14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਸਾਰੀਆਂ ਧਿਰਾਂ ਨੂੰ ਇਕ ਮੰਚ 'ਤੇ ਇਕੱਠੇ ਕਰ ਕੇ ਪੰਥਕ ਸਰਕਾਰ ਬਣਾਈ ਜਾਵੇਗੀ- ਜਥੇਦਾਰ ਰਣਸੀਂਹ <br/>

Ad Position 21
repet_subhas-goyals [Copy P29]
ਅਜੀਤ ਡੈਸਕ 02-01-2026
ਮੋਗਾ, 1 ਜਨਵਰੀ (ਸੁਰਿੰਦਰਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਯੂਨਾਈਟਿਡ ਜ਼ਿਲ੍ਹਾ ਮੋਗਾ ਦੇ ਅਹੁਦੇਦਾਰਾਂ ਤੇ ਮੈਂਬਰਾਂ ਦੀ ਮੀਟਿੰਗ ਸਥਾਨਕ ਗੁਰਦੁਆਰਾ ਬੀਬੀ ਕਾਹਨ ਕੌਰ ਵਿਖੇ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਜਥੇਦਾਰ ਬੂਟਾ ਸਿੰਘ ਰਣਸੀਂਹ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਦਾਰ ਬੂਟਾ ਸਿੰਘ ਰਣਸੀਂਹ ਨੇ ਕਿਹਾ ਕਿ ਅਸੀਂ 2026 ਵਿਚ ਸਾਰੀਆਂ ਪੰਥਕ ਧਿਰਾਂ, ਪੰਜਾਬ ਪੱਖੀ ਕਿਸਾਨ ਜਥੇਬੰਦੀਆਂ, ਦਲਿਤਾਂ ਦੀਆਂ ਪਾਰਟੀਆਂ ਨੂੰ ਇਕੱਠੇ ਕਰ ਕੇ 2027 ਵਿਚ ਪੰਥਕ ਸਰਕਾਰ ਬਣਾਵਾਂਗੇ | ਅਸੀਂ ਕੇਂਦਰ ਸਰਕਾਰ 'ਤੇ ਵੀ ਦਬਾਅ ਬਣਾਵਾਂਗੇ | 2026 ਵਿਚ ਪੰਜਾਬ ਦੀਆਂ ਹੱਕੀ ਮੰਗਾਂ ਪੰਜਾਬੀ ਬੋਲਦੇ ਇਲਾਕੇ, ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਪੰਜਾਬ ਨੂੰ ਦੇਣਾ, ਪੰਜਾਬ ਹੈੱਡ ਵਰਕਸ ਪੰਜਾਬ ਦੀ ਬਿਜਲੀ, ਬੰਦੀ ਸਿੰਘ ਰਿਹਾਅ ਕਰਾਉਣੇ, ਵਿਦੇਸ਼ੀ ਵੀਰਾਂ ਦੀ ਕਾਲੀ ਸੂਚੀ ਖ਼ਤਮ ਕਰਾਉਣੀ, ਪੰਜਾਬ ਦੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਾਉਣਾ | ਅੱਜ ਪੰਜਾਬ ਨੂੰ ਬਚਾਉਣ ਲਈ ਚੰਗੀ ਸਰਕਾਰ ਦੀ ਬਹੁਤ ਜ਼ਰੂਰਤ ਹੈ | ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪਾਂ ਬਾਰੇ ਸ਼੍ਰੋਮਣੀ ਕਮੇਟੀ ਕੋਈ ਠੋਸ ਕਾਰਵਾਈ ਨਹੀਂ ਕਰ ਸਕੀ | ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਰੇ ਬਹਿਸਾਂ ਟੈਲੀਵਿਜ਼ਨ 'ਤੇ ਹੋ ਰਹੀਆਂ ਜਿਸ ਨਾਲ ਸਿੱਖ ਕੌਮ ਦਾ ਭਾਰੀ ਨੁਕਸਾਨ ਹੋ ਰਿਹਾ ਹੈ | ਅੱਜ ਦੀ ਮੀਟਿੰਗ ਵਿਚ ਮਤਾ ਪਾਸ ਕੀਤਾ ਗਿਆ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ 2011 ਤੋਂ ਬਾਅਦ ਨਹੀਂ ਹੋਈਆਂ | ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਤੁਰੰਤ ਹੋਣੀਆਂ ਚਾਹੀਦੀਆਂ ਹਨ | ਮੀਟਿੰਗ ਵਿਚ ਭਾਈ ਬਲਜੀਤ ਸਿੰਘ ਅਕਾਲੀਆਂ ਵਾਲਾ, ਭਾਈ ਹਰਪ੍ਰੀਤ ਸਿੰਘ ਧੱਲੇਕੇ, ਭਾਈ ਗੁਰਲਾਭ ਸਿੰਘ ਧਰਮਕੋਟ, ਭਾਈ ਭੁਪਿੰਦਰ ਸਿੰਘ ਮੋਗਾ, ਕਰਤਾਰ ਸਿੰਘ ਧਰਮਕੋਟ, ਰਮਲ ਗੁਲਾਟੀ ਕੋਟ ਈਸੇ ਖਾਂ, ਹਰਬੰਸ ਸਿੰਘ ਕੋਕਰੀ, ਹਰਦੀਪ ਸਿੰਘ ਸਿਵੀਆਂ ਮੋਗਾ, ਗੁਰਪ੍ਰੀਤ ਸਿੰਘ ਬੁੱਟਰ, ਕਰਮਜੀਤ ਸਿੰਘ ਧੂੜਕੋਟ, ਕੁਲਵੰਤ ਸਿੰਘ ਕੋਰੇਵਾਲਾ, ਸਾਧੂ ਸਿੰਘ ਕੋਰੇਵਾਲਾ, ਹਜ਼ੂਰਾ ਸਿੰਘ ਮੰਦਰ, ਬੋਹੜ ਸਿੰਘ ਖਿਆਲੀ, ਬਲਵੰਤ ਸਿੰਘ ਰਣੀਆ, ਬਿੰਦਰ ਰਾਊਕੇ, ਮਲਕੀਤ ਸਿੰਘ ਮੋਗਾ, ਗਿਆਨੀ ਭੁਪਿੰਦਰ ਸਿੰਘ ਮੋਗਾ, ਜਥੇਦਾਰ ਪਰਮਜੀਤ ਸਿੰਘ ਧੱਲੇਕੇ, ਪਿ੍ਤਪਾਲ ਸਿੰਘ ਗਲੋਟੀ, ਬਲਵੰਤ ਸਿੰਘ ਕੈਲਾ, ਨਿਹੰਗ ਸਿੰਘ, ਪਿਸੌਰਾ ਸਿੰਘ, ਨਾਇਬ ਸਿੰਘ ਤਖਾਣਵੱਧ, ਗੁਰਮੇਲ ਸਿੰਘ ਕਪੂਰੇ, ਦਿਲਬਾਗ ਸਿੰਘ ਕਪੂਰੇ, ਜਗਸੀਰ ਸਿੰਘ ਡਾਲਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਦੇ ਮੌਜੂਦਾ ਕੌਂਸਲਰ ਅੰਗਰੇਜ਼ ਸਿੰਘ ਗੌਰੀ ਮਾਨ ਸਾਥੀਆਂ ਸਮੇਤ 'ਆਪ' 'ਚ ਸ਼ਾਮਿਲ <br/> ਅਗਲੀ ਖ਼ਬਰ 'ਆਪ' ਵਲੋਂ ਗੁਰਮੇਲ ਸਿੰਘ ਭੋਲਾ ਐਸ. ਸੀ. ਵਿੰਗ ਧਰਮਕੋਟ ਦੇ ਪ੍ਰਧਾਨ ਨਿਯੁਕਤ <br/>
Ad Position 24