14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

'ਆਪ' ਵਲੋਂ ਗੁਰਮੇਲ ਸਿੰਘ ਭੋਲਾ ਐਸ. ਸੀ. ਵਿੰਗ ਧਰਮਕੋਟ ਦੇ ਪ੍ਰਧਾਨ ਨਿਯੁਕਤ <br/>

Ad Position 21
repet_subhas-goyals [Copy P29]
ਅਜੀਤ ਡੈਸਕ 02-01-2026
ਧਰਮਕੋਟ, 1 ਜਨਵਰੀ (ਪਰਮਜੀਤ ਸਿੰਘ)-ਆਮ ਆਦਮੀ ਪਾਰਟੀ ਨੇ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਅਤੇ ਦਲਿਤ ਵਰਗ ਦੀ ਨੁਮਾਇੰਦਗੀ ਨੂੰ ਉਤਸ਼ਾਹ ਦੇਣ ਲਈ ਗੁਰਮੇਲ ਸਿੰਘ ਭੋਲਾ ਨੂੰ ਐਸ.ਸੀ. ਵਿੰਗ ਧਰਮਕੋਟ ਦਾ ਪ੍ਰਧਾਨ ਨਿਯੁਕਤ ਕੀਤਾ ਹੈ | ਇਸ ਮੌਕੇ ਹਲਕਾ ਵਿਧਾਇਕ ਲਾਡੀ ਢੋਸ ਨੇ ਗੁਰਮੇਲ ਸਿੰਘ ਭੋਲਾ ਨੂੰ ਨਵੀਂ ਜ਼ਿੰਮੇਵਾਰੀ ਸੰਭਾਲਣ 'ਤੇ ਲੱਡੂਆਂ ਨਾਲ ਮੂੰਹ ਮਿੱਠਾ ਕਰਵਾ ਕੇ ਵਧਾਈਆਂ ਦਿੱਤੀਆਂ | ਵਿਧਾਇਕ ਲਾਡੀ ਢੋਸ ਨੇ ਕਿਹਾ ਕਿ ਗੁਰਮੇਲ ਸਿੰਘ ਭੋਲਾ ਪਾਰਟੀ ਦੇ ਨਿਭੇ ਹੋਏ ਤੇ ਮਿਹਨਤੀ ਵਰਕਰ ਹਨ ਅਤੇ ਉਨ੍ਹਾਂ ਨੂੰ ਦਿੱਤੀ ਗਈ ਇਹ ਜ਼ਿੰਮੇਵਾਰੀ ਪਾਰਟੀ ਲਈ ਮੀਲ ਦਾ ਪੱਥਰ ਸਾਬਤ ਹੋਵੇਗੀ | ਇਸ ਮੌਕੇ ਗੁਰਮੇਲ ਸਿੰਘ ਭੋਲਾ ਨੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਅਤੇ ਹਲਕਾ ਵਿਧਾਇਕ ਲਾਡੀ ਢੋਸ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਉਨ੍ਹਾਂ 'ਤੇ ਜਤਾਏ ਗਏ ਭਰੋਸੇ 'ਤੇ ਖਰੇ ਉੱਤਰਨਗੇ ਅਤੇ ਐਸ.ਸੀ. ਵਿੰਗ ਨੂੰ ਮਜ਼ਬੂਤ ਕਰਕੇ ਪਾਰਟੀ ਪ੍ਰਤੀ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਨਾਲ ਨਿਭਾਉਣਗੇ | ਇਸ ਸਮਾਗਮ ਦੌਰਾਨ ਪਾਰਟੀ ਦੇ ਹੋਰ ਆਗੂਆਂ ਅਤੇ ਵਰਕਰਾਂ ਵਲੋਂ ਵੀ ਗੁਰਮੇਲ ਸਿੰਘ ਭੋਲਾ ਨੂੰ ਨਵੀਂ ਜ਼ਿੰਮੇਵਾਰੀ ਲਈ ਵਧਾਈਆਂ ਦਿੱਤੀਆਂ ਗਈਆਂ | ਇਸ ਮੌਕੇ ਸਾਬਕਾ ਵਾਈਸ ਪ੍ਰਧਾਨ ਨਗਰ ਕੌਂਸਲ ਗੁਰਮੀਤ ਸਿੰਘ ਮੁਖੀਜਾ ਹਰਪ੍ਰੀਤ ਸਿੰਘ ਰਿੱਕੀ ਚੇਅਰਮੈਨ ,ਸੁਖਵੀਰ ਸਿੰਘ ਡਾ. ਗੁਰਮੀਤ ਸਿੰਘ ਗਿੱਲ ਸਮੇਤ ਸਾਰੇ ਆਗੂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਾਰੀਆਂ ਧਿਰਾਂ ਨੂੰ ਇਕ ਮੰਚ 'ਤੇ ਇਕੱਠੇ ਕਰ ਕੇ ਪੰਥਕ ਸਰਕਾਰ ਬਣਾਈ ਜਾਵੇਗੀ- ਜਥੇਦਾਰ ਰਣਸੀਂਹ <br/> ਅਗਲੀ ਖ਼ਬਰ ਧਾਰਮਿਕ ਥਾਵਾਂ 'ਤੇ ਨਤਮਸਤਕ ਹੋ ਕੇ ਲੋਕਾਂ ਨੇ ਮਨਾਇਆ ਨਵਾਂ ਸਾਲ
Ad Position 24