18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਪਠਾਨਕੋਟ ਤੋਂ ਗੱਡੀ ਖੋਹਣ ਦੇ ਮਾਮਲੇ ’ਚ ਪੁਲਿਸ ਲੁਟੇਰਿਆਂ ਨੇੜੇ ਪੁੱਜੀ ਜਲਦ ਕਰ ਸਕਦੀ ਹੈ ਪੁਲਿਸ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੇ ਕਾਰ ਬਰਾਮਦਗੀ ਦਾ ਖੁਲਾਸਾ

ਅੰਮ੍ਰਿਤਸਰ, 18 ਨਵੰਬਰ (ਰੇਸ਼ਮ ਸਿੰਘ)-ਬੀਤੇ ਦਿਨੀਂ ਪਠਾਨਕੋਟ ਤੋਂ ਬੰਦੂਕ ਵਿਖਾ ਕੇ ਗੱਡੀ ਖੋਹਣ ਦੇ ਚਰਚਿਤ ਮਾਮਲੇ ’ਚ ਪੁਲਿਸ ਵਲੋਂ ਲਗਭਗ ਮੁਲ਼ਜ਼ਮਾਂ ਦੀ ਪੈੜ ਨੱਪ ਲਈ ਗਈ ਹੈ ਅਤੇ ਪੁਲਿਸ ਵਲੋਂ ਜਲਦ ਹੀ ਕਾਰ ਬਰਾਮਦਗੀ ਕਰਕੇ ਮੁਲਜ਼ਮਾਂ ਦੀ ਗ੍ਰਿਫਤਾਰੀ ਦਾ ਖੁਲਾਸਾ ਕੀਤਾ ਜਾ ਸਕਦਾ ਹੈ। ਇਹ ਘਟਨਾ 2 ਦਿਨ ਪਹਿਲਾਂ ਦੀ ਹੈ ਜਦੋਂ ਕਿ ਪਠਾਨਕੋਟ ਤੋਂ ਕਾਰ ਐਕਸ.

Ad Position 21
No active advertisement
ਆਈ.ਜੀ. ਸਰਹੱਦੀ ਰੇਂਜ ਗੁਰਪ੍ਰੀਤ ਸਿੰਘ ਭੁੱਲਰ। 19-11-2026
ਅੰਮ੍ਰਿਤਸਰ, 18 ਨਵੰਬਰ (ਰੇਸ਼ਮ ਸਿੰਘ)-ਬੀਤੇ ਦਿਨੀਂ ਪਠਾਨਕੋਟ ਤੋਂ ਬੰਦੂਕ ਵਿਖਾ ਕੇ ਗੱਡੀ ਖੋਹਣ ਦੇ ਚਰਚਿਤ ਮਾਮਲੇ ’ਚ ਪੁਲਿਸ ਵਲੋਂ ਲਗਭਗ ਮੁਲ਼ਜ਼ਮਾਂ ਦੀ ਪੈੜ ਨੱਪ ਲਈ ਗਈ ਹੈ ਅਤੇ ਪੁਲਿਸ ਵਲੋਂ ਜਲਦ ਹੀ ਕਾਰ ਬਰਾਮਦਗੀ ਕਰਕੇ ਮੁਲਜ਼ਮਾਂ ਦੀ ਗ੍ਰਿਫਤਾਰੀ ਦਾ ਖੁਲਾਸਾ ਕੀਤਾ ਜਾ ਸਕਦਾ ਹੈ। ਇਹ ਘਟਨਾ 2 ਦਿਨ ਪਹਿਲਾਂ ਦੀ ਹੈ ਜਦੋਂ ਕਿ ਪਠਾਨਕੋਟ ਤੋਂ ਕਾਰ ਐਕਸ.ਯੂ.ਵੀ 500 ਦੇ ਡਰਾਈਵਰ ਨੂੰ ਬਾਹਰ ਕੱਢ ਕੇ ਪਿਸਤੌਲ ਵਿਖਾ ਕੇ ਕਾਰ ਖੋਹ ਲਈ ਗਈ ਸੀ। ਸਰਹੱਦੀ ਖੇਤਰ ’ਚ ਵਾਪਰੀ ਇਸ ਘਟਨਾ ਉਪਰੰਤ ਸਾਰੇ ਜ਼ਿਲ੍ਹਿਆਂ ’ਚ ਰੈੱਡ ਅਲਰਟ ਕਰ ਦਿੱਤਾ ਗਿਆ ਸੀ। ਇਹ ਵੀ ਪਤਾ ਲੱਗਾ ਸੀ ਕਿ ਕਾਰ ਖੋਹਣ ਵਾਲੇ ਪਹਿਲਾਂ ਮਾਧੋਪੁਰ ਤੇ ਫਿਰ ਗੁਰਦਾਸਪੁਰ ਵੱਲ ਭੱਜ ਨਿਕਲੇ ਸਨ। ਹੁਣ ਬੀਤੀ ਰਾਤ ਹੀ ਪਤਾ ਲੱਗਿਆ ਸੀ ਕਿ ਇਹ ਕਾਰ ਅੰਮ੍ਰਿਤਸਰ ਦੀ ਹਦੂਦ ’ਚ ਆ ਗਈ ਹੈ ਜਦੋਂ ਕਿ ਇਹ ਕੱਥੂਨੰਗਲ ਟੋਲ ਪਲਾਜ਼ਾ ’ਤੇ ਸੀ.ਸੀ.ਸੀ.ਵੀ. ਕੈਮਰੇ ’ਚ ਇਹ ਕੈਦ ਹੋ ਗਈ। ਸੂਤਰਾਂ ਅਨੁਸਾਰ ਕਾਰ ਖੋਹਣ ਵਾਲਿਆਂ ਨੇ ਹੋਰ ਕਾਰ ਵੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਨਾਕਾਮ ਰਹਿਣ ’ਤੇ ਇਹ ਕਾਰ ਖੋਹ ਲਈ ਤੇ ਫਰਾਰ ਹੋ ਗਏ। ਆਈ. ਜੀ. ਸਰਹੱਦੀ ਰੇਂਜ ਗੁਰਪ੍ਰੀਤ ਸਿੰਘ ਭੁੱਲਰ ਦਾ ਕਹਿਣਾ ਹੈ ਕਿ ਪੁਲਿਸ ਮੁਲਜ਼ਮਾਂ ਦਾ ਲਗਾਤਾਰ ਪਿੱਛਾ ਕਰ ਰਹੀ ਹੈ ਅਤੇ ਜਲਦ ਹੀ ਉਨ੍ਹਾਂ ਨੂੰ ਫੜ ਲਵੇਗਾ।
Ad Position 22
No active advertisement
ਪਿਛਲੀ ਖ਼ਬਰ ਪੰਥਕ ਏਕਤਾ ਸਮੇਂ ਦੀ ਮੁੱਖ ਲੋੜ-ਭਾਈ ਜਸਵੀਰ ਸਿੰਘ ਖ਼ਾਲਸਾ ਬਾਬਾ ਜੋਗਿੰਦਰ ਸਿੰਘ ਦੀ ਬਰਸੀ ਸੰਬੰਧੀ ਸਮਾਗਮ ਕਰਵਾਏ ਅਗਲੀ ਖ਼ਬਰ ਦੋਸਤਾਂ ’ਚ ਹੋਈ ਤਕਰਾਰਬਾਜ਼ੀ ਦੌਰਾਨ ਚੱਲੀ ਗੋਲੀ, ਇਕ ਦੀ ਮੌਤ
Ad Position 24