12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਪਾਕਿ ’ਚ ਪੁਲਿਸ ਮੁਕਾਬਲੇ ਦੌਰਾਨ ਮਾਰਿਆ ਗਿਆ ਲੋੜੀਂਦਾ ਅੱਤਵਾਦੀ ਕਮਾਂਡਰ ਸੈਫੁੱਲਾ

ਅੰਮ੍ਰਿਤਸਰ, 12 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਖ਼ੈਬਰ ਪਖਤੂਨਖਵਾ ਸੂਬੇ ’ਚ ਪੁਲਿਸ ਨੇ ਵਿਸ਼ੇਸ਼ ਮੁਹਿੰਮ ਦੌਰਾਨ ਲੋੜੀਂਦੇ ਅੱਤਵਾਦੀ ਕਮਾਂਡਰ ਸੈਫੁੱਲਾ ਨੂੰ ਮਾਰ ਦਿੱਤਾ ਹੈ। ਸੈਫੁੱਲਾ ਬੰਬ ਧਮਾਕਿਆਂ ਅਤੇ ਪੁਲਿਸ ਚੌਕੀਆਂ ’ਤੇ ਹਮਲਿਆਂ ਸਮੇਤ ਕਈ ਗੰਭੀਰ ਅੱਤਵਾਦੀ ਘਟਨਾਵਾਂ ’ਚ ਸ਼ਾਮਿਲ ਸੀ।

Ad Position 21
No active advertisement
ਅਜੀਤ ਡੈਸਕ 13-11-2026
ਅੰਮ੍ਰਿਤਸਰ, 12 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਖ਼ੈਬਰ ਪਖਤੂਨਖਵਾ ਸੂਬੇ ’ਚ ਪੁਲਿਸ ਨੇ ਵਿਸ਼ੇਸ਼ ਮੁਹਿੰਮ ਦੌਰਾਨ ਲੋੜੀਂਦੇ ਅੱਤਵਾਦੀ ਕਮਾਂਡਰ ਸੈਫੁੱਲਾ ਨੂੰ ਮਾਰ ਦਿੱਤਾ ਹੈ। ਸੈਫੁੱਲਾ ਬੰਬ ਧਮਾਕਿਆਂ ਅਤੇ ਪੁਲਿਸ ਚੌਕੀਆਂ ’ਤੇ ਹਮਲਿਆਂ ਸਮੇਤ ਕਈ ਗੰਭੀਰ ਅੱਤਵਾਦੀ ਘਟਨਾਵਾਂ ’ਚ ਸ਼ਾਮਿਲ ਸੀ। ਪੁਲਿਸ ਮੁਤਾਬਿਕ ਇਹ ਕਾਰਵਾਈ ਖ਼ੁਫ਼ੀਆ ਜਾਣਕਾਰੀ ਦੇ ਆਧਾਰ ’ਤੇ ਕੀਤੀ ਗਈ।ਜ਼ਿਲ੍ਹਾ ਪੁਲਿਸ ਅਧਿਕਾਰੀ ਵਕਾਰ ਅਹਿਮਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੰਘੇ ਦਿਨ ਬੁੱਧਵਾਰ ਨੂੰ ਖ਼ੈਬਰ ਜ਼ਿਲ੍ਹੇ ਦੀ ਬਾਰਾ ਤਹਿਸੀਲ ਦੇ ਸ਼ੇਖਾਨ ਪੁਲ ਇਲਾਕੇ ’ਚ ਇਹ ਆਪ੍ਰੇਸ਼ਨ ਚਲਾਇਆ ਗਿਆ। ਪੁਲਿਸ ਨੂੰ ਸੂਹ ਮਿਲੀ ਸੀ ਕਿ ਸੈਫੁੱਲਾ ਇਲਾਕੇ ’ਚ ਮੌਜੂਦ ਹੈ ਅਤੇ ਬਾਰਾ ਤੋਂ ਪਿਸ਼ਾਵਰ ਵੱਲ ਜਾ ਰਿਹਾ ਹੈ। ਜਦੋਂ ਪੁਲਿਸ ਟੀਮ ਨੇ ਉਸ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਤਾਂ ਦੋਵਾਂ ਧਿਰਾਂ ਵਿਚਾਲੇ ਗੋਲੀਬਾਰੀ ਸ਼ੁਰੂ ਹੋ ਗਈ। ਇਸ ਮੁਕਾਬਲੇ ਦੌਰਾਨ ਸੈਫੁੱਲਾ ਮਾਰਿਆ ਗਿਆ। ਪੁਲਿਸ ਅਧਿਕਾਰੀ ਅਨੁਸਾਰ ਸੈਫੁੱਲਾ ਖ਼ਿਲਾਫ਼ ਖ਼ੈਬਰ ਜ਼ਿਲ੍ਹੇ ਦੇ ਅਲੀ ਮਸਜਿਦ ਪੁਲਿਸ ਥਾਣੇ ਅਧੀਨ ਪੈਂਦੇ ਇਲਾਕਿਆਂ ’ਚ ਬੰਬ ਧਮਾਕੇ ਕਰਨ ਅਤੇ ਪੁਲਿਸ ਚੌਕੀਆਂ ਨੂੰ ਨਿਸ਼ਾਨਾ ਬਣਾਉਣ ਦੇ ਕਈ ਮਾਮਲੇ ਦਰਜ ਸਨ। ਪਾਕਿ ਦੇ ਅੱਤਵਾਦ ਵਿਰੋਧੀ ਵਿਭਾਗ ਅਤੇ ਪੁਲਿਸ ਨੂੰ ਲੰਬੇ ਸਮੇਂ ਤੋਂ ਉਸ ਦੀ ਤਲਾਸ਼ ਸੀ ਅਤੇ ਉਸ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖੀ ਜਾ ਰਹੀ ਸੀ। ਪੁਲਿਸ ਨੇ ਦੱਸਿਆ ਕਿ ਸੈਫੁੱਲਾ ਹਾਲ ਹੀ ’ਚ ਅਫ਼ਗਾਨਿਸਤਾਨ ਤੋਂ ਪਰਤ ਕੇ ਖ਼ੈਬਰ ਜ਼ਿਲ੍ਹੇ ’ਚ ਆਇਆ ਸੀ। ਹਾਲਾਂਕਿ, ਇਸ ਬਾਰੇ ਅਜੇ ਖ਼ੁਲਾਸਾ ਨਹੀਂ ਕੀਤਾ ਗਿਆ ਕਿ ਉਹ ਅਫ਼ਗਾਨਿਸਤਾਨ ’ਚ ਕਿੰਨਾ ਸਮਾਂ ਰਿਹਾ ਅਤੇ ਪਾਕਿ ਆ ਕੇ ਕਿੱਥੇ ਠਹਿਰਿਆ ਸੀ।
Ad Position 22
No active advertisement
ਪਿਛਲੀ ਖ਼ਬਰ ਜੇਲ੍ਹ ’ਚ ਇਮਰਾਨ ਖ਼ਾਨ ਅਤੇ ਬੁਸ਼ਰਾ ਬੀਬੀ ਦੀ ਵਕੀਲਾਂ ਨਾਲ 3 ਘੰਟੇ ਮੁਲਾਕਾਤ ਅਗਲੀ ਖ਼ਬਰ ਪਾਕਿਸਤਾਨੀ ਕਸ਼ਮੀਰ ਨੂੰ ‘ਆਜ਼ਾਦ’ ਨਹੀਂ ‘ਮਕਬੂਜ਼ਾ ਕਸ਼ਮੀਰ’ ਕਹੋ-ਸਰਦਾਰ ਉਮਰ ਨਜ਼ੀਰ
Ad Position 24