ਮੋਗਾ, 31 ਦਸੰਬਰ (ਸੁਰਿੰਦਰਪਾਲ ਸਿੰਘ)-ਕਰੀਅਰ ਜ਼ੋਨ ਮੋਗਾ ਜੋ ਕਿ ਕਈ ਸਾਲਾਂ ਤੋਂ ਪੜ੍ਹਾਈ ਸਬੰਧੀ ਵਿਦਿਆਰਥੀਆਂ ਨੂੰ ਆਧੁਨਿਕ ਸੁਵਿਧਾਵਾਂ ਦੇ ਕੇ ਆਈਲਟਸ ਤੇ ਪੀ.ਟੀ.ਈ. ਦੇ ਬਿਹਤਰੀਨ ਨਤੀਜੇ ਦੇ ਰਹੀ ਹੈ | ਵੱਡੀ ਗਿਣਤੀ ਵਿਚ ਵਿਦਿਆਰਥੀ ਪੂਰੇ ਭਾਰਤ ਵਿਚੋਂ ਇਸ ਸੰਸਥਾ ਦੀ ਮਦਦ ਨਾਲ ਵਧੀਆ ਬੈਂਡ ਸਕੋਰ ਲੈ ਕੇ ਵਿਦੇਸ਼ ਜਾਣ ਦੇ ਸੁਪਨੇ ਨੂੰ ਸਾਕਾਰ ਕਰ ਰਹੇ ਹਨ | ਸੰਸਥਾ ਦੇ ਤਜਰਬੇਕਾਰ ਟਰੇਨਰ ਵਿਦਿਆਰਥੀਆਂ ਨੂੰ ਵਧੀਆ ਬੈਂਡ ਲਿਆਉਣ ਵਿਚ ਪੂਰੀ ਮਿਹਨਤ ਕਰ ਰਹੇ ਹਨ | ਐਮ.ਡੀ. ਪਰਮਿੰਦਰ ਸਿੰਘ ਗਰੋਵਰ ਨੇ ਦੱਸਿਆ ਅੱਜ-ਕੱਲ੍ਹ ਦੇ ਬੱਚਿਆਂ ਵਿਚ ਆਈਲਟਸ ਕਰ ਕੇ ਵਧੀਆ ਬੈਂਡ ਹਾਸਲ ਕਰਕੇ ਵਿਦੇਸ਼ ਜਾਣ ਦੇ ਸੁਪਨੇ ਨੂੰ ਪੂਰਾ ਕਰਨ ਦਾ ਉਤਸ਼ਾਹ ਬੜੇ ਜ਼ੋਰਾਂ-ਸ਼ੋਰਾਂ ਨਾਲ ਦੇਖਣ ਨੂੰ ਮਿਲ ਰਿਹਾ ਹੈ | ਸੰਸਥਾ ਵਿਦਿਆਰਥੀਆਂ ਨੂੰ ਆਫ਼ਲਾਈਨ ਕਲਾਸਾਂ ਦੇ ਨਾਲ-ਨਾਲ ਆਨਲਾਈਨ ਕਲਾਸਾਂ ਦੀ ਸੁਵਿਧਾ ਵੀ ਦੇ ਰਿਹਾ ਹੈ | ਇਹ ਸੰਸਥਾ ਵਿਦਿਆਰਥੀਆਂ ਦੀ ਉਨ੍ਹਾਂ ਦੇ ਮੁਸ਼ਕਿਲ ਮਡਿਊਲ ਨੂੰ ਨਵੀਆਂ ਟਿਪਸ ਅਤੇ ਟਰੀਕਸ ਨਾਲ ਸੁਧਾਰਨ ਵਿਚ ਮਦਦ ਕਰਦੀ ਹੈ ਤੇ ਨਾਲ ਹੀ ਫ਼ਰੀ ਸੈਸ਼ਨ ਦਿੰਦੀ ਹੈ | ਸੰਸਥਾ ਦੀ ਆਫ਼ਲਾਈਨ ਕਲਾਸ ਦੀ ਵਿਦਿਆਰਥਣ ਹਰਕੀਰਤ ਖਹਿਰਾ ਨੇ ਟਰੇਨਰਾਂ ਦੀ ਮਿਹਨਤ ਨਾਲ ਓਵਰਆਲ 6 ਬੈਂਡ ਪ੍ਰਾਪਤ ਕਰਕੇ ਆਪਣੇ ਮਾਤਾ-ਪਿਤਾ ਦਾ ਮਾਣ ਵਧਾਇਆ ਤੇ ਸੰਸਥਾ ਦਾ ਨਾਂਅ ਰੌਸ਼ਨ ਕੀਤਾ | ਵਿਦਿਆਰਥਣ ਦੀ ਇਸ ਸਫਲਤਾ 'ਤੇ ਸੰਸਥਾ ਦੇ ਐਮ.ਡੀ. ਅਤੇ ਸੰਸਥਾ ਦੇ ਟਰੇਨਰਾਂ ਨੇ ਵਿਦਿਆਰਥਣ ਨੂੰ ਚੰਗੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ |