ਆਲ ਇੰਡੀਆ ਵਾਲਮੀਕਿ ਖ਼ਾਲਸਾ ਦਲ ਪੰਜਾਬ ਵਲੋਂ ਬਾਬਾ ਪ੍ਰੀਤਮ ਸਿੰਘ ਦੀ 34ਵੀਂ ਬਰਸੀ ਮਨਾਈ
ਮੋਗਾ, 21 ਨਵੰਬਰ (ਸੁਰਿੰਦਰਪਾਲ ਸਿੰਘ)-ਆਲ ਇੰਡੀਆ ਵਾਲਮੀਕ ਖ਼ਾਲਸਾ ਦਲ ਰਜਿ. ਮੋਗਾ ਪੰਜਾਬ ਵਲੋਂ ਦਲ ਦੇ ਸੰਸਥਾਪਕ ਬਾਬਾ ਪ੍ਰੀਤਮ ਸਿੰਘ ਦੀ 34ਵੀਂ ਬਰਸੀ ਗੁਰਦੁਆਰਾ ਸੰਗਤ ਸਿੰਘ ਮੋਗਾ ਵਿਖੇ ਮਨਾਈ ਗਈ।
ਮੋਗਾ, 21 ਨਵੰਬਰ (ਸੁਰਿੰਦਰਪਾਲ ਸਿੰਘ)-ਆਲ ਇੰਡੀਆ ਵਾਲਮੀਕ ਖ਼ਾਲਸਾ ਦਲ ਰਜਿ. ਮੋਗਾ ਪੰਜਾਬ ਵਲੋਂ ਦਲ ਦੇ ਸੰਸਥਾਪਕ ਬਾਬਾ ਪ੍ਰੀਤਮ ਸਿੰਘ ਦੀ 34ਵੀਂ ਬਰਸੀ ਗੁਰਦੁਆਰਾ ਸੰਗਤ ਸਿੰਘ ਮੋਗਾ ਵਿਖੇ ਮਨਾਈ ਗਈ। ਇਸ ਮੌਕੇ ਬਾਬਾ ਪ੍ਰਗਟ ਨਾਥ ਅਤੇ ਬਾਬਾ ਅਮਰ ਨਾਥ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਅਤੇ ਸਵਰਗੀ ਬਾਬਾ ਪ੍ਰੀਤਮ ਸਿੰਘ ਦੀ ਤਸਵੀਰ ‘ਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਆਪਣੇ ਪ੍ਰਵਚਨਾਂ ਦੌਰਾਨ ਉਨ੍ਹਾਂ ਸੰਗਤ ਨੂੰ ਬਾਬਾ ਪ੍ਰੀਤਮ ਸਿੰਘ ਦੇ ਜੀਵਨ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਲ 1984 ਦੇ ਦੰਗਿਆਂ ਦੌਰਾਨ ਬਾਬਾ ਪ੍ਰੀਤਮ ਸਿੰਘ ਨੇ 250 ਨਿਹੰਗ ਸਿੰਘਾਂ ਸਮੇਤ ਹਰਿਦੁਆਰ ਤੋਂ ਸ੍ਰੀ ਦਰਬਾਰ ਸਾਹਿਬ ਤੱਕ ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਦਾ ਸੁਨੇਹਾ ਦਿੰਦੀ ਪੈਦਲ ਸਦਭਾਵਨਾ ਯਾਤਰਾ ਕੱਢੀ ਸੀ। ਇਸ ਮੌਕੇ ਗੁਰਦੂਮ ਸਿੰਘ ਗਿੱਲ ਵਲੋਂ ਬਾਬਾ ਜੀ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ। ਦਲ ਦੇ ਮੁੱਖ ਸੇਵਾਦਾਰ ਅਮਰਜੀਤ ਸਿੰਘ ਗਿੱਲ ਨੇ ਸਮਾਗਮ ਵਿਚ ਪਹੁੰਚੇ ਸਮੂਹ ਵਰਕਰਾਂ ਅਤੇ ਸੰਗਤ ਦਾ ਧੰਨਵਾਦ ਕੀਤਾ। ਇਸ ਮੌਕੇ ਮਨਜੀਤ ਸਿੰਘ ਮਿੰਦੀ ਗੁਰੂ ਨਾਨਕ ਮੋਦੀਖ਼ਾਨਾ ਵਾਲੇ, ਬਲਵੀਰ ਸਿੰਘ ਰਾਮੂੰਵਾਲਾ, ਬਾਬਾ ਅਜਮੇਰ ਸਿੰਘ, ਭਾਈ ਗੁਰਮੁਖ ਸਿੰਘ ਖ਼ਾਲਸਾ, ਬੂਟਾ ਦਾਸ, ਜਿੰਦਰਪਾਲ ਸਿੰਘ ਸਿੱਧੂ, ਕਰਮਚੰਦ, ਸੁਰਜੀਤ ਸਿੰਘ, ਬੇਅੰਤ ਸਿੰਘ ਧਾਲੀਵਾਲ, ਪ੍ਰਧਾਨ ਗੁਰਮੇਲ ਸਿੰਘ, ਚੌਧਰੀ ਚੰਦ ਸਿੰਘ ਐਫ.ਸੀ.ਆਈ., ਬਾਬਾ ਕਰਮ ਸਿੰਘ ਜ਼ੀਰਾ, ਬਾਬਾ ਬੱਗਾ ਸਿੰਘ ਜ਼ੀਰਾ, ਜਗਦੇਵ ਸਿੰਘ, ਤਿਰਲੋਕ ਸਿੰਘ, ਅਸ਼ੋਕ ਧੁੰਨਾ, ਗੁਰਮੇਜ ਸਿੰਘ ਖ਼ਾਲਸਾ, ਇਕਬਾਲ ਸਿੰਘ, ਕਾਕਾ ਸਿੰਘ ਘਾਰੂ, ਬਿੰਦਾ ਸਿੰਘ ਘਾਰੂ ਅਤੇ ਸੋਨੀ ਸਿੰਘ ਹਾਜ਼ਰ ਸਨ। ਦਲ ਦੇ ਦਫ਼ਤਰ ਸਕੱਤਰ ਬੇਅੰਤ ਸਿੰਘ ਨੇ ਸਮੂਹ ਵਰਕਰਾਂ ਅਤੇ ਅਹੁਦੇਦਾਰਾਂ ਦਾ ਧੰਨਵਾਦ ਕੀਤਾ।