ਠੱਠੀ ਭਾਈ, 1 ਜਨਵਰੀ (ਜਗਰੂਪ ਸਿੰਘ ਮਠਾੜੂ)- ਆਮ ਆਦਮੀ ਪਾਰਟੀ ਵਿਚ ਪਿਛਲੇ ਲੰਬੇ ਸਮੇਂ ਤੋਂ ਨਿਰਸਵਾਰਥ ਸੇਵਾਵਾਂ ਨਿਭਾ ਰਹੇ ਪਿੰਡ ਮੱਲਕੇ ਵਾਸੀ ਕਸ਼ਮੀਰ ਸਿੰਘ ਕਾਲਾ ਨੂੰ ਪਾਰਟੀ ਵਲੋਂ ਬਲਾਕ ਬਾਘਾ ਪੁਰਾਣਾ ਹਲਕੇ ਦੇ ਐਸ.ਸੀ. ਵਿੰਗ ਦਾ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ | ਇਸ ਨਿਯੁਕਤੀ ਨਾਲ ਪਾਰਟੀ ਵਰਕਰਾਂ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ | ਪਾਰਟੀ ਆਗੂਆਂ ਅਤੇ ਵਰਕਰਾਂ ਨੇ ਕਿਹਾ ਕਿ ਕਸ਼ਮੀਰ ਸਿੰਘ ਕਾਲਾ ਨੇ ਹਮੇਸ਼ਾ ਪਾਰਟੀ ਦੀ ਨੀਤੀਆਂ ਅਤੇ ਪ੍ਰੋਗਰਾਮਾਂ ਨੂੰ ਜ਼ਮੀਨੀ ਪੱਧਰ 'ਤੇ ਲਾਗੂ ਕਰਨ ਲਈ ਇਮਾਨਦਾਰੀ ਅਤੇ ਲਗਨ ਨਾਲ ਕੰਮ ਕੀਤਾ ਹੈ | ਉਨ੍ਹਾਂ ਦੀ ਨਿਯੁਕਤੀ ਨਾਲ ਐਸ.ਸੀ. ਵਿੰਗ ਨੂੰ ਹੋਰ ਮਜ਼ਬੂਤੀ ਮਿਲੇਗੀ ਅਤੇ ਬਲਾਕ ਬਾਘਾ ਪੁਰਾਣਾ 'ਚ ਪਾਰਟੀ ਦੀ ਪਕੜ ਹੋਰ ਮਜ਼ਬੂਤ ਹੋਵੇਗੀ | ਨਿਯੁਕਤੀ 'ਤੇ ਖ਼ੁਸ਼ੀ ਜਤਾਉਂਦਿਆਂ ਕਸ਼ਮੀਰ ਸਿੰਘ ਕਾਲਾ ਨੇ ਪਾਰਟੀ ਦੀ ਹਾਈ ਕਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਦਿੱਤੀ ਗਈ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ |