ਕੱਥੂਨੰਗਲ (ਅੰਮ੍ਰਿਤਸਰ), 19 ਅਗਸਤ (ਦਲਵਿੰਦਰ ਸਿੰਘ ਰੰਧਾਵਾ) - ਸਥਾਨਕ ਕਸਬੇ ਦੇ ਨੇੜੇ ਦੇ ਪੈਂਦੇ ਪਿੰਡ ਗੋਪਾਲਪੁਰ ਤੋਂ ਜਾਂਦੇ ਪਿੰਡ ਖੁਸ਼ੀਪੁਰ ਵਾਲੇ ਪੁਲ ਕੋਲ ਅਪਰਬਾਰੀ ਦੁਆਬ ਨਹਿਰ ਚੋ ਇਕ ਔਰਤ ਦੀ ਲਾਸ਼ ਮਿਲੀ ਹੈ।ਇਸ ਸੰਬੰਧੀ ਕੱਥੂਨੰਗਲ ਪੁਲਿਸ ਨੇ ਜਾਣਕਾਰੀ ਦਿੰਦਿਆਂ ਦਸਿਆ ਕੇ ਨਹਿਰ ਚੋਂ ਮਿਲੀ ਔਰਤ ਦੀ ਲਾਸ਼ ਦੀ ਪਹਿਚਾਣ ਨਹੀਂ ਹੋ ਸਕੀ ਹੈ ਤੇ ਮ੍ਰਿਤਕ ਦੇਹ ਨੂੰ ਅਗਲੇ 72 ਘੰਟਿਆਂ ਲਈ ਸਿਵਲ ਹਸਪਤਾਲ ਦੀ ਮੋਰਚਰੀ ਚ ਰੱਖਿਆ ਗਿਆ ਹੈ । ਉਨ੍ਹਾਂ ਅੱਗੇ ਆਮ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕੇ ਉਕਤ ਮ੍ਰਿਤਕ ਔਰਤ ਸੰਬੰਧੀ ਜੇਕਰ ਕਿਸੇ ਨੂੰ ਕੋਈ ਜਾਣਕਾਰੀ ਹੋਵੇ ਤਾਂ ਉਹ ਮੁੱਖ ਅਫ਼ਸਰ ਥਾਣਾ ਕੱਥੂਨੰਗਲ ਅਤੇ ਮੁੱਖ ਮੁਨਸ਼ੀ ਨਾਲ ਸੰਪਰਕ ਕਰ ਸਕਦਾ ਹੈ ।
ਤਾਜ਼ਾ ਖ਼ਬਰਾਂ
Free
ਨਹਿਰ ਚੋਂ ਮਿਲੀ ਔਰਤ ਦੀ ਲਾਸ਼
ਕੱਥੂਨੰਗਲ (ਅੰਮ੍ਰਿਤਸਰ), 19 ਅਗਸਤ (ਦਲਵਿੰਦਰ ਸਿੰਘ ਰੰਧਾਵਾ) - ਸਥਾਨਕ ਕਸਬੇ ਦੇ ਨੇੜੇ ਦੇ ਪੈਂਦੇ ਪਿੰਡ ਗੋਪਾਲਪੁਰ ਤੋਂ ਜਾਂਦੇ ਪਿੰਡ ਖੁਸ਼ੀਪੁਰ ਵਾਲੇ ਪੁਲ ਕੋਲ ਅਪਰਬਾਰੀ ਦੁਆਬ ਨਹਿਰ ਚੋ ਇਕ ਔਰਤ ਦੀ ਲਾਸ਼ ਮਿਲੀ ਹੈ।ਇਸ ਸੰਬੰਧੀ...
ਅਜੀਤ ਡੈਸਕ
19-08-2026