ਸਮਾਲਸਰ, 1 ਜਨਵਰੀ (ਗੁਰਜੰਟ ਕਲਸੀ ਲੰਡੇ)- ਨਵੇਂ ਸਾਲ ਦੇ ਸ਼ੁੱਭ ਆਗਮਨ 'ਤੇ ਲੋਕਾਂ ਨੇ ਆਪੋ ਆਪਣੀਆਂ ਧਾਰਮਿਕ ਪਰੰਪਰਾਵਾਂ ਅਨੁਸਾਰ ਆਪੋ ਆਪਣੇ ਧਾਰਮਿਕ ਸੰਸਥਾਵਾਂ, ਗੁਰਦੁਆਰਿਆਂ, ਮੰਦਰਾਂ, ਮਸੀਤਾਂ, ਗਿਰਜਾ ਘਰਾਂ ਆਦਿ ਵਿਚ ਜਾ ਕੇ ਨਤਮਸਤਕ ਹੋਏ | ਇਸ ਮੌਕੇ ਲੋਕਾਂ ਨੇ ਆਪਣੇ ਰਿਸ਼ਤੇਦਾਰਾਂ, ਸਕੇ ਸੰਬੰਧੀਆਂ, ਦੋਸਤਾਂ ਆਦਿ ਦੀ ਖ਼ੁਸ਼ਹਾਲੀ, ਤੰਦਰੁਸਤੀ, ਹੋਰ ਤਰੱਕੀ ਅਤੇ ਉਨ੍ਹਾਂ ਦੇ ਹਮੇਸ਼ਾ ਸੁੱਖ ਸ਼ਾਂਤੀ ਲਈ ਅਰਦਾਸਾਂ ਕੀਤੀਆਂ | ਲੋਕਾਂ ਨੇ ਅੱਜ ਸਵੇਰੇ ਪੈ ਰਹੇ ਮੀਂਹ ਦੀ ਪ੍ਰਵਾਹ ਨਾ ਕਰਦਿਆਂ ਧਾਰਮਿਕ ਸੰਸਥਾਵਾਂ ਵਿਚ ਗਏ ਅਤੇ ਆਪਣੇ ਆਕਾ ਤੋਂ ਸ਼ੁੱਭ ਅਸੀਸਾਂ ਮੰਗੀਆਂ | ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ 31 ਦਸੰਬਰ ਦੀ ਰਾਤ ਨੂੰ ਹੀ ਆਪਣੇ ਦੋਸਤਾਂ, ਰਿਸ਼ਤੇਦਾਰਾਂ ਆਦਿ ਨੂੰ ਫ਼ੋਨ ਕੀਤੇ ਅਤੇ ਨਵੇਂ ਸਾਲ ਦੀ ਸ਼ੁੱਭ ਸਵੇਰ ਨੂੰ ਜੀ ਆਇਆਂ ਕਹਿਣ ਲਈ ਧਾਰਮਿਕ ਸੰਸਥਾਵਾਂ ਵਿਚ ਸਵੇਰੇ ਆਉਣ ਲਈ ਕਿਹਾ |