25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2026

ਜਵਾਈ ਨੇ ਟੈਂਪੂ ਟਰੈਵਲਰ ਹੇਠ ਕੁਚਲ ਕੇ ਸੱਸ ਦੀ ਕੀਤੀ ਹੱਤਿਆ ਗੁਆਂਢੀ ਵੀ ਹੋਇਆ ਗੰਭੀਰ ਜ਼ਖਮੀ

ਹੁਸ਼ਿਆਰਪੁਰ, 24 ਨਵੰਬਰ (ਬਲਜਿੰਦਰਪਾਲ ਸਿੰਘ)-ਘਰੇਲੂ ਵਿਵਾਦ ਦੇ ਚੱਲਦੇ ਇਕ ਵਿਅਕਤੀ ਨੇ ਆਪਣੀ ਸੱਸ ਅਤੇ ਉਸਦੇ ਗੁਆਂਢੀ ਨੂੰ ਟੈਂਪੂ ਟਰੈਵਲਰ ਨਾਲ ਕੁਚਲ ਦਿੱਤਾ। ਹਾਦਸੇ ’ਚ 85 ਸਾਲਾਂ ਔਰਤ ਦੀ ਮੌਤ ਹੋ ਗਈ ਜਦਕਿ ਜ਼ਖ਼ਮੀ ਗੁਆਂਢੀ ਦੀ ਲੱਤ ਵੱਢਣੀ ਪਈ।

Ad Position 21
No active advertisement
ਅਜੀਤ ਡੈਸਕ 25-11-2026
ਹੁਸ਼ਿਆਰਪੁਰ, 24 ਨਵੰਬਰ (ਬਲਜਿੰਦਰਪਾਲ ਸਿੰਘ)-ਘਰੇਲੂ ਵਿਵਾਦ ਦੇ ਚੱਲਦੇ ਇਕ ਵਿਅਕਤੀ ਨੇ ਆਪਣੀ ਸੱਸ ਅਤੇ ਉਸਦੇ ਗੁਆਂਢੀ ਨੂੰ ਟੈਂਪੂ ਟਰੈਵਲਰ ਨਾਲ ਕੁਚਲ ਦਿੱਤਾ। ਹਾਦਸੇ ’ਚ 85 ਸਾਲਾਂ ਔਰਤ ਦੀ ਮੌਤ ਹੋ ਗਈ ਜਦਕਿ ਜ਼ਖ਼ਮੀ ਗੁਆਂਢੀ ਦੀ ਲੱਤ ਵੱਢਣੀ ਪਈ। ਮ੍ਰਿਤਕਾ ਦੀ ਪਹਿਚਾਣ ਹਰਭਜਨ ਕੌਰ ਅਤੇ ਜ਼ਖਮੀ ਦੀ ਪਹਿਚਾਣ ਜਸਵੀਰ ਸਿੰਘ (55) ਵਜੋਂ ਹੋਈ। ਦੋਵੇਂ ਨਿਊ ਦੀਪ ਨਗਰ ਹੁਸ਼ਿਆਰਪੁਰ ਦੇ ਰਹਿਣ ਵਾਲੇ ਸਨ। ਪੁਲਿਸ ਅਨੁਸਾਰ ਘਟਨਾ ਸੋਮਵਾਰ ਸ਼ਾਮ ਦੀ ਹੈ। ਹਰਭਜਨ ਆਪਣੇ ਗੁਆਂਢੀ ਜਸਵੀਰ ਸਿੰਘ ਦੇ ਘਰ ਦੇ ਬਾਹਰ ਖੜ੍ਹੀ ਸੀ। ਇਸ ਦੌਰਾਨ ਉਸਦਾ ਜਵਾਈ ਬਲਜੀਤ ਸਿੰਘ ਵਾਸੀ ਪਿੰਡ ਬਾਗੋਵਾਲ ਟੈਂਪੂ ਟਰੈਵਲਰ ਲੈ ਕੇ ਉੱਥੇ ਪਹੁੰਚਿਆ ਅਤੇ ਕਥਿਤ ਤੌਰ ’ਤੇ ਦੋਹਾਂ ਨੂੰ ਗੱਡੀ ਨਾਲ ਕੁਚਲ ਦਿੱਤਾ। ਘਟਨਾ ਤੋਂ ਬਾਅਦ ਉਹ ਮੌਕੇ ਤੋਂ ਫ਼ਰਾਰ ਹੋ ਗਿਆ। ਪਰਿਵਾਰਿਕ ਮੈਂਬਰਾਂ ਨੇ ਦੋਹਾਂ ਜ਼ਖਮੀਆਂ ਨੂੰ ਹੁਸ਼ਿਆਰਪੁਰ ਦੇ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ। ਜਸਵੀਰ ਸਿੰਘ ਨੇ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੂੰ ਉਸਦੀ 1 ਲੱਤ ਕੱਟਣੀ ਪਈ। ਇਸਦੇ ਬਾਅਦ ਦੋਹਾਂ ਨੂੰ ਲੁਧਿਆਣਾ ਸਥਿਤ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ, ਜਿੱਥੇ ਇਲਾਜ ਦੌਰਾਨ ਹਰਭਜਨ ਕੌਰ ਦੀ ਮੌਤ ਹੋ ਗਈ। ਪੁਲਿਸ ਮੁਤਾਬਿਕ ਕਥਿਤ ਦੋਸ਼ੀ ਬਲਜੀਤ ਸਿੰਘ ਅਤੇ ਉਸਦੀ ਪਤਨੀ ਵਿਚਕਾਰ ਘਰੇਲੂ ਵਿਵਾਦ ਚੱਲ ਰਿਹਾ ਸੀ। ਕਰੀਬ ਚਾਰ-ਪੰਜ ਮਹੀਨੇ ਪਹਿਲਾਂ ਉਸਦੀ ਪਤਨੀ ਸਹੁਰਿਆਂ ਤੋਂ ਆਪਣੇ ਮਾਪਿਆਂ ਕੋਲ ਆ ਗਈ ਸੀ ਅਤੇ ਉੱਥੇ ਰਹਿ ਰਹੀ ਸੀ। ਥਾਣਾ ਇੰਡਸਟਰੀਅਲ ਫੋਕਲ ਪੁਆਇੰਟ ਪੁਰਹੀਰਾਂ ਦੇ ਐੱਸ.ਐਚ.ਓ. ਸਬ ਇੰਸਪੈਕਟਰ ਰਾਜੇਸ਼ ਕੁਮਾਰ ਨੇ ਦੱਸਿਆ ਕਿ ਮੰਗਲਵਾਰ ਨੂੰ ਦੋਸ਼ੀ ਬਲਜੀਤ ਸਿੰਘ ਨੂੰ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਦੋਸ਼ੀ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਕਿਸਾਨਾਂ ਦੀ ਖ਼ੁਸ਼ਹਾਲੀ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ-ਸ਼ਿਵਰਾਜ ਸਿੰਘ ਚੌਹਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲ... ਅਗਲੀ ਖ਼ਬਰ ਅਕਾਲੀ ਦਲ- ਭਾਜਪਾ ਗੱਠਜੋੜ ਲੋਕਾਂ ਲਈ ਨਹੀਂ ਸਿਰਫ਼ ਸੱਤਾ ਹਥਿਆਉਣ ਲਈ-ਹਰਪਾਲ ਸਿੰਘ ਚੀਮਾ ਪੰਜਾਬ ਦਾ ਹਰ ਵਰਗ ਇਸ ਵਿਰੋਧੀ...
Ad Position 24