ਮੋਗਾ, 1 ਜਨਵਰੀ (ਸੁਰਿੰਦਰਪਾਲ ਸਿੰਘ)-ਉੱਘੇ ਸਮਾਜ ਸੇਵੀ ਹਰਜਿੰਦਰ ਸਿੰਘ ਵਿੱਕੀ ਬੰਬੇ ਦੇ ਛੋਟੇ ਭਰਾਤਾ, ਸਰਦਾਰਨੀ ਮਨਜੀਤ ਕੌਰ ਦੇ ਸਪੁੱਤਰ ਤੇ ਨਵਪ੍ਰੀਤ ਕੌਰ ਰੀਨਾ ਦੇ ਪਤੀ ਅਰਵਿੰਦਰ ਸਿੰਘ ਕਾਲਾ ਜੋ ਕਿ ਅੱਜ ਭਰ ਜਵਾਨੀ ਵਿਚ ਦਿਲ ਦਾ ਦੌਰਾ ਪੈਣ ਕਾਰਨ ਅਚਾਨਕ ਸਦੀਵੀ ਵਿਛੋੜਾ ਦੇ ਗਏ | ਉਹ ਕਰੀਬ 50 ਵਰਿ੍ਹਆਂ ਦੇ ਸਨ | ਉਹ ਆਪਣੇ ਪਿੱਛੇ ਮਾਤਾ ਮਨਜੀਤ ਕੌਰ, ਪੁੱਤਰ ਜਸ਼ਨ, ਪੁੱਤਰੀ ਜੈਸਮੀਨ ਛੱਡ ਗਏ ਹਨ | ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਸਥਾਨਕ ਸ਼ਹਿਰ ਦੇ ਗਾਂਧੀ ਰੋਡ ਸ਼ਮਸ਼ਾਨਘਾਟ ਵਿਖੇ ਪੂਰੀਆਂ ਧਾਰਮਿਕ ਰਸਮਾਂ ਨਾਲ ਕੀਤਾ ਗਿਆ | ਇਸ ਮੌਕੇ ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰ, ਭਰਾਤਾ ਹਰਜਿੰਦਰ ਸਿੰਘ ਵਿੱਕੀ, ਰਿਸ਼ਤੇਦਾਰਾਂ ਤੇ ਸਾਕ ਸੰਬੰਧੀਆਂ ਨੇ ਵਿਖਾਈ | ਇਸ ਦੁੱਖ ਦੀ ਘੜੀ ਵਿਚ ਹਰਜਿੰਦਰ ਸਿੰਘ ਵਿੱਕੀ, ਸਰਦਾਰਨੀ ਮਨਜੀਤ ਕੌਰ, ਉਨ੍ਹਾਂ ਦੀ ਧਰਮ-ਪਤਨੀ ਨਾਲ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਨੇ ਜਿੱਥੇ ਦੁੱਖ ਸਾਂਝਾ ਕੀਤਾ ਉੱਥੇ ਉਨ੍ਹਾਂ ਸੇਜਲ ਅੱਖਾਂ ਨਾਲ ਅਰਵਿੰਦਰ ਸਿੰਘ ਕਾਲਾ ਨੂੰ ਅੰਤਿਮ ਵਿਦਾਇਗੀ ਦਿੱਤੀ | ਇਸ ਮੌਕੇ ਦੁੱਖ ਸਾਂਝਾ ਕਰਨ ਵਾਲੀਆਂ ਸ਼ਖ਼ਸੀਅਤਾਂ ਨੇ ਕਿਹਾ ਕਿ ਅਰਵਿੰਦਰ ਸਿੰਘ ਕਾਲਾ ਮਿੱਠ ਬੋਲੜੇ ਸੁਭਾਅ ਦੇ ਮਾਲਕ, ਯਾਰਾਂ ਦੇ ਯਾਰ ਤੇ ਲੋੜਵੰਦਾਂ ਦਾ ਮਸੀਹਾ ਸੀ | ਜ਼ਿਕਰਯੋਗ ਹੈ ਕਿ ਇਨ੍ਹਾਂ ਦੇ ਪਿਤਾ ਡਾ. ਗੁਰਬਚਨ ਸਿੰਘ ਵੀ ਕਰੀਬ ਡੇਢ ਮਹੀਨਾ ਪਹਿਲਾਂ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਸਨ | ਅੰਤਿਮ ਵਿਦਾਇਗੀ ਦੇਣ ਵਾਲਿਆਂ ਵਿਚ ਜਸਵਰਿੰਦਰ ਸਿੰਘ ਡੀ.ਐਸ.ਪੀ. ਧਰਮਕੋਟ, ਸਾਬਕਾ ਚੇਅਰਮੈਨ ਵਿਨੋਦ ਬਾਂਸਲ, ਉੱਘੇ ਸਮਾਜ ਸੇਵੀ ਤੇ ਵਾਈਨ ਕੰਟਰੈਕਟਰ ਇੰਦਰਪਾਲ ਸਿੰਘ ਬੱਬੀ, ਦਵਿੰਦਰਪਾਲ ਸਿੰਘ ਰਿੰਪੀ ਚੇਅਰਮੈਨ ਕੈਂਬਰਿਜ ਇੰਟਰਨੈਸ਼ਨਲ ਸਕੂਲ, ਕੁਲਦੀਪ ਸਿੰਘ ਸਹਿਗਲ ਪ੍ਰੈਜ਼ੀਡੈਂਟ ਕੈਂਬਰਿਜ ਇੰਟਰਨੈਸ਼ਨਲ ਸਕੂਲ, ਸੰਜੀਤ ਸਿੰਘ ਸਨੀ ਗਿੱਲ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਮੋਗਾ, ਮਨਜੀਤ ਸਿੰਘ ਧੰਮੂ ਕੌਂਸਲਰ, ਪਰਮਪਾਲ ਸਿੰਘ ਤਖ਼ਤੂਪੁਰਾ ਸਾਬਕਾ ਚੇਅਰਮੈਨ, ਪ੍ਰੇਮ ਚੰਦ ਚੱਕੀ ਵਾਲੇ ਸਾਬਕਾ ਕੌਂਸਲਰ ਤੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਆਪ ਪਾਰਟੀ, ਜਰਨੈਲ ਸਿੰਘ ਦੁੱਨੇਕੇ ਸਾਬਕਾ ਡਿਪਟੀ ਮੇਅਰ, ਹਨੀ ਸੋਢੀ ਸੀਨੀਅਰ ਕਾਂਗਰਸੀ ਆਗੂ, ਗੁਰਪ੍ਰੀਤ ਸਿੰਘ ਸਚਦੇਵਾ ਕੌਂਸਲਰ, ਹਰਪ੍ਰੀਤ ਸਿੰਘ ਵਿਸਕੀ, ਗੁਰਮੀਤ ਸਿੰਘ ਅਰੋੜਾ ਐਮ.ਡੀ. ਹੇਮ ਹਾਂਡਾ, ਵਨੀਤ ਚੋਪੜਾ ਉੱਘੇ ਸਮਾਜ ਸੇਵੀ, ਸੁਖਜਿੰਦਰ ਸਿੰਘ ਕਾਕਾ ਬਲਖੰਡੀ, ਵਿੱਕੀ ਮਲਹੋਤਰਾ ਸਮਾਜ ਸੇਵੀ, ਨਿਰੰਜਨ ਸਿੰਘ ਸਚਦੇਵਾ, ਗੌਰਵ ਗੁਪਤਾ ਡਾਇਰੈਕਟਰ ਦੇਸ਼ ਭਗਤ ਕਾਲਜ, ਅਨੁਜ ਗੁਪਤਾ ਐਮ.ਡੀ. ਗੋਲਡ ਕੋਸਟ ਕਲੱਬ, ਸੁਰਿੰਦਰ ਸਿੰਘ ਗੋਗਾ ਕੌਂਸਲਰ, ਗੁਰਜੀਤ ਸਿੰਘ ਟੱਕਰ ਆੜ੍ਹਤੀ, ਰਵਿੰਦਰਪਾਲ ਸਿੰਘ ਰਾਜੂ ਠੇਕੇਦਾਰ, ਚਰਨਜੀਤ ਸਿੰਘ ਪੰਨੂ ਠੇਕੇਦਾਰ, ਪਿ੍ੰਸ ਬੈਟਰੀ ਵਾਲੇ, ਬਲਵਿੰਦਰ ਸਿੰਘ ਬੱਬੂ ਆੜ੍ਹਤੀ, ਮਨੀ ਟੱਕਰ, ਚਰਨਜੀਤ ਸਿੰਘ ਕੈਪੀਟਲ ਸਾਈਕਲ ਸਟੋਰ, ਗੁਰਬਚਨ ਸਿੰਘ ਚਾਵਲਾ ਆੜ੍ਹਤੀ, ਯਸ਼ਪਾਲ ਸਿੰਘ ਚਾਵਲਾ ਆੜ੍ਹਤੀ, ਦਿਲਬਾਗ ਸਿੰਘ ਰੰਧਾਵਾ ਸੀਨੀਅਰ ਅਕਾਲੀ ਆਗੂ, ਬਲਜਿੰਦਰ ਸਿੰਘ ਮੌਂਟੀ, ਮਨਜੀਤ ਸਿੰਘ ਮਾਨ ਸਾਬਕਾ ਕੌਂਸਲਰ ਤੇ ਮੈਂਬਰ ਪੀ.ਪੀ.ਸੀ., ਭੁਪਿੰਦਰ ਸਿੰਘ ਬਬਲੂ ਉੱਘੇ ਸਮਾਜ ਸੇਵੀ, ਮਨਪ੍ਰੀਤ ਸਿੰਘ ਕਾਲੜਾ, ਦਲਜੀਤ ਸਿੰਘ ਗੋਲਡੀ, ਮੋਨੂੰ ਚਾਵਲਾ, ਭੁਪਿੰਦਰ ਸਿੰਘ ਮਾਲਵਾ, ਵਿੱਕੀ ਡੀ.ਟੀ.ਓ. ਦਫ਼ਤਰ, ਹਰਮੇਲ ਸਿੰਘ ਏ.ਐਸ.ਆਈ., ਐਡਵੋਕੇਟ ਰਮੇਸ਼ ਗਰੋਵਰ ਸਾਬਕਾ ਪ੍ਰਧਾਨ ਬਾਰ ਐਸੋਸੀਏਸ਼ਨ, ਬਲਕਾਰ ਸਿੰਘ ਭੁੱਲਰ, ਵਿਜੇ ਭੂਸ਼ਨ ਟੀਟੂ ਕੌਂਸਲਰ, ਰੀਟਾ ਚੋਪੜਾ ਕੌਂਸਲਰ, ਜਗਦੀਸ਼ ਛਾਬੜਾ ਸਾਬਕਾ ਚੇਅਰਮੈਨ, ਤੁਸ਼ਾਰ ਗੋਇਲ ਚੇਅਰਮੈਨ ਆਰਬਿਟ ਮਲਟੀਪਲੈਕਸ, ਨਿਸ਼ੀ ਮਨਚੰਦਾ, ਬੱਬਰ ਸਾਹਿਬ, ਜਗਮੀਤ ਸਿੰਘ ਅਮਨ ਤੋਂ ਇਲਾਵਾ ਵੱਡੀ ਗਿਣਤੀ ਵਿਚ ਰਿਸ਼ਤੇਦਾਰ, ਸਾਕ ਸੰਬੰਧੀ, ਸ਼ਹਿਰ ਤੇ ਇਲਾਕੇ ਦੇ ਪਤਵੰਤੇ ਹਾਜ਼ਰ ਸਨ | ਉੱਘੇ ਸਮਾਜ ਸੇਵੀ ਤੇ ਪਰਿਵਾਰ ਦੇ ਨਜ਼ਦੀਕੀ ਵਨੀਤ ਚੋਪੜਾ ਨੇ ਦੱਸਿਆ ਕਿ ਸਵ: ਅਰਵਿੰਦਰ ਸਿੰਘ ਕਾਲਾ ਦਾ ਅੰਗੀਠਾ 3 ਜਨਵਰੀ ਨੂੰ ਸਵੇਰੇ 9:30 ਵਜੇ ਸਥਾਨਕ ਸ਼ਹਿਰ ਦੇ ਗਾਂਧੀ ਰੋਡ ਸ਼ਮਸ਼ਾਨਘਾਟ ਵਿਖੇ ਸੰਭਾਲਿਆ ਜਾਵੇਗਾ |