ਧਰਮ ਪ੍ਰਚਾਰ ਤੇ ਵਿੱਦਿਅਕ ਸੰਸਥਾਵਾਂ ਦੀ ਪ੍ਰਫੁੱਲਤਾ ਲਈ ਯਤਨ ਜੁਟਾਵਾਂਗਾ-ਗੁਰਪ੍ਰੀਤ ਸਿੰਘ ਝੱਬਰ
ਮਾਨਸਾ, 20 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸ ਦੌਰਾਨ ਸਰਬਸੰਮਤੀ ਨਾਲ ਚੁਣੇ ਗਏ ਸਭ ਤੋਂ ਛੋਟੀ ਉਮਰ ਦੇ ਮੈਂਬਰ ਹਨ ਗੁਰਪ੍ਰੀਤ ਸਿੰਘ ਝੱਬਰ। 1983 ’ਚ ਜ਼ਿਲੇ੍ਹ ਦੇ ਪਿੰਡ ਝੱਬਰ ਵਿਖੇ ਸੁਖਦੇਵ ਸਿੰਘ ਦੇ ਘਰ ਮਾਤਾ ਜਰਨੈਲ ਕੌਰ ਦੀ ਕੁੱਖੋਂ ਜਨਮੇ ਗੁਰਪ੍ਰੀਤ ਨੇ 12ਵੀਂ ਤੱਕ ਵਿੱਦਿਆ ਹਾਸਲ ਕੀਤੀ।
ਮਾਨਸਾ, 20 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸ ਦੌਰਾਨ ਸਰਬਸੰਮਤੀ ਨਾਲ ਚੁਣੇ ਗਏ ਸਭ ਤੋਂ ਛੋਟੀ ਉਮਰ ਦੇ ਮੈਂਬਰ ਹਨ ਗੁਰਪ੍ਰੀਤ ਸਿੰਘ ਝੱਬਰ। 1983 ’ਚ ਜ਼ਿਲੇ੍ਹ ਦੇ ਪਿੰਡ ਝੱਬਰ ਵਿਖੇ ਸੁਖਦੇਵ ਸਿੰਘ ਦੇ ਘਰ ਮਾਤਾ ਜਰਨੈਲ ਕੌਰ ਦੀ ਕੁੱਖੋਂ ਜਨਮੇ ਗੁਰਪ੍ਰੀਤ ਨੇ 12ਵੀਂ ਤੱਕ ਵਿੱਦਿਆ ਹਾਸਲ ਕੀਤੀ। ਉਪਰੰਤ ਉਹ ਸ਼੍ਰੋਮਣੀ ਅਕਾਲੀ ਦਲ (ਅ) ’ਚ ਸਰਗਰਮ ਹੋ ਗਏ। ਸ਼੍ਰੋਮਣੀ ਕਮੇਟੀ ਦੇ ਹਲਕਾ ਜੋਗਾ ਤੋਂ 2011 ’ਚ ਮੈਂਬਰ ਚੁਣੇ ਜਾਣ ਬਾਅਦ ਉਹ 2012 ’ਚ ਸ਼੍ਰੋਮਣੀ ਅਕਾਲੀ ਦਲ (ਬ) ’ਚ ਸ਼ਾਮਿਲ ਹੋ ਗਏ। ਉਹ ਹਲਕੇ ’ਚ ਬੱਚਿਆਂ ਨੂੰ ਬਾਣੇ ਤੇ ਬਾਣੀ ਦੇ ਧਾਰਨੀ ਬਣਾਉਣ ਲਈ ਵੀ ਸਰਗਰਮ ਰਹੇ ਅਤੇ ਪਿਛਲੇ ਦਹਾਕੇ ਤੋਂ ਸਾਰੇ ਪਿੰਡਾਂ ’ਚ ਧਾਰਮਿਕ ਕੈਂਪ ਲਗਾ ਕੇ ਬੱਚਿਆਂ ਦੇ ਮੁਕਾਬਲੇ ਵੀ ਕਰਵਾਉਂਦੇ ਆ ਰਹੇ ਹਨ। ਦੱਸਣਯੋਗ ਹੈ ਕਿ ਉਨ੍ਹਾਂ ਦਾ ਸਾਰਾ ਪਰਿਵਾਰ ਪੂਰਨ ਗੁਰਸਿੱਖ ਹੈ। ਉੱਘੇ ਸਿੱਖ ਪ੍ਰਚਾਰਕ ਬਾਬਾ ਦਲੇਰ ਸਿੰਘ ਖੇੜੀ ਵਾਲਿਆਂ ਦੇ ਨਜ਼ਦੀਕੀ ਰਿਸ਼ਤੇਦਾਰ ਸ: ਝੱਬਰ ਇਸ ਤੋਂ ਪਹਿਲਾਂ 2 ਵਾਰ ਅੰਤ੍ਰਿਗ ਕਮੇਟੀ ਦੇ ਮੈਂਬਰ ਵੀ ਰਹੇ ਅਤੇ ਪਿਛਲੇ ਵਰ੍ਨੇ੍ਹ ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਦਾ ਬੁਲਾਰਾ ਵੀ ਨਿਯੁਕਤ ਗਿਆ। ‘ਅਜੀਤ’ ਨਾਲ ਗੱਲਬਾਤ ਕਰਦਿਆਂ ਸ: ਝੱਬਰ ਨੇ ਸ਼੍ਰੋਮਣੀ ਕਮੇਟੀ ਦੇ ਸਮੁੱਚੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਧਰਮ ਪ੍ਰਚਾਰ ਨੂੰ ਹੋਰ ਤੇਜ਼ ਕਰਨ ’ਚ ਪੂਰਨ ਸਹਿਯੋਗ ਦੇਣਗੇ ਅਤੇ ਐਸ.ਜੀ.ਪੀ.ਸੀ. ਦੀਆਂ ਵਿੱਦਿਅਕ ਸੰਸਥਾਵਾਂ ਨੂੰ ਹੋਰ ਮਿਆਰੀ ਬਣਾਉਣ ਲਈ ਵੀ ਯਤਨ ਜੁਟਾਏ ਜਾਣਗੇ ਅਤੇ ਨੌਜਵਾਨਾਂ ਨੂੰ ਬਾਣੇ ਤੇ ਬਾਣੀ ਦੇ ਧਾਰਨੀ ਬਣਾਉਣ ਲਈ ਪਹਿਲਾਂ ਵਾਂਗ ਸਰਗਰਮੀ ਜਾਰੀ ਰੱਖਣਗੇ।