ਭਾਈ ਘਨੱਈਆ ਏਕਤਾ ਕਾਲਜ ਆਫ ਨਰਸਿੰਗ ਦਾ ਪਹਿਲੇ ਸਮੈਸਟਰ ਦਾ ਨਤੀਜਾ 100 ਫੀਸਦੀ ਰਿਹਾ
ਧਰਮਕੋਟ, 3 ਅਕਤੂਬਰ (ਪਰਮਜੀਤ ਸਿੰਘ)-ਭਾਈ ਘਨੱਈਆ ਏਕਤਾ ਕਾਲਜ ਆਫ ਨਰਸਿੰਗ ਲਈ ਉਸ ਸਮੇਂ ਖੁਸ਼ੀ ਦਾ ਮਾਹੌਲ ਬਣ ਗਿਆ ਜਦੋਂ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ ਫਰੀਦਕੋਟ ਵਲੋਂ ਬੀ. ਐਸ.
ਧਰਮਕੋਟ, 3 ਅਕਤੂਬਰ (ਪਰਮਜੀਤ ਸਿੰਘ)-ਭਾਈ ਘਨੱਈਆ ਏਕਤਾ ਕਾਲਜ ਆਫ ਨਰਸਿੰਗ ਲਈ ਉਸ ਸਮੇਂ ਖੁਸ਼ੀ ਦਾ ਮਾਹੌਲ ਬਣ ਗਿਆ ਜਦੋਂ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ ਫਰੀਦਕੋਟ ਵਲੋਂ ਬੀ.ਐਸ.ਸੀ. ਨਰਸਿੰਗ ਦੇ ਪਹਿਲੇ ਸਮੈਸਟਰ ਦਾ ਨਤੀਜਾ ਐਲਾਨਿਆ ਗਿਆ। ਐਲਾਨੇ ਗਏ ਨਤੀਜੇ ਵਿਚ ਕਾਲਜ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੰਸਥਾ ਦਾ ਨਾਂਅ ਰੌਸ਼ਨ ਕੀਤਾ। ਕਾਲਜ ਦਾ ਇਸ ਸਮੈਸਟਰ ਦਾ ਨਤੀਜਾ 100 ਫੀਸਦੀ ਰਿਹਾ| ਕਾਲਜ ਦੇ ਪ੍ਰਿੰਸੀਪਲ ਡਾ: ਦਲਜੀਤ ਕੌਰ ਨੇ ਦੱਸਿਆ ਕਿ ਵਿਦਿਆਰਥੀ ਇਮਰੋਜ਼ ਕੌਰ ਸੰਧੂ ਪੁੱਤਰੀ ਸੁਖਪ੍ਰੀਤ ਸਿੰਘ ਸੰਧੂ ਅਤੇ ਜਸਕਰਨ ਸਿੰਘ ਪੁੱਤਰ ਗੁਰਦੇਵ ਸਿੰਘ ਨੇ ਪਹਿਲੇ ਸਮੈਸਟਰ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 8.0 ਸੀ.ਜੀ.ਪੀ.ਏ. (ਅੰਕ) ਅਤੇ 10 ਵਿਦਿਆਰਥੀਆਂ ਨੇ 7.5 ਸੀ.ਜੀ.ਪੀ.ਏ. (ਅੰਕ) ਹਾਸਲ ਕੀਤੇ ਹਨ। ਇਸ ਸ਼ਾਨਦਾਰ ਪ੍ਰਾਪਤੀ ’ਤੇ ਕਾਲਜ ਪ੍ਰਬੰਧਕ ਕਮੇਟੀ, ਪ੍ਰਿੰਸੀਪਲ ਅਤੇ ਸਮੂਹ ਸਟਾਫ ਵਲੋਂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਗਈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਵਲੋਂ ਕੀਤੀ ਗਈ ਮਿਹਨਤ ਅਤੇ ਅਧਿਆਪਕਾਂ ਵਲੋਂ ਦਿੱਤੀ ਗਈ ਯੋਗ ਅਗਵਾਈ ਦਾ ਹੀ ਇਹ ਨਤੀਜਾ ਹੈ ਕਿ ਕਾਲਜ ਦੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਪੱਧਰ ’ਤੇ ਵੀ ਆਪਣੀ ਕਾਬਲੀਅਤ ਦਾ ਪ੍ਰਦਰਸ਼ਨ ਕੀਤਾ ਹੈ। ਇਸ ਮੌਕੇ ਬਲਤੇਜ ਸਿੰਘ ਗਿੱਲ, ਚੇਅਰਮੈਨ ਗੁਰਦਿਆਲ ਸਿੰਘ ਬੁੱਟਰ ਪ੍ਰਧਾਨ ਨਰਸਿੰਗ ਟਰੇਨਿੰਗ ਐਸੋਸੀਏਸ਼ਨ ਪੰਜਾਬ, ਮੈਡਮ ਇੰਦਰਜੀਤ ਕੌਰ ਜਰਨਲ ਸੈਕਟਰੀ, ਮੈਡਮ ਜੈਸਮੀਨਪ੍ਰੀਤ ਬੁੱਟਰ ਡਾਇਰੈਕਟਰ, ਮੈਡਮ ਦਲਜੀਤ ਕੌਰ ਤੂਰ ਪ੍ਰਿੰਸੀਪਲ ਵਲੋਂ ਬੱਚਿਆਂ ਨੂੰ ਮੁਬਾਰਕਬਾਦ ਦਿੱਤੀ ਗਈ।