21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਮੋਗਾ ਦੀ ਸਿਆਸਤ ’ਚ ਅਹਿਮ ਸਥਾਨ ਰੱਖਣ ਵਾਲੇ ਨਵਦੀਪ ਸਿੰਘ ਸੰਘਾ ਹੁਣ ਭਾਜਪਾ ਦੇ ਹੋਏ ਕਾਂਗਰਸ, ਅਕਾਲੀ ਦਲ, ‘ਆਪ’ ’ਚ ਰਹਿਣ ਤੋਂ ਬਾਅਦ ਹੁਣ ਭਾਜਪਾ ਚੌਥੀ ਪਾਰਟੀ

ਮੋਗਾ, 21 ਨਵੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)- ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਮੋਗਾ ਹਲਕੇ ਤੋਂ ਹਰ ਪਾਰਟੀ ਦੇ ਲੀਡਰਾਂ ’ਚ ਟਿਕਟ ਲੈਣ ਨੂੰ ਲੈ ਕੇ ਆਪੋ ਆਪਣੇ ਢੰਗ ਨਾਲ ਹਲਕੇ ਦੇ ਵੋਟਰਾਂ ਨੂੰ ਲੁਭਾਇਆ ਜਾ ਰਿਹਾ ਹੈ ਅਤੇ ਕਾਂਗਰਸ ਪਾਰਟੀ ’ਚ ਇਹ ਜ਼ਿਆਦਾ ਰੁਝਾਨ ਪਾਇਆ ਜਾ ਰਿਹਾ ਹੈ ਅਤੇ ਪਿਛਲੇ ਦਿਨੀਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਜਦ ਮੋਗਾ ਵਿਖੇ ਜਵਾਨੀ ਬਚਾਓ ਸਾਈਕਲ ਯਾਤਰਾ ਰੈਲੀ ਲੈ ਕੇ ਮੋਗਾ ਪਹੁੰਚੇ ਤਾਂ ਟਿਕਟ ਲੈਣ ਦੇ ਚਾਹਵਾਨਾਂ ਨੇ ਚਰਨਜੀਤ ਸਿੰਘ ਚੰਨੀ ਦਾ ਆਪੋ ਆਪਣੇ ਵੱਖਰੇ ਧੜੇ ਬਣਾ ਕੇ ਸਵਾਗਤ ਕੀਤਾ ਸੀ ਜਿਸ ਗੱਲ ਨੇ ਇਹ ਸਾਬਤ ਕਰ ਦਿੱਤਾ ਕਿ ਕਾਂਗਰਸ ਵਿਚ ਜਿੱਥੇ ਟਿਕਟ ਲੈਣ ਦੀ ਹੋੜ ਹੈ, ਉੱਥੇ ਆਗੂ ਇਕ ਦੂਸਰੇ ਦੀਆਂ ਲੱਤਾਂ ਖਿੱਚਣ ਤੋਂ ਵੀ ਗੁਰੇਜ਼ ਨਹੀਂ ਕਰ ਰਹੇ। ਹੁਣ ਮੋਗਾ ਦੀ ਸਿਆਸਤ ਵਿਚ ਇਕ ਹੋਰ ਨਵਾਂ ਮੋੜ ਆ ਗਿਆ ਹੈ ਕਿ ਮੋਗਾ ਦੀ ਸਿਆਸਤ ਦੇ ਸਰਗਰਮ ਆਗੂ ਨਵਦੀਪ ਸਿੰਘ ਸੰਘਾ ਹੁਣ ਭਾਜਪਾ ’ਚ ਸ਼ਾਮਿਲ ਹੋ ਗਏ ਹਨ ਅਤੇ ਉਨ੍ਹਾਂ ਵਲੋਂ ਭਾਜਪਾ ਵਿਚ ਜਾਣ ਨਾਲ ਸ਼ਹਿਰ ਵਿਚ ਵੱਡੀਆਂ ਚਰਚਾਵਾਂ ਛਿੜ ਗਈਆਂ ਹਨ।

Ad Position 21
No active advertisement
ਅਜੀਤ ਡੈਸਕ 22-11-2026
ਮੋਗਾ, 21 ਨਵੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)- ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਮੋਗਾ ਹਲਕੇ ਤੋਂ ਹਰ ਪਾਰਟੀ ਦੇ ਲੀਡਰਾਂ ’ਚ ਟਿਕਟ ਲੈਣ ਨੂੰ ਲੈ ਕੇ ਆਪੋ ਆਪਣੇ ਢੰਗ ਨਾਲ ਹਲਕੇ ਦੇ ਵੋਟਰਾਂ ਨੂੰ ਲੁਭਾਇਆ ਜਾ ਰਿਹਾ ਹੈ ਅਤੇ ਕਾਂਗਰਸ ਪਾਰਟੀ ’ਚ ਇਹ ਜ਼ਿਆਦਾ ਰੁਝਾਨ ਪਾਇਆ ਜਾ ਰਿਹਾ ਹੈ ਅਤੇ ਪਿਛਲੇ ਦਿਨੀਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਜਦ ਮੋਗਾ ਵਿਖੇ ਜਵਾਨੀ ਬਚਾਓ ਸਾਈਕਲ ਯਾਤਰਾ ਰੈਲੀ ਲੈ ਕੇ ਮੋਗਾ ਪਹੁੰਚੇ ਤਾਂ ਟਿਕਟ ਲੈਣ ਦੇ ਚਾਹਵਾਨਾਂ ਨੇ ਚਰਨਜੀਤ ਸਿੰਘ ਚੰਨੀ ਦਾ ਆਪੋ ਆਪਣੇ ਵੱਖਰੇ ਧੜੇ ਬਣਾ ਕੇ ਸਵਾਗਤ ਕੀਤਾ ਸੀ ਜਿਸ ਗੱਲ ਨੇ ਇਹ ਸਾਬਤ ਕਰ ਦਿੱਤਾ ਕਿ ਕਾਂਗਰਸ ਵਿਚ ਜਿੱਥੇ ਟਿਕਟ ਲੈਣ ਦੀ ਹੋੜ ਹੈ, ਉੱਥੇ ਆਗੂ ਇਕ ਦੂਸਰੇ ਦੀਆਂ ਲੱਤਾਂ ਖਿੱਚਣ ਤੋਂ ਵੀ ਗੁਰੇਜ਼ ਨਹੀਂ ਕਰ ਰਹੇ। ਹੁਣ ਮੋਗਾ ਦੀ ਸਿਆਸਤ ਵਿਚ ਇਕ ਹੋਰ ਨਵਾਂ ਮੋੜ ਆ ਗਿਆ ਹੈ ਕਿ ਮੋਗਾ ਦੀ ਸਿਆਸਤ ਦੇ ਸਰਗਰਮ ਆਗੂ ਨਵਦੀਪ ਸਿੰਘ ਸੰਘਾ ਹੁਣ ਭਾਜਪਾ ’ਚ ਸ਼ਾਮਿਲ ਹੋ ਗਏ ਹਨ ਅਤੇ ਉਨ੍ਹਾਂ ਵਲੋਂ ਭਾਜਪਾ ਵਿਚ ਜਾਣ ਨਾਲ ਸ਼ਹਿਰ ਵਿਚ ਵੱਡੀਆਂ ਚਰਚਾਵਾਂ ਛਿੜ ਗਈਆਂ ਹਨ। ਨਵਦੀਪ ਸਿੰਘ ਸੰਘਾ ਨੇ ਆਪਣਾ ਸਿਆਸੀ ਜੀਵਨ ਮੋਗਾ ਦੀ ਸਿਆਸਤ ਦੇ ਬਾਬਾ ਬੋਹੜ ਮੰਨੇ ਜਾਂਦੇ ਰਹੇ ਸਾਬਕਾ ਵਿਧਾਇਕ ਜੋਗਿੰਦਰਪਾਲ ਜੈਨ ਨਾਲ ਸ਼ੁਰੂ ਕੀਤਾ ਸੀ ਜਦ ਉਹ ਕਾਂਗਰਸ ਪਾਰਟੀ ਵਿਚ ਹੁੰਦੇ ਸਨ ਪਰ ਬਾਅਦ ਵਿਚ ਉਹ ਸ਼੍ਰੋਮਣੀ ਅਕਾਲੀ ਦਲ ਵਿਚ ਚਲੇ ਗਏ ਅਤੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਗੁਣ ਗਾਉਣ ਲੱਗੇ ਅਤੇ ਜੋਗਿੰਦਰਪਾਲ ਜੈਨ ਦੇ ਅਕਾਲ ਚਲਾਣੇ ਤੋਂ ਬਾਅਦ ਸਾਲ 2013 ’ਚ ‘ਆਪ’ ’ਚ ਸ਼ਾਮਿਲ ਹੋ ਗਏ ਤੇ ਉਹ ‘ਆਪ’ ਵਲੋਂ ਟਿਕਟ ਦੇ ਪ੍ਰਮੁੱਖ ਦਾਅਵੇਦਾਰਾਂ ਵਿਚ ਸਨ ਪਰ 2017 ਵਿਚ ‘ਆਪ’ ਵਲੋਂ ਟਿਕਟ ਐਡਵੋਕੇਟ ਰਾਮੇਸ਼ ਗਰੋਵਰ ਨੂੰ ਦੇ ਦਿੱਤੀ ਗਈ ਤੇ ਉਹ ਕਾਂਗਰਸ ਦੇ ਉਮੀਦਵਾਰ ਡਾਕਟਰ ਹਰਜੋਤ ਕਮਲ ਤੋਂ ਥੋੜ੍ਹੀਆਂ ਵੋਟਾਂ ‘ਤੇ ਹਾਰ ਗਏ ਤੇ ਸੂਬੇ ਵਿਚ ਕਾਂਗਰਸ ਦੀ ਸਰਕਾਰ ਆ ਗਈ ਪਰ ਨਵਦੀਪ ਸਿੰਘ ਸੰਘਾ ਦੇ ਅੰਦਰ ਟਿਕਟ ਨਾ ਮਿਲਣ ਦੀ ਤੜਫ਼ ਬਰਕਰਾਰ ਰਹੀ ਤੇ ਜਦ ਸਾਲ 2022 ਦੀਆਂ ਚੋਣਾਂ ਆਈਆਂ ਤਾਂ ਨਵਦੀਪ ਸਿੰਘ ਸੰਘਾ ਮੁੜ ਤੋਂ ‘ਆਪ’ ਵਲੋਂ ਟਿਕਟ ਦੇ ਦਾਅਵੇਦਾਰ ਸਨ ਪਰ ਐਨ ਮੌਕੇ ‘ਤੇ ਟਿਕਟ ਡਾਕਟਰ ਅਮਨਦੀਪ ਕੌਰ ਅਰੋੜਾ ਨੂੰ ਦੇ ਦਿੱਤੀ ਗਈ। ਹੁਣ ਜਦ ਵਿਧਾਨ ਸਭਾ ਚੋਣਾਂ ’ਚ ਕੁਝ ਮਹੀਨੇ ਬਾਕੀ ਹਨ ਤਾਂ ਉਨ੍ਹਾਂ ਕੈਨੇਡਾ ਤੋਂ ਆ ਕੇ ਆਪਣੇ ਵਰਕਰਾਂ ਨਾਲ ਇਕ ਸ਼ਕਤੀ ਪ੍ਰਦਰਸ਼ਨ ਕੀਤਾ ਸੀ ਅਤੇ ਉਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਉਹ ਚੋਣ ਤਾਂ ਜ਼ਰੂਰ ਲੜਨਗੇ ਪਰ ਉਨ੍ਹਾਂ ਕਿਸ ਘੋੜੇ ‘ਤੇ ਕਾਠੀ ਪਾਉਣੀ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ, ਉਨ੍ਹਾਂ ਦਾ ਕਹਿਣ ਦਾ ਭਾਵ ਸੀ ਕਿ ਜਿਹੜੀ ਵੀ ਪਾਰਟੀ ਉਨ੍ਹਾਂ ਨੂੰ ਟਿਕਟ ਦੇ ਕੇ ਨਿਵਾਜੇਗੀ ਉਹ ਚੋਣ ਵੀ ਲੜਨਗੇ ਤੇ ਯਕੀਨ ਤੌਰ ‘ਤੇ ਜਿੱਤ ਹਾਸਿਲ ਕਰਨਗੇ।
Ad Position 22
No active advertisement
ਪਿਛਲੀ ਖ਼ਬਰ ਅਨਮੋਲ ਵੈਲਫੇਅਰ ਕਲੱਬ ਵਲੋਂ ਭਾਜਪਾ ਮੈਡੀਕਲ ਸੈੱਲ ਦੇ ਸੂਬਾ ਪ੍ਰਧਾਨ ਡਾ. ਸੀਮਾਂਤ ਗਰਗ ਸਨਮਾਨਿਤ ਅਗਲੀ ਖ਼ਬਰ ਪੇਪਰ ਲੀਕ ਕਰ ਕੇ ‘ਆਪ’ ਸਰਕਾਰ ਕਰ ਰਹੀ ਵਿਦਿਆਰਥੀਆਂ ਦੇ
Ad Position 24