ਮੋਗਾ, 2 ਜਨਵਰੀ (ਜਸਪਾਲ ਸਿੰਘ ਬੱਬੀ, ਸੁਰਿੰਦਰਪਾਲ ਸਿੰਘ)-ਲੋਕਲ ਗੁਰਪੁਰਬ ਕਮੇਟੀ ਮੋਗਾ ਵਲੋਂ ਖ਼ਾਲਸਾ ਪੰਥ ਦੇ ਸਿਰਜਣਹਾਰੇ, ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਸ਼ਹਿਰ ਦੀਆਂ ਸਮਾਜਿਕ, ਧਾਰਮਿਕ ਸੰਸਥਾਵਾਂ ਅਤੇ ਇਸਤਰੀ ਸਤਿਸੰਗ ਸਭਾਵਾਂ ਅਤੇ ਗੁਰਦੁਆਰਾ ਗੁਰੂਸਰ ਪਾਤਿਸ਼ਾਹੀ ਛੇਵੀਂ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਦਸਮੇਸ਼ ਨਗਰ ਕੀਰਤਨ ਗੁਰੂ ਚਰਨਾਂ ਵਿਚ ਅਰਦਾਸ ਬੇਨਤੀ ਉਪਰੰਤ ਗੁਰਦੁਆਰਾ ਪਾਤਸ਼ਾਹੀ ਛੇਵੀਂ ਬੁੱਕਣ ਵਾਲਾ ਰੋਡ ਮੋਗਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿਚ ਪੂਰਨ ਖ਼ਾਲਸਾਈ ਰਵਾਇਤਾਂ ਅਨੁਸਾਰ ਆਰੰਭ ਹੋਇਆ | ਦਸਮੇਸ਼ ਨਗਰ ਕੀਰਤਨ ਗੁਰਦੁਆਰਾ ਗੁਰੂ ਅਰਜਨ ਦੇਵ ਜੀ ਚੌਂਕ ਸ਼ੇਖ਼ਾਂ, ਗੁਰਦੁਆਰਾ ਸਿੰਘ ਸਭਾ ਤੋਂ ਮੇਨ ਬਾਜ਼ਾਰ, ਗੁਰਦੁਆਰਾ ਸੰਤ ਗੁਲਾਬ ਸਿੰਘ ਘੋਲੀਆ, ਗੁਰਦੁਆਰਾ ਬੀਬੀ ਕਾਹਨ ਕੌਰ ਅੱਗੋਂ ਲੰਘਦੇ ਹੋਏ ਮੈਜਿਸਟਿਕ ਚੌਂਕ, ਅੰਡਰ ਬਿ੍ਜ ਰਾਹੀਂ ਰੇਲਵੇ ਰੋਡ, ਸਬਜ਼ੀ ਮੰਡੀ, ਪ੍ਰਤਾਪ ਸਿੰਘ ਰੋਡ, ਗੁਰਦੁਆਰਾ ਟਾਂਕ ਕਸ਼ੱਤਰੀ ਤੋਂ ਸਮਾਪਤੀ ਗੁਰਦੁਆਰਾ ਛੇਵੀਂ ਪਾਤਿਸ਼ਾਹੀ ਵਿਖੇ ਅਰਦਾਸ ਬੇਨਤੀ ਅਤੇ ਹੁਕਮਨਾਮਾ ਲੈਣ ਉਪਰੰਤ ਸੰਪੂਰਨਤਾ ਹੋਈ | ਨਗਰ ਕੀਰਤਨ ਦੀ ਸਮਾਪਤੀ 'ਤੇ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ | ਫ਼ੌਜੀ ਬੈਂਡ ਮਨਮੋਹਕ ਧੁਨਾਂ ਨਾਲ ਵਿਲੱਖਣ ਨਜ਼ਾਰਾ ਪੇਸ਼ ਕਰ ਰਿਹਾ ਸੀ | ਬੈਂਡ ਵਾਲੇ ਬੀਰ ਰਸੀ ਧੁਨਾਂ ਨਾਲ ਸ਼ਬਦ ਗਾਇਨ ਕਰ ਰਹੇ ਸਨ | ਗਤਕਾ ਟੀਮਾਂ ਵਲੋਂ ਗਤਕੇ ਦੇ ਜੌਹਰ ਵੀ ਦੇਖਣਯੋਗ ਸਨ | ਇਸਤਰੀ ਸਤਿਸੰਗ ਸਭਾਵਾਂ ਦੇ ਸ਼ਬਦੀ ਜਥਿਆਂ ਅਤੇ ਗੁਰਦੁਆਰਾ ਸਰਦਾਰ ਨਗਰ ਜਥਾ ਬੀਬੀਆਂ ਤੇ ਵੱਖ-ਵੱਖ ਕੀਰਤਨੀਏ ਜਥਿਆਂ ਵਲੋਂ ਗੁਰਬਾਣੀ ਦੇ ਸ਼ਬਦਾਂ ਦਾ ਗਾਇਨ ਕੀਤਾ ਜਾ ਰਿਹਾ ਸੀ | ਪੂਰੇ ਸ਼ਹਿਰ ਵਿਚ ਸਥਾਨਕ ਦੁਕਾਨਦਾਰ ਵੀਰਾਂ ਵਲੋਂ ਲਗਾਏ ਸਵਾਗਤੀ ਗੇਟ ਨਗਰ ਕੀਰਤਨ ਦੀ ਰੌਣਕ ਨੂੰ ਚਾਰ ਚੰਨ ਲਗਾ ਰਹੇ ਸਨ | ਵੱਖ ਵੱਖ ਪੜਾਵਾਂ ਤੇ ਚਾਹ-ਦੁੱਧ, ਪਕੌੜੇ ਅਤੇ ਫਰੂਟ ਦੇ ਲੰਗਰ ਲਗਾਏ ਗਏ | ਇਸ ਮੌਕੇ ਲੋਕਲ ਗੁਰਪੁਰਬ ਕਮੇਟੀ ਮੋਗਾ ਪ੍ਰਧਾਨ ਬਲਜੀਤ ਸਿੰਘ ਵਿੱਕੀ, ਬਲਦੇਵ ਸਿੰਘ ਛਾਬੜਾ ਜਨਰਲ ਸਕੱਤਰ, ਬਲਜਿੰਦਰ ਸਿੰਘ ਸਹਿਗਲ ਪੈੱ੍ਰਸ ਸਕੱਤਰ, ਸਤਨਾਮ ਸਿੰਘ ਬੀ.ਏ., ਸੁਖਮੰਦਰ ਸਿੰਘ ਐਸ.ਆਈ.ਜ਼ਿਲ੍ਹਾ ਪੁਲਿਸ ਟ੍ਰੈਫਿਕ ਇੰਚਾਰਜ ਤੇ ਟੀਮ, ਪੁਨੀਤਪਾਲ ਸਿੰਘ ਸੱਗੂ, ਜਸਪਾਲ ਸਿੰਘ ਸੱਗੂ, ਗੁਰਮੇਜਰ ਸਿੰਘ, ਗੁਰਦੇਵ ਸਿੰਘ, ਅਵਤਾਰ ਸਿੰਘ ਵਹਿਣੀਵਾਲ, ਦਲੀਪ ਸਿੰਘ, ਅਮਰੀਕ ਸਿੰਘ ਬਾਰਦਾਨੇ ਵਾਲੇ, ਬਲਜਿੰਦਰ ਸਿੰਘ ਧਾਲੀਵਾਲ, ਪੂਰਨ ਭਗਤ ਸਿੰਘ, ਮਹਿੰਦਰ ਸਿੰਘ ਸਹਾਰਨ, ਬਲਵਿੰਦਰ ਸਿੰਘ ਸੋਢੀ ਨਗਰ, ਗੁਰਪ੍ਰੀਤਮ ਸਿੰਘ, ਦਰਸ਼ਨ ਸਿੰਘ, ਹਰਵਿੰਦਰ ਸਿੰਘ, ਜਗਸੀਰ ਸਿੰਘ, ਕੁਲਦੀਪ ਸਿੰਘ ਗਿਆਨੀ ਬ੍ਰਦਰਜ਼, ਗੁਰਦਰਸ਼ਨ ਸਿੰਘ, ਗੁਰਵਿੰਦਰ ਸਿੰਘ, ਇਸਾਨ ਸਿੰਘ, ਬਲਵਿੰਦਰ ਸਿੰਘ, ਰਣਜੀਤ ਸਿੰਘ ਸੋਹਲ, ਸਤਪਾਲ ਸਿੰਘ ਕੰਡਾ, ਅਜੀਤ ਸਿੰਘ, ਜਸਵਿੰਦਰ ਸਿੰਘ ਜੱਸੀ, ਸਵਰਨ ਸਿੰਘ, ਰਾਜਵਿੰਦਰ ਸਿੰਘ, ਨਿਰਵੈਲ ਸਿੰਘ, ਸੁਰਿੰਦਰ ਸਿੰਘ, ਸਤਨਾਮ ਸਿੰਘ, ਅਮਰੀਕ ਸਿੰਘ, ਜਗਸੀਰ ਸਿੰਘ, ਜਸਵੰਤ ਸਿੰਘ ਮੈਨੇਜਰ, ਭਾਈ ਚਰਨ ਸਿੰਘ ਹੈੱਡ ਗ੍ਰੰਥੀ, ਮਹਿੰਦਰਜੀਤ ਸਿੰਘ, ਭਾਈ ਭੋਲਾ ਸਿੰਘ, ਸ਼ਿਮਰਜੀਤ ਸਿੰਘ, ਨਮਨਜੀਤ ਸਿੰਘ, ਵੇਦਨ ਸਿੰਘ, ਰਾਮਦੇਵ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ | ਬਲਜੀਤ ਸਿੰਘ ਸਿੰਘ ਵਿੱਕੀ ਪ੍ਰਧਾਨ ਅਤੇ ਬਲਦੇਵ ਸਿੰਘ ਛਾਬੜਾ ਜਨਰਲ ਸਕੱਤਰ ਵਲੋਂ ਆਈਆਂ ਸੰਗਤਾਂ, ਇਸਤਰੀ ਸਤਿਸੰਗ ਸਭਾਵਾਂ ਅਤੇ ਸਮੁੱਚੇ ਸ਼ਹਿਰ ਵਾਸੀਆਂ ਵਲੋਂ ਵਡਮੁੱਲਾ ਸਹਿਯੋਗ ਦੇਣ ਲਈ ਹਾਰਦਿਕ ਧੰਨਵਾਦ ਕੀਤਾ |