26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਸਤਨਾਮ ਸਿੰਘ ਸਰਪੰਚ ਦੀ ਯਾਦ ’ਚ ਯਾਦਗਾਰੀ ਗੇਟ ਬਣਾਇਆ ਜਾਵੇਗਾ-ਰਮਿੰਦਰ ਆਵਲਾ

ਮੰਡੀ ਅਰਨੀਵਾਲਾ, 26 ਨਵੰਬਰ (ਨਿਸ਼ਾਨ ਸਿੰਘ ਮੋਹਲਾ)-ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਕੌਂਸਲ ਮੈਂਬਰ ਅਤੇ ਪਿੰਡ ਢਿੱਪਾਂਵਾਲੀ ਦੇ ਸਰਪੰਚ ਸਤਨਾਮ ਸਿੰਘ ਸੰਧੂ ਨਿਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਰੋਹ ਕਰਵਾਇਆ ਗਿਆ। ਜਿਸ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਪੁੱਜੇ ਹੋਏ ਰਾਜਸੀ ਆਗੂਆਂ ਅਤੇ ਆਮ ਲੋਕਾਂ ਵਲੋਂ ਆਪਣੇ ਹਰਮਨ ਪਿਆਰੇ ਆਗੂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ।

Ad Position 21
No active advertisement
ਅਜੀਤ ਡੈਸਕ 27-11-2026
ਮੰਡੀ ਅਰਨੀਵਾਲਾ, 26 ਨਵੰਬਰ (ਨਿਸ਼ਾਨ ਸਿੰਘ ਮੋਹਲਾ)-ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਕੌਂਸਲ ਮੈਂਬਰ ਅਤੇ ਪਿੰਡ ਢਿੱਪਾਂਵਾਲੀ ਦੇ ਸਰਪੰਚ ਸਤਨਾਮ ਸਿੰਘ ਸੰਧੂ ਨਿਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਰੋਹ ਕਰਵਾਇਆ ਗਿਆ। ਜਿਸ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਪੁੱਜੇ ਹੋਏ ਰਾਜਸੀ ਆਗੂਆਂ ਅਤੇ ਆਮ ਲੋਕਾਂ ਵਲੋਂ ਆਪਣੇ ਹਰਮਨ ਪਿਆਰੇ ਆਗੂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਪਾਰਟੀ ਆਗੂ ਰਮਿੰਦਰ ਆਵਲਾ ਨੇ ਸ਼ਰਧਾਂਜਲੀ ਸਮਾਰੋਹ ਮੌਕੇ ਕਿਹਾ ਕਿ ਸਤਨਾਮ ਸਿੰਘ ਸੰਧੂ ਆਪਣੇ ਸਮੁੱਚੇ ਰਾਜਸੀ ਜੀਵਨ ਦਰਮਿਆਨ ਸੱਚਾਈ ਦੇ ਰਾਹ ਤੇ ਚੱਲਦੇ ਰਹੇ ਅਤੇ ਉਨ੍ਹਾਂ ਨੇ ਹਮੇਸ਼ਾ ਸੱਚ ਦਾ ਸਾਥ ਦਿੱਤਾ ਹੈ ਉਨ੍ਹਾਂ ਦੀ ਮੌਤ ਨਾਲ ਪਰਿਵਾਰ ਨੂੰ ਹੀ ਨਹੀਂ ਬਲਕਿ ਸ਼੍ਰੋਮਣੀ ਅਕਾਲੀ ਦਲ ਅਤੇ ਇਲਾਕੇ ਨੂੰ ਵੱਡਾ ਘਾਟਾ ਪਿਆ ਹੈ। ਸ਼੍ਰੋਮਣੀ ਅਕਾਲੀ ਦਲ ਵਲੋਂ ਆਪਣੇ ਇਸ ਮਹਿਬੂਬ ਆਗੂ ਦੀ ਯਾਦ ਵਿਚ ਪਿੰਡ ਦੇ ਪ੍ਰਵੇਸ਼ ਦੁਆਰ ਤੇ ਯਾਦਗਾਰੀ ਗੇਟ ਬਣਾ ਕੇ ਉਨ੍ਹਾਂ ਦੀ ਯਾਦ ਨੂੰ ਸਦਾ ਦੇ ਲਈ ਅਮਰ ਰੱਖਿਆ ਜਾਵੇਗਾ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਨਰਦੇਵ ਸਿੰਘ ਬੌਬੀ ਮਾਨ, ਸਾਬਕਾ ਸ਼ੋ੍ਮਣੀ ਕਮੇਟੀ ਮੈਂਬਰ ਗੁਰਪਾਲ ਸਿੰਘ ਗਰੇਵਾਲ ਨੇ ਕਿਹਾ ਕਿ ਸਤਨਾਮ ਸਿੰਘ ਸੰਧੂ ਨੇ ਆਪਣੀ ਕਾਬਲੀਅਤ ਸਦਕਾ ਨਾਮ ਕਮਾਇਆ ਹੈ। ਉਨ੍ਹਾਂ ਦੇ ਚਲੇ ਜਾਣ ਨਾਲ ਪਾਰਟੀ ਨੂੰ ਵੱਡਾ ਘਾਟਾ ਪਿਆ ਹੈ। ਇਸ ਮੌਕੇ ਹਰਜੀਤ ਸਿੰਘ ਹੀਰਾ ਸੰਧੂ, ਜਥੇਦਾਰ ਚਰਨ ਸਿੰਘ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ , ਪਰਮਿੰਦਰ ਸਿੰਘ ਕੋਲਿਆਂਵਾਲੀ ਯੂਥ ਅਕਾਲੀ ਆਗੂ, ਸੰਨ੍ਹੀ ਢਿੱਲੋਂ ਗਿੱਦੜਬਾਹਾ, ਜੈਸਰਤ ਸਿੰਘ ਸੰਧੂ ਖੜੁੰਜ, ਇਕਬਾਲ ਸਿੰਘ ਭੁੱਲਰ, ਭਗਵੰਤ ਸਿੰਘ ਮਿੱਡਾ ਮੀਤ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਖੋਸਾ, ਕਵਲਜੀਤ ਸਿੰਘ ਮੋਹਲ਼ਾ ਮੈਂਬਰ ਬਲਾਕ ਸੰਮਤੀ, ਬਿੱਟੂ ਸੰਧੂ, ਕਰਨ ਕੰਬੋਜ , ਬਲਜਿੰਦਰ ਸਿੰਘ ਸਾਬਕਾ ਸਰਪੰਚ ਚਿਰਾਗ਼ ਢਾਣੀ, ਸੁਖਜਿੰਦਰ ਸਿੰਘ ਭੁੱਲਰ ਸਾਬਕਾ ਚੇਅਰਮੈਨ, ਜਗਮੇਲ ਸਿੰਘ ਸਰਕਲ ਪ੍ਰਧਾਨ, ਜਤਿੰਦਰ ਸਿੰਘ ਨਕਈ, ਲਖਵੀਰ ਸਿੰਘ ਭੁੱਲਰ ਸਾਬਕਾ ਸਰਪੰਚ , ਸਤਨਾਮ ਸਿੰਘ ਕੰਧਵਾਲਾ, ਜਸਵੰਤ ਸਿੰਘ ਸਾਬਕਾ ਸਰਪੰਚ ਕੰਧ ਵਾਲਾ, ਮਹਾਂਵੀਰ ਸਿੰਘ ਭੁੱਲਰ , ਗੁਰਦੇਵ ਸਿੰਘ ਵਿਰਕ ਸੈਕਟਰੀ, ਗੁਰ ਸਾਹਿਬ ਸਿੰਘ ਫ਼ੌਜੀ , ਅੰਮ੍ਰਿਤ ਸਿੰਘ ਢਿੱਲੋਂ, ਚਰਨਜੀਤ ਸਿੰਘ ਨੰਬਰਦਾਰ ਟਾਹਲੀ ਵਾਲਾ ਜੱਟਾਂ, ਰਜਿੰਦਰ ਸਿੰਘ ਸਰਾਂ ਇਸਲਾਮ ਵਾਲਾ , ਜਸਵਿੰਦਰ ਸਿੰਘ ਵੈਰੜ, ਹਰਦੀਪ ਸਿੰਘ ਕੰਧਵਾਲਾ, ਮਾਸਟਰ ਹਰਨਾਮ ਸਿੰਘ, ਸਤੀਸ਼ ਮੋਹਲ਼ਾ ਜਨਰਲ ਸਕੱਤਰ ਬੀ.ਐੱਸ.ਪੀ, ਇਕਬਾਲ ਸਿੰਘ ਬਰਾੜ ਮੂਲਿਆਵਾਲੀ, ਕੁਲਦੀਪ ਸਿੰਘ ਭੁੱਲਰ ਬੰਨਾ ਵਾਲਾ, ਹਰਦਿਆਲ ਸਿੰਘ ਭੁੱਲਰ ਏ.ਐਸ.ਆਈ ਪੰਜਾਬ ਪੁਲਿਸ, ਨਿਸ਼ਾਨ ਸਿੰਘ ਭੁੱਲਰ ਨੰਬਰਦਾਰ, ਮੁਖਪਾਲਦੀਪ ਸਿੰਘ ਲਾਡੀ , ਨਰਿੰਦਰ ਪਾਲ ਸਿੰਘ ਵੈਰੜ, ਮੰਗਤ ਸਿੰਘ ਚਿਰਾਗ਼ਾਂ, ਗੁਰਮੀਤ ਸਿੰਘ ਭੁੱਲਰ ਕੰਧ ਵਾਲਾ, ਸੁਰਿੰਦਰ ਸਿੰਘ ਸਫ਼ੈਦਪੋਸ਼ , ਬਾਬਾ ਸੋਹਣ ਸਿੰਘ ਅਰਨੀਵਾਲਾ, ਲਖਵਿੰਦਰ ਸਿੰਘ ਰੋਹੀ ਵਾਲਾ, ਸੁਖਦੇਵ ਸਿੰਘ ਠੇਠੀ, ਰਕੇਸ਼ ਕੁਮਾਰ ਢੀਗੜਾ , ਰਕੇਸ਼ ਕੁਮਾਰ ਮੋਹਲ਼ਾ, ਗੁਰਪ੍ਰੀਤ ਸਿੰਘ ਮਿਫਕੋ, ਹਰਪਾਲ ਸਿੰਘ ਸੰਧੂ, ਹਰਚਰਨ ਸਿੰਘ ਪੱਪੂ, ਰਾਜ ਸਿੰਘ ਡਿੱਬੀਪੁਰਾ, ਗੁਰਪ੍ਰੀਤ ਸਿੰਘ ਸੰਧੂ ਡੱਬਵਾਲਾ ਕਲਾਂ, ਗੁਰਮੀਤ ਸਿੰਘ ਮੀਤਾ, ਰਜਿੰਦਰ ਸ਼ਰਮਾ ਬਲਜਿੰਦਰ ਸਿੰਘ ਵੈਰੜ ਮੂਲਿਆਂਵਾਲੀ , ਪਵੀਤ ਸਿੰਘ ਸੰਧੂ , ਕੁਲਦੀਪ ਸਿੰਘ ਸਾਬਕਾ ਚੇਅਰਮੈਨ, ਪਰਮਿੰਦਰ ਸਿੰਘ ਕੁਮਾਰ, ਹਰਪ੍ਰੀਤ ਸਿੰਘ ਸੈਕਟਰੀ, ਧਰਮਿੰਦਰ ਸਿੰਘ ਗਰੇਵਾਲ , ਭੋਲਾ ਲਾਇਲਪੁਰੀਆ, ਰਸ਼ਪਾਲ ਸਿੰਘ ਬਰਕੰਦੀ, ਲਵਿਸ਼ ਖੇੜਾ, ਪਰਮਜੀਤ ਸਿੰਘ ਵੈਰੜ, ਸੁਖਦੇਵ ਸਿੰਘ ਮੈਨੇਜਰ ਸ੍ਰੀ ਦਰਬਾਰ ਸਾਹਿਬ ਸ਼੍ਰੀ ਮੁਕਤਸਰ ਸਾਹਿਬ, ਹਰਿੰਦਰ ਸਿੰਘ ਬੱਬੂ, ਸਰਬਜੀਤ ਸਿੰਘ ਗਿੱਲ, ਸੁਖ ਦਵਿੰਦਰ ਸਿੰਘ ਬਰਾੜ , ਗੁਰਪ੍ਰੀਤ ਸਿੰਘ ਮੂਲਿਆਂਵਾਲੀ ਅਤੇ ਹੋਰਾਂ ਵਲੋਂ ਹਾਜ਼ਰੀ ਭਰੀ। ਪੁੱਜੀ ਹੋਈ ਸੰਗਤ ਦਾ ਸਤਨਾਮ ਸਿੰਘ ਦੇ ਬੇਟੇ ਹਰਭੁਪਿੰਦਰ ਸਿੰਘ ਵਲੋਂ ਧੰਨਵਾਦ ਕੀਤਾ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵਲੋਂ ਉਨ੍ਹਾਂ ਦੇ ਸਪੁੱਤਰ ਹਰਪ੍ਰੀਤ ਸਿੰਘ ਅਤੇ ਹਰਭੁਪਿੰਦਰ ਸਿੰਘ ਨੂੰ ਦਸਤਾਰ ਭੇਟ ਕੀਤੀ।
Ad Position 22
No active advertisement
ਪਿਛਲੀ ਖ਼ਬਰ ਪਾਕਿਸਤਾਨ ਗਏ ਸ਼ਰਧਾਲੂਆਂ ਨੇ ਗੁਰਦੁਆਰਾ ਪੰਜਾ ਸਾਹਿਬ ਵਿਖੇ ਮੱਥਾ ਟੇਕਿਆ ਅਗਲੀ ਖ਼ਬਰ ਗੁਰਦੁਆਰਾ ਸਤਲਾਣੀ ਸਾਹਿਬ ਹੁਸ਼ਿਆਰ ਨਗਰ ਵਿਖੇ ਜੋੜ ਮੇਲਾ ਸ਼ਰਧਾ ਨਾਲ ਮਨਾਇਆ
Ad Position 24