ਐੱਸ. ਏ. ਐੱਸ. ਨਗਰ, 18 ਨਵੰਬਰ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 10ਵੀਂ ਸ਼੍ਰੇਣੀ ਦੀ ਸਤੰਬਰ 2026 ਵਿਚ ਲਈ ਗਈ ਪੰਜਾਬੀ ਵਾਧੂ ਵਿਸ਼ਾ (ਸਪੈਸ਼ਲ ਪ੍ਰੀਖਿਆ) ਦਾ ਨਤੀਜਾ ਬੀਤੀ 2 ਨਵੰਬਰ ਨੂੰ ਐਲਾਨਿਆ ਜਾ ਚੁੱਕਾ ਹੈ। ਜਿਹੜੇ ਪ੍ਰੀਖਿਆਰਥੀ ਆਪਣੀ ਉੱਤਰ-ਪੱਤਰੀ ਦੀ ਰੀ-ਚੈਕਿੰਗ ਜਾਂ ਰੀ-ਵੈਲੂਏਸ਼ਨ ਕਰਵਾਉਣਾ ਚਾਹੁੰਦੇ ਹਨ, ਉਹ ਬੋਰਡ ਦੀ ਵੈੱਬਸਾਈਟ ਤੋਂ ਸੰਬੰਧਿਤ ਫਾਰਮ ਡਾਊਨਲੋਡ ਕਰਕੇ ਭਰ ਸਕਦੇ ਹਨ। ਇਹ ਜਾਣਕਾਰੀ ਸਾਂਝੀ ਕਰਦਿਆਂ ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਨਿਰਧਾਰਤ ਫਾਰਮ ਭਰਨ ਉਪਰੰਤ ਬਣਦੀ ਫ਼ੀਸ ਸਮੇਤ ਆਪਣੀ ਅਰਜ਼ੀ ਬੋਰਡ ਦੇ ਮੁੱਖ ਦਫ਼ਤਰ ਜਾਂ ਸੰਬੰਧਿਤ ਖੇਤਰੀ ਦਫ਼ਤਰ ਵਿਖੇ ਜਮ੍ਹਾਂ ਕਰਵਾਉਣ ਦੀ ਆਖ਼ਰੀ ਮਿਤੀ 25 ਨਵੰਬਰ ਹੈ।