਾ ਨੂੰ ਸਮਰਪਿਤ ਤੇ ਲੋਕ ਜਨ ਸ਼ਕਤੀ ਪਾਰਟੀ (ਰਾਮ ਵਿਲਾਸ) ’ਚ ਲੰਮਾਂ ਸਮਾਂ ਸੇਵਾਵਾਂ ਨਿਭਾਅ ਰਹੇ ਨਿਧੜਕ ਨੌਜਵਾਨ ਸੁਖਵਿੰਦਰ ਸਿੋਂਘ ਸੁੱਖ ਉਮਰਪੁਰਾ ਬਟਾਲਾ ਨੂੰ ਉਨ੍ਹਾਂ ਦੀਆਂ ਪਾਰਟੀ ਪ੍ਰਤੀ ਕੀਤੀਆਂ ਸੇਵਾਵਾਂ ਨੂੰ ਮੁੱਖ ਰਖਦਿਆਂ ਲੋਕ ਜਨ ਸ਼ਕਤੀ ਪਾਰਟੀ ਦੇ ਕੌਮੀ ਪ੍ਰਧਾਨ ਚਿਰਾਗ ਪਾਸਵਾਨ ਵਲੋਂ ਸੁੱਖਵਿੰਦਰ ਸਿੰਘ ਸੁੱਖ ਉਮਰਪੁਰਾ ਨੂੰ ਪਾਰਟੀ ਦਾ ਐਸ.ਸੀ./ਐਸ.ਟੀ. ਪੰਜਾਬ ਦਾ ਪ੍ਰਧਾਨ ਤੇ ਕੋਰ ਕਮੇਟੀ ਮੈਂਬਰ ਨਿਯੁਕਤ ਕੀਤਾ ਗਿਆ ਹੈ । ਸੁਖਵਿੰਦਰ ਸਿੰਘ ਸੁੱਖ ਉਮਰਪੁਰਾ ਨੂੰ ਪਾਰਟੀ ਦੇ ਰਾਸ਼ਟਰੀ ਚੀਫ ਜਨਰਲ ਸਕੱਤਰ ਡਾਕਟਰ ਕੇ.ਪੀ. ਚੌਧਰੀ ਤੇ ਚੀਫ ਜਨਰਲ ਸਕੱਤਰ ਪੰਜਾਬ ਪ੍ਰੇਮ ਸਿੰਘ ਸਫ਼ਰੀ ਨੇ ਨਿਯੁਕਤੀ ਪੱਤਰ ਦਿੱਤਾ । ਇਸ ਮੌਕੇ ਸੁੱਖ ਉਮਰਪੁਰਾ ਨੇ ਕਿਹਾ ਕਿ ਪਾਰਟੀ ਨੇ ਮੇਰੇ ਉੱਪਰ ਵਿਸ਼ਵਾਸ ਕਰਦਿਆਂ ਜਿਹੜੀ ਸੇਵਾ ਮੈਨੂੰ ਸੌਂਪੀ ਹੈ ਉਸਨੂੰ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਵਾਂਗਾ ਤੇ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਵਾਂਗਾ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਇਸਤਰੀ ਵਿੰਗ ਪੰਜਾਬ ਅਰੁਣਾ ਚੋਧਰੀ, ਜਸਵੰਤ ਸਿੰਘ ਤਰਨਤਾਰਨ ਚੀਫ ਜਨਰਲ ਸਕੱਤਰ ਪੰਜਾਬ, ਹਰਚਰਨ ਸਿੰਘ ਜ਼ਿਲ੍ਹਾ ਪ੍ਰਧਾਨ ਤਰਨਤਾਰਨ, ਜੋਗਿੰਦਰ ਸਿੰਘ ਮਿਸ਼ਰਪੁਰਾ, ਸੱਜਣ ਸਿੰਘ ਕੰਡੀਲਾ, ਸਤਵਿੰਦਰ ਸਿੰਘ ਲਾਡੀ, ਕੁਲਵੰਤ ਸਿੰਘ ਲੱਧਾਮੁੰਡਾ, ਮੰਗਲ ਸਿੰਘ ਚਾਹਲ ਆਦਿ ਹਾਜ਼ਰ ਸਨ।