26 ਦੀ ਰੈਲੀ ’ਤੇ ਸਰਕਾਰੀ ਖ਼ਜ਼ਾਨੇ ਦੀ ਸ਼ਰੇਆਮ ਹੋਵੇਗੀ ਲੁੱਟ-ਮੁਖ਼ਤਿਆਰ ਸਿੰਘ ਸੰਧੂ
ਕਿਹਾ, 2960 ਸਰਕਾਰੀ ਬੱਸਾਂ ’ਤੇ ਲਿਆਂਦੇ ਜਾਣਗੇ ਲੋਕ
ਮੋਗਾ, 21 ਨਵੰਬਰ (ਸੁਰਿੰਦਰਪਾਲ ਸਿੰਘ)-‘ਆਪ’ ਸਰਕਾਰ ਦੀਆਂ ਮਾੜੀਆਂ ਨੀਤੀਆਂ ਅਤੇ ਮਾੜੇ ਆਰਥਿਕ ਪ੍ਰਬੰਧਾਂ ਕਾਰਨ ਸੂਬਾ ਪਹਿਲਾਂ ਹੀ ਕਰਜ਼ਾਈ ਹੋਇਆ ਪਿਆ ਹੈ ਅਤੇ ਹੁਣ 26 ਨਵੰਬਰ ਨੂੰ ਮੋਗਾ ਨੇੜੇ ਪਿੰਡ ਨੱਥੂਵਾਲਾ ਜਦੀਦ ਕੋਲ ਆ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ‘ਆਪ’ ਵਲੋਂ ਇਕ ਸੂਬਾ ਪੱਧਰੀ ਰੈਲੀ ਕੀਤੀ ਜਾ ਰਹੀ ਹੈ ਅਤੇ ਇਸ ਰੈਲੀ ਵਿਚ ਵੱਡਾ ਇਕੱਠ ਵਿਖਾਉਣ ਲਈ ਪੰਜਾਬ ਰੋਡਵੇਜ਼ ਅਤੇ ਪੀ. ਆਰ.
ਮੋਗਾ, 21 ਨਵੰਬਰ (ਸੁਰਿੰਦਰਪਾਲ ਸਿੰਘ)-‘ਆਪ’ ਸਰਕਾਰ ਦੀਆਂ ਮਾੜੀਆਂ ਨੀਤੀਆਂ ਅਤੇ ਮਾੜੇ ਆਰਥਿਕ ਪ੍ਰਬੰਧਾਂ ਕਾਰਨ ਸੂਬਾ ਪਹਿਲਾਂ ਹੀ ਕਰਜ਼ਾਈ ਹੋਇਆ ਪਿਆ ਹੈ ਅਤੇ ਹੁਣ 26 ਨਵੰਬਰ ਨੂੰ ਮੋਗਾ ਨੇੜੇ ਪਿੰਡ ਨੱਥੂਵਾਲਾ ਜਦੀਦ ਕੋਲ ਆ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ‘ਆਪ’ ਵਲੋਂ ਇਕ ਸੂਬਾ ਪੱਧਰੀ ਰੈਲੀ ਕੀਤੀ ਜਾ ਰਹੀ ਹੈ ਅਤੇ ਇਸ ਰੈਲੀ ਵਿਚ ਵੱਡਾ ਇਕੱਠ ਵਿਖਾਉਣ ਲਈ ਪੰਜਾਬ ਰੋਡਵੇਜ਼ ਅਤੇ ਪੀ.ਆਰ.ਟੀ.ਸੀ. ਦੀਆਂ 2960 ਬੱਸਾਂ ਲੋਕਾਂ ਦੇ ਢੋਹਣ ਲਈ ਲਗਾਈਆਂ ਜਾ ਰਹੀਆਂ ਹਨ ਅਤੇ ਇਸ ਨਾਲ ਸਰਕਾਰੀ ਖ਼ਜ਼ਾਨੇ ਨੂੰ 5 ਕਰੋੜ 92 ਲੱਖ ਰੁਪਏ ਦਾ ਚੂਨਾ ਲੱਗੇਗਾ, ਜੋ ਕਿ ਪੰਜਾਬ ਦੇ ਸਰਕਾਰੀ ਖ਼ਜ਼ਾਨੇ ਦੀ ਸਿੱਧੀ ਲੁੱਟ ਆਖੀ ਜਾ ਸਕਦੀ ਹੈ। ਇਹ ਪ੍ਰਗਟਾਵਾ ਭਾਜਪਾ ਦੇ ਜਨਰਲ ਸਕੱਤਰ ਅਤੇ ਹਲਕਾ ਨਿਹਾਲ ਸਿੰਘ ਵਾਲਾ ਦੇ ਇੰਚਾਰਜ ਸਾਬਕਾ ਐਸ.ਪੀ. ਮੁਖ਼ਤਿਆਰ ਸਿੰਘ ਸੰਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਨਾਲ ਤਿੰਨ ਦਿਨ ਆਵਾਜਾਈ ਲਈ ਵੀ ਲੋਕ ਖ਼ੱਜਲ-ਖ਼ੁਆਰ ਹੋਣਗੇ ਕਿਉਂਕਿ ਤਿੰਨ ਦਿਨ ਬੱਸਾਂ ਨਹੀਂ ਚਲਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਦੀ ਇਹ ਰੈਲੀ ਆ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕੀਤੀ ਜਾ ਰਹੀ ਹੈ ਤੇ ਵਰਤੋਂ ਸਰਕਾਰੀ ਮਸ਼ੀਨਰੀ ਦੀ ਕੀਤੀ ਜਾ ਰਹੀ ਹੈ ਜਿਸ ਦਾ ਕਿ ਸਰਕਾਰ ਨਾਲ ਕੋਈ ਸਬੰਧ ਨਹੀਂ।