ਮੁੱਖ ਮੰਤਰੀ ਮਰੀਅਮ ਨਵਾਜ਼ ਵਲੋਂ ਸਿੱਖ ਜਥੇ ਦਾ ਸਵਾਗਤ
ਅੰਮ੍ਰਿਤਸਰ, 26 ਨਵੰਬਰ (ਸੁਰਿੰਦਰ ਕੋਛੜ)-ਲਹਿੰਦੇ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਆਪਣੀ ਕੈਬਨਿਟ ਅਤੇ ਸੂਬੇ ਦੀ ਜਨਤਾ ਵਲੋਂ ਪਾਕਿਸਤਾਨ ਪਹੁੰਚੇ ਭਾਰਤੀ ਸਿੱਖ ਸ਼ਰਧਾਲੂਆਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ‘ਜੀ ਆਇਆਂ ਨੂੰ’ ਆਖਿਆ ਹੈ। ਉਨ੍ਹਾਂ ਨੇ ਦੱਸਿਆ ਕਿ ਉਹ ਸ਼ਰਧਾਲੂਆਂ ਦੇ ਪ੍ਰਬੰਧਾਂ ਨੂੰ ਲੈ ਕੇ ਲਗਾਤਾਰ ਪ੍ਰਸ਼ਾਸਨ ਦੇ ਸੰਪਰਕ ’ਚ ਹਨ ਅਤੇ ਹਰ ਰਾਤ ਉਨ੍ਹਾਂ ਨੂੰ ਜਥੇ ਦੀਆਂ ਵੀਡੀਓਜ਼ ਮਿਲ ਰਹੀਆਂ ਹਨ।
ਅਜੀਤ ਡੈਸਕ
27-11-2026