19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਪੈਨਸ਼ਨਰ ਐਸੋਸੀਏਸ਼ਨ ਦੀ ਸੂਬਾ ਕਮੇਟੀ ਦੀ ਹੋਈ ਮੀਟਿੰਗ ਜਥੇਬੰਦੀ ਨੇ 2026 ਦਾ ਕੈਲੰਡਰ ਕੀਤਾ ਜਾਰੀ <br/>

Ad Position 21
No active advertisement
ਅਜੀਤ ਡੈਸਕ 01-01-2026
ਮੋਗਾ, 31 ਦਸੰਬਰ (ਸੁਰਿੰਦਰਪਾਲ ਸਿੰਘ)-ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਦੀ ਸੂਬਾ ਕਮੇਟੀ ਦੀ ਮੀਟਿੰਗ ਭਜਨ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਸੁਤੰਤਰਤਾ ਸੈਨਾਨੀ ਭਵਨ ਮੋਗਾ ਵਿਖੇ ਹੋਈ | ਮੀਟਿੰਗ ਦੇ ਵੇਰਵੇ ਸਾਂਝੇ ਕਰਦਿਆਂ ਸੂਬਾ ਜਨਰਲ ਸਕੱਤਰ ਸੁਰਿੰਦਰ ਰਾਮ ਕੁੱਸਾ ਨੇ ਜਾਣਕਾਰੀ ਦਿੱਤੀ | ਮੀਟਿੰਗ ਦੀ ਸ਼ੁਰੂਆਤ ਪ੍ਰੇਮ ਕੁਮਾਰ ਮੋਗਾ ਨੇ ਇਨਕਲਾਬੀ ਗੀਤ ਪੇਸ਼ ਕਰ ਕੇ ਕੀਤੀ | ਜਥੇਬੰਦੀ ਵਲੋਂ ਸਾਲ 2026 ਦਾ ਕਲੰਡਰ ਸਮੂਹ ਸੂਬਾ ਕਮੇਟੀ ਦੇ ਹਾਜ਼ਰ ਮੈਂਬਰਾਂ ਵਿਚ ਸੂਬਾ ਪ੍ਰਧਾਨ ਭਜਨ ਸਿੰਘ ਗਿੱਲ ਨੇ ਜਾਰੀ ਕੀਤਾ | ਮੁਲਾਜ਼ਮਾਂ ਪੈਨਸ਼ਨਰਾਂ ਅਤੇ ਸਵ: ਠਾਕੁਰ ਸਿੰਘ ਪ੍ਰਧਾਨ ਦੀ ਯਾਦ ਵਿਚ ਡੀ.ਡੀ.ਓ. ਲਈ ਅਗਵਾਈ ਪੁਸਤਕ ਦਾ ਤੀਜਾ ਐਡੀਸ਼ਨ ਜਾਰੀ ਕੀਤਾ ਜਿਸ ਵਿਚ ਐਨ.ਪੀ.ਐਸ. ਨਾਲ ਸਬੰਧਿਤ ਨਿਯਮਾਂ ਦੇ ਪੱਤਰ ਸੇਵਾ ਮੁਕਤੀ ਸਮੇਂ ਮਿਲਣ ਵਾਲੀ ਘਾਟੇਵੰਦੀ ਪੈਨਸ਼ਨ ਬਾਰੇ ਇਕ ਨਵਾਂ ਅਧਿਆਇ ਸ਼ਾਮਿਲ ਕੀਤਾ ਗਿਆ ਹੈ | ਪੰਜਾਬ ਵਿਚੋਂ ਆਏ ਵੱਖ-ਵੱਖ ਜ਼ਿਲ੍ਹਾ ਪ੍ਰਧਾਨ, ਸਕੱਤਰ ਹਰਜੀਤ ਸਿੰਘ ਤਰਖਾਣ ਮਾਜਰਾ, ਗੁਰਪ੍ਰਤਾਪ ਸਿੰਘ, ਨਰਿੰਦਰ ਸਿੰਘ ਗੋਲੀ, ਸੁੱਚਾ ਸਿੰਘ ਕਪੂਰਥਲਾ, ਸੁਖਮੰਦਰ ਸਿੰਘ ਮੋਗਾ, ਕੁਲਵੰਤ ਸਿੰਘ ਅਹਿਮਦਗੜ੍ਹ, ਆਤਮ ਤੇਜ ਸ਼ਰਮਾ ਬਠਿੰਡਾ, ਦਰਸ਼ਨ ਸਿੰਘ ਬਰਾੜ ਪ੍ਰਧਾਨ ਫ਼ਰੀਦਕੋਟ, ਦਰਸ਼ਨ ਸਿੰਘ ਉਟਾਲ, ਸੁਬੇਗ ਸਿੰਘ ਸੂਬਾ ਵਿੱਤ ਸਕੱਤਰ, ਜਸਵਿੰਦਰ ਸਿੰਘ ਆਹਲੂਵਾਲੀਆ, ਹਰਦੇਵ ਸਿੰਘ ਜਵੰਦਾ ਧੂਰੀ, ਦੁਨੀ ਚੰਦ ਫ਼ਾਜ਼ਿਲਕਾ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਜਥੇਬੰਦੀ ਵਲੋਂ ਹੜ੍ਹ ਪੀੜਤ ਫ਼ੰਡ ਨੂੰ ਲੋੜਵੰਦ ਪਰਿਵਾਰਾਂ ਤੱਕ ਪੁੱਜਦਾ ਕਰਨ ਨੂੰ ਸ਼ਲਾਘਾਯੋਗ ਕਦਮ ਕਰਾਰ ਦਿੱਤਾ | ਭਜਨ ਸਿੰਘ ਗਿੱਲ ਨੇ ਹੜ੍ਹ ਪੀੜਤ ਫ਼ੰਡ ਦੇ ਵੇਰਵੇ ਸਾਂਝੇ ਕਰਦਿਆਂ ਸਭਨਾਂ ਜ਼ਿਲਿ੍ਹਆਂ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ | ਅਜੀਤ ਸਿੰਘ ਸੋਢੀ, ਹਰਿੰਦਰ ਸਿੰਘ ਪਲਾਸੌਰ, ਪ੍ਰੀਤਮ ਸਿੰਘ ਨਾਗਰਾ, ਸੁਭਾਸ਼ ਸ਼ਰਮਾ, ਜੋਗਿੰਦਰ ਸਿੰਘ ਸਕੱਤਰ ਫ਼ਰੀਦਕੋਟ, ਸੁਰਿੰਦਰ ਸਿੰਘ ਮੁਕੇਰੀਆਂ, ਚਮਕੌਰ ਸਿੰਘ ਸਰਾਂ, ਲਾਲ ਸਿੰਘ ਢਿੱਲੋਂ ਆਦਿ ਆਗੂਆਂ ਨੇ 4 ਜਨਵਰੀ ਨੂੰ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਮਿਲ ਕੇ ਸਾਂਝਾ ਫ਼ਰੰਟ ਵਲੋਂ ਮੰਗਾਂ ਦਾ ਮੈਮੋਰੰਡਮ ਦੇਣ ਦੇ ਉਲੀਕੇ ਪ੍ਰੋਗਰਾਮ ਵਿਚ ਦਿੱਤੇ ਕੋਟੇ ਤੋਂ ਵੀ ਵੱਧ ਭਰਵੀਂ ਸ਼ਮੂਲੀਅਤ ਕਰਨ ਦਾ ਫ਼ੈਸਲਾ ਕੀਤਾ | ਇਸ ਸਮੇਂ ਨਾਇਬ ਸਿੰਘ ਮੋਗਾ, ਸੁਰਿੰਦਰ ਕੁਮਾਰ ਜੋਸ਼ਨ, ਮਨਜੀਤ ਸਿੰਘ, ਸਰਬਜੀਤ ਦੌਧਰ, ਸੁੱਚਾ ਸਿੰਘ ਸੁਲਤਾਨਪੁਰ ਲੋਧੀ, ਗੁਰਦਿਆਲ ਸਿੰਘ, ਮੇਜਰ ਸਿੰਘ ਵੀ ਸੰਬੋਧਨ ਕੀਤਾ |


Ad Position 22
No active advertisement
ਪਿਛਲੀ ਖ਼ਬਰ ਆਈ.ਟੀ.ਆਈਜ਼. ਦੇ ਕੱਚੇ ਇੰਸਟਰਕਟਰ ਧੂਰੀ ਵਿਖੇ ਸੂਬਾ ਪੱਧਰੀ ਰੋਸ ਰੈਲੀ ਕਰਨਗੇ ਅਗਲੀ ਖ਼ਬਰ ਐਨ.ਐਮ.ਐਮ.ਐਸ./ਪੰਜਾਬ ਰਾਜ ਨਿਪੁੰਨਤਾ ਖੋਜ ਪ੍ਰੀਖਿਆ 4 ਨੂੰ -ਡੀ.ਈ.ਓ.
Ad Position 24